ਇੰਟਰਨੈਸ਼ਨਲ ਡੈਸਕ : ਮਿਆਂਮਾਰ ਵਿੱਚ ਵੀਰਵਾਰ ਦੇਰ ਰਾਤ 11.58 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸੀਸਮੋਲਾਜੀ ਨੇ ਭੂਚਾਲ ਦੀ ਪੁਸ਼ਟੀ ਕੀਤੀ ਹੈ। ਨੈਸ਼ਨਲ ਸੈਂਟਰ ਫਾਰ ਸੀਸਮੋਲਾਜੀ ਮੁਤਾਬਕ ਮਿਆਂਮਾਰ ਵਿੱਚ ਮੋਨੀਵਾ ਦੇ ਕੋਲ 5.5 ਤੀਬਰਤਾ ਦਾ ਭੂਚਾਲ ਆਇਆ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਲੇਹ ਅਤੇ ਲੱਦਾਖ ਵਿੱਚ ਵੀਰਵਾਰ ਦੇਰ ਰਾਤ 12.30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.8 ਮਾਪੀ ਗਈ। ਫਿਲਹਾਲ ਜਾਨ-ਮਾਲ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।
ਇਹ ਵੀ ਪੜ੍ਹੋ - ਚਾਰਟਰਡ ਜਹਾਜ਼ ਰਾਹੀਂ ਭਾਰਤ ਆਉਣ ਵਾਲੇ ਸੈਲਾਨੀਆਂ ਲਈ 15 ਅਕਤੂਬਰ ਤੋਂ ਟੂਰਿਸਟ ਵੀਜ਼ਾ ਜਾਰੀ ਕਰੇਗਾ MHA
ਇਸ ਤੋਂ ਪਹਿਲਾਂ ਵੀਰਵਾਰ ਤੜਕੇ ਪਾਕਿਸਤਾਨ ਵਿੱਚ ਆਏ ਭੂਚਾਲ ਵਿੱਚ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ ਅਣਗਿਣਤ ਲੋਕ ਜ਼ਖ਼ਮੀ ਹੋ ਗਏ ਸਨ। ਅਮਰੀਕੀ ਜਿਓਲਾਜਿਕਲ ਸਰਵੇ ਮੁਤਾਬਕ ਭੂਚਾਲ ਦੀ ਤੀਬਰਤਾ 5.7 ਮਾਪੀ ਗਈ ਸੀ। ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਕਿ ਵੀਰਵਾਰ ਨੂੰ ਦੱਖਣੀ ਸੂਬੇ ਬਲੂਚਿਸਤਾਨ ਵਿੱਚ ਆਏ ਭੂਚਾਲ ਵਿੱਚ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ ਅਣਗਿਣਤ ਹੋਰ ਜ਼ਖ਼ਮੀ ਹੋ ਗਏ। ਇਹ ਝਟਕੇ ਪਾਕਿਸਤਾਨ ਦੇ ਹਰਨੇਈ ਇਲਾਕੇ ਵਿੱਚ ਮਹਿਸੂਸ ਕੀਤੇ ਗਏ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਵਿਡ-19 ਟੀਕੇ ਦੇ ਬੂਸਟਰ ਖੁਰਾਕ 'ਤੇ ਖੋਜ ਜਾਰੀ ਹੈ: ਸਰਕਾਰ
NEXT STORY