ਨੈਸ਼ਨਲ ਡੈਸਕ- ਭੂਚਾਲ ਦੇ ਝਟਕਿਆਂ ਨਾਲ ਅੱਜ ਯਾਨੀ ਬੁੱਧਵਾਰ ਨੂੰ ਭਾਰਤ ਦੀ ਧਰਤੀ ਕੰਬ ਗਈ। 8 ਸੂਬਿਆਂ 'ਚ ਭੂਚਾਲ ਆਇਆ। ਜ਼ੋਰਦਾਰ ਝਟਕਿਆਂ ਨਾਲ ਲੋਕਾਂ 'ਚ ਡਰ ਫੈਲ ਗਿਆ। ਸਵੇਰੇ ਕਰੀਬ 7.30 ਵਜੇ ਆਪਣੇ ਘਰੋਂ ਬਾਹਰ ਨਿਕਲ ਗਏ। ਭੂਚਾਲ ਦੀ ਤੀਬਰਤਾ ਰਿਐਕਟਰ ਸਕੇਲ 'ਤੇ 5.3 ਮਾਪੀ ਗਈ। ਭੂਚਾਲ ਤੇਲੰਗਾਨਾ ਅਤੇ ਛੱਤੀਸਗੜ੍ਹ 'ਚ ਆਇਆ। ਛੱਤੀਸਗੜ੍ਹ ਨਾਲ ਲੱਗਦੇ ਸੂਬਿਆਂ ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਓਡੀਸ਼ਾ, ਝਾਰਖੰਡ ਅਤੇ ਉੱਤਰ ਪ੍ਰਦੇਸ਼ 'ਚ ਭੂਚਾਲ ਦੇ ਝਟਕੇ ਮਹਿਸੂਸ ਹੋਏ।
ਇਹ ਵੀ ਪੜ੍ਹੋ : Google Map ਨੇ ਮੁੜ ਦਿਖਾਇਆ ਗਲਤ ਰਸਤਾ, ਨਹਿਰ 'ਚ ਡਿੱਗੀ ਕਾਰ
ਹਾਲਾਂਕਿ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਦਿਨ ਦੀ ਸ਼ੁਰੂਆਤ ਕਰ ਚੁੱਕੇ ਲੋਕਾਂ ਨੂੰ ਭੂਚਾਲ ਦੇ ਝਟਕੇ ਇੰਨੇ ਜ਼ੋਰਦਾਰ ਤਰੀਕੇ ਨਾਲ ਲੱਗੇ ਕਿ ਉਹ ਘਰੋਂ ਬਾਹਰ ਨਿਕਲ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲਾਜੀ ਨੇ ਭੂਚਾਲ ਦੀ ਪੁਸ਼ਟੀ ਕੀਤੀ ਅਤੇ ਦੇਸ਼ ਵਾਸੀਆਂ ਨੂੰ ਅਲਰਟ ਰਹਿਣ ਦੀ ਸਲਾਹ ਵੀ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਤਿਮ ਸੰਸਕਾਰ 'ਤੇ ਜਾਣਾ ਹੈ... ਸਰਕਾਰੀ ਟੀਚਰ ਨੇ ਛੁੱਟੀ ਲਈ ਵਿਦਿਆਰਥੀ ਦੀ ਮੌਤ ਦਾ ਬਣਾਇਆ ਬਹਾਨਾ
NEXT STORY