ਨਵੀਂ ਦਿੱਲੀ— ਹੁਣ ਸਾਰਥੀ ਤੁਹਾਨੂੰ ਰੇਲਵੇ ਦੀ ਸਵਾਰੀ ਕਰਵਾਏਗਾ। ਜੀ, ਹਾਂ ਸ਼ਨੀਵਾਰ ਨੂੰ ਰੇਲਵੇ ਨੇ ਇਕ ਇੰਟੇਗ੍ਰੇਟਿਡ ਐਪ ਲਾਂਚ ਕੀਤੀ ਹੈ। ਇਸ ਤੋਂ ਟਿਕਟ ਬੁੱਕ ਹੋਵੇਗੀ, ਪੁੱਛ-ਗਿੱਛ ਲਈ ਸਾਰੀ ਜਾਣਕਾਰੀਆਂ ਮਿਲਣਗੀਆਂ ਅਤੇ ਨਾਲ ਹੀ ਤੁਸੀਂ ਟਰੇਨ 'ਚ ਸਫਰ ਦੌਰਾਨ ਸਾਫ-ਸਫਾਈ ਦੀ ਮੰਗ ਰੱਖ ਸਕਦੇ ਹੋ, ਫਿਲਹਾਲ ਇਹ ਐਪ ਸਿਰਫ ਐਂਡ੍ਰਾਇਡ 'ਤੇ ਉਪਲੱਬਧ ਹੈ। ਹੁਣ ਤਕ ਵੱਖ-ਵੱਖ ਸੇਵਾਵਾਂ ਲਈ ਰੇਲਵੇ ਨੇ ਅੱਲਗ ਐਪ ਰੱਖੇ ਸਨ, ਪਰ ਹੁਣ ਇਹ ਸਾਰੇ ਕੰਮ ਇੱਕੋ ਹੀ ਐਪ ਤੋਂ ਜਾਣਗੇ।
ਜਿਨ੍ਹਾਂ ਐਪਸ ਦਾ ਕੰਮ ਇੱਕੋ ਐਪ ਦੇ ਜ਼ਰੀਏ ਹੋ ਜਾਵੇਗਾ ਉਹ ਹਨ, ਆਈ.ਆਰ.ਟੀ.ਸੀ. ਰੇਲ ਕੁਨੇਕਟ, ਯੂ.ਟੀ.ਐੱਸ. ਇਨ ਮੋਬਾਇਲ, ਐੱਨ.ਟੀ.ਈ.ਐੱਸ, ਆਈ.ਆਰ.ਟੀ.ਸੀ.ਟੂਰਿਜ਼ਮ ਅਤੇ ਕਲੀਨ ਮਾਈ ਕੋਚ।
ਰੇਲ ਬਜਟ 'ਚ ਕੀਤੀ ਸੀ ਇਸ ਐਪ ਦੀ ਘੋਸ਼ਣਾ
ਯੋਜਨਾਵਾਂ ਨਾਲ ਜੁੜੇ ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਐਪਲੀਕੈਸ਼ਨ ਦਾ ਵਿਕਾਸ ਰੇਲਵੇ ਦੀ ਸਾਫਟਵੇਅਰ ਈਕਾਈ ਸੀ.ਆਰ.ਆਈ.ਐੱਸ. ਕਰ ਰਹੀ ਹੈ। ਇਸ 'ਤੇ ਸੱਤ ਕਰੋੜ ਰੁਪਏ ਦੀ ਲਾਗਤ ਦਾ ਅਨੁਮਾਨ ਲੱਗਾਇਆ ਹੈ। ਅਧਿਕਾਰੀ ਨੇ ਕਿਹਾ ਕਿ ਰੇਲ ਯਾਤਰਾ ਦੌਰਾਨ ਸਾਫ-ਸਫਾਈ ਸਮੇਤ ਯਾਤਰੀਆਂ ਦੀਆਂ ਵੱਖ-ਵੱਖ ਜਰੂਰਤਾਂ ਨੂੰ ਪੂਰਾ ਕਰਨ ਲਈ ਫਿਲਹਾਲ ਰੇਲਵੇ ਦੀਆਂ ਕਈ ਐਪਸ ਹਨ, ਪਰ ਉਨ੍ਹਾਂ 'ਚੋਂ ਜ਼ਿਆਦਾਤਰ ਸਿਰਫ ਇਕ ਹੀ ਸੇਵਾ ਦੀ ਪੇਸ਼ਕੇਸ਼ ਕਰਦੀਆਂ ਹਨ। ਇਸ ਰੇਲਵੇ ਮੋਬਾਇਲ ਐਪ ਦੀ ਘੋਸ਼ਣਾ ਰੇਲ ਬਜਟ 2016-17 'ਚ ਕੀਤੀ ਗਈ ਸੀ।
ਨੋਟਬੰਦੀ : ਇਨਕਮ ਟੈਕਸ ਵਿਭਾਗ 6.60 ਲੱਖ ਲੋਕਾਂ ਨੂੰ ਭੇਜੇਗਾ ਨੋਟਿਸ
NEXT STORY