ਨਵੀਂ ਦਿੱਲੀ (ਏਜੰਸੀ)- ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਚੇਅਰਮੈਨ ਸੀ. ਐੱਸ. ਸ਼ੈੱਟੀ ਨੇ ਕਿਹਾ ਕਿ ਬੈਂਕ ਦੀ ਵਾਧਾ ਯਾਤਰਾ ਦਾ ਮੂਲ ਮੰਤਰ ‘ਡਿਜੀਟਲ ਫਸਟ, ਕਸਟਮਰ ਫਸਟ, ਨੇਸ਼ਨ ਆਲਵੇਜ਼’ ਹੈ। ਐੱਸ. ਬੀ. ਆਈ. ਡਿਜੀਟਲ ਤਕਨਾਲੋਜੀ ਦੇ ਵਿਸਥਾਰ ਨਾਲ ਗਾਹਕਾਂ ਦੇ ਹਿੱਤਾਂ ਦੀ ਰੱਖਿਆ ਅਤੇ ਅਰਥਵਿਵਸਥਾ ’ਚ ਆਪਣੀ ਭੂਮਿਕਾ ਮਜ਼ਬੂਤ ਕਰਨ ’ਤੇ ਧਿਆਨ ਦੇ ਰਿਹਾ ਹੈ। ਸ਼ੈੱਟੀ ਨੇ ਕਿਹਾ ਕਿ ਪਿਛਲੇ 2 ਸਾਲਾਂ ’ਚ ਬੈਂਕ ਨੇ ਪੂੰਜੀ ਆਧਾਰ ਮਜ਼ਬੂਤ ਕਰਨ, ਵਿੱਤੀ ਖੇਤਰ ’ਚ ਆਪਣੀ ਭੂਮਿਕਾ ਵਧਾਉਣ ਅਤੇ ਡਿਜੀਟਲ ਤੇ ਗਾਹਕ-ਕੇਂਦਰਿਤ ਬੈਂਕਿੰਗ ਪ੍ਰਣਾਲੀ ਵਿਕਸਤ ਕਰਨ ’ਤੇ ਜ਼ੋਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਡਿਜੀਟਲ ਬਦਲਾਅ ਸਿਰਫ ਨਵੀਂ ਤਕਨਾਲੋਜੀ ਅਪਣਾਉਣ ਤੱਕ ਸੀਮਤ ਨਹੀਂ ਹੈ। ਇਸ ਨਾਲ ਗਾਹਕਾਂ ਦੀ ਸੁਰੱਖਿਆ, ਵਿੱਤੀ ਸਾਖਰਤਾ ਅਤੇ ਡਿਜੀਟਲ ਜਾਗਰੂਕਤਾ ਵੀ ਜ਼ਰੂਰੀ ਹੈ। ਬੈਂਕ ਗਾਹਕਾਂ ਨਾਲ ਲੰਮੇ ਸਮੇਂ ਦੇ ਸਬੰਧ ਬਣਾਉਣ ਅਤੇ ਉਨ੍ਹਾਂ ਨੂੰ ਬਿਹਤਰ ਰੋਜ਼ੀ-ਰੋਟੀ ਦੇ ਮੌਕੇ ਉਪਲੱਬਧ ਕਰਵਾਉਣ ਦੀ ਦਿਸ਼ਾ ’ਚ ਕੰਮ ਕਰੇਗਾ।
ਸ਼ੈੱਟੀ ਨੇ ਕਿਹਾ ਕਿ ਐੱਸ. ਬੀ. ਆਈ. ਆਪਣੀ ਰਵਾਇਤੀ ਸਬੰਧ-ਆਧਾਰਿਤ ਬੈਂਕਿੰਗ ਪ੍ਰਣਾਲੀ ਨੂੰ ਡਿਜੀਟਲ ਨਵੀਨਤਾ ਨਾਲ ਜੋੜ ਕੇ ਅੱਗੇ ਵਧੇਗਾ। ਉਨ੍ਹਾਂ ਅੰਦਾਜ਼ਾ ਪ੍ਰਗਟਾਇਆ ਕਿ ਮੌਜੂਦਾ ਵਾਧਾ ਦਰ ਨੂੰ ਦੇਖਦੇ ਹੋਏ 2030 ਤੱਕ ਬੈਂਕ ਦਾ ਕੁੱਲ ਕਾਰੋਬਾਰ 170-180 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ ਅਤੇ ਇਹ 200 ਲੱਖ ਕਰੋੜ ਰੁਪਏ ਤੱਕ ਵੀ ਜਾ ਸਕਦਾ ਹੈ। ਜੂਨ 2026 ਦੇ ਆਖਿਰ ਤੱਕ ਐੱਸ. ਬੀ. ਆਈ. ਦਾ ਕੁੱਲ ਕਾਰੋਬਾਰ 110.01 ਲੱਖ ਕਰੋੜ ਰੁਪਏ ਸੀ।
ਭਾਰਤ ’ਚ ਤੇਜ਼ੀ ਨਾਲ ਵਧੇਗੀ ਘਰੇਲੂ ਉਪਕਰਨਾਂ ਦੀ ਮੰਗ, 2030 ਤੱਕ 3.25 ਲੱਖ ਕਰੋੜ ਰੁਪਏ ਦਾ ਹੋਵੇਗਾ ਬਾਜ਼ਾਰ
NEXT STORY