ਬਿਜ਼ਨੈੱਸ ਡੈਸਕ- ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ, ਭਾਰਤੀ ਰੁਪਏ ਦੀ ਘਟਦੀ ਕੀਮਤ ਅਤੇ ਗਲੋਬਲ ਬਾਂਡ ਯੀਲਡਜ਼ 'ਚ ਆਈ ਤੇਜ਼ੀ ਕਾਰਨ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਖੁੱਲ੍ਹਦੇ ਸਾਰ ਹੀ ਢਹਿ-ਢੇਰੀ ਹੋ ਗਿਆ। ਬਾਜ਼ਾਰ ਖੁੱਲ੍ਹਦਿਆਂ ਹੀ ਗੋਤਾ ਲਾ ਗਿਆ ਤੇ ਨਿਵੇਸ਼ਕ ਚਿੰਤਾ 'ਚ ਡੁੱਬ ਗਏ। ਖ਼ਬਰ ਲਿਖੇ ਜਾਣ ਸਮੇਂ ਸੈਂਸੈਕਸ 1000 ਅੰਕਾਂ ਤੋਂ ਵੱਧ ਦੀ ਗਿਰਾਵਟ ਨਾਲ 72,880 ਦੇ ਨੇੜੇ ਵਪੇਰ ਕਰ ਰਿਹਾ ਸੀ, ਜਦਕਿ ਨਿਫਟੀ 300 ਤੋਂ ਵੱਧ ਅੰਕਾਂ ਦੀ ਗਿਰਾਵਟ ਨਾਲ 22,831 'ਤੇ ਟ੍ਰੇਡ ਕਰ ਰਿਹਾ ਸੀ।
ਇਸ ਵੱਡੀ ਗਿਰਾਵਟ ਦੇ ਪਿੱਛੇ ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਤੇਜ਼ੀ ਨੂੰ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਕੱਚਾ ਤੇਲ 2.17 ਫ਼ੀਸਦੀ ਦੇ ਉਛਾਲ ਨਾਲ 106.58 ਡਾਲਰ ਪ੍ਰਤੀ ਬੈਰਲ ਤੱਕ ਪੁੱਜ ਗਿਆ ਹੈ, ਜਿਸ ਮਗਰੋਂ ਪੂਰੀ ਦੁਨੀਆ 'ਚ ਤੇਲ ਦੀਆਂ ਕੀਮਤਾਂ ਵਧਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਦੂਜੇ ਪਾਸੇ ਸੋਨਾ 2.09 ਫ਼ੀਸਦੀ ਦੀ ਗਿਰਾਵਟ ਨਾਲ 4,195.30 ਡਾਲਰ 'ਤੇ ਆ ਗਿਆ ਹੈ।
ਇਹ ਵੀ ਪੜ੍ਹੋ- 596,026,019,772,590 KM ਦੂਰ ਗ੍ਰਹਿ 'ਤੇ ਮਿਲੇ ਜੀਵਨ ਦੇ ਸੰਕੇਤ ! ਵਿਗਿਆਨੀਆਂ ਦੇ ਹੱਥ ਲੱਗੇ 'Signal'
ਸਭ ਤੋਂ ਵੱਧ ਗਿਰਾਵਟ ਨਿਫਟੀ ਪ੍ਰਾਈਵੇਟ ਬੈਂਕ (-1.02%), ਪੀ.ਐੱਸ.ਯੂ. ਬੈਂਕ (-0.95%), ਫਾਇਨਾਂਸ਼ੀਅਲ ਸਰਵਿਸਿਜ਼ (-0.93%), ਮੈਟਲ (-0.93%) ਅਤੇ ਐੱਫ.ਐੱਮ.ਸੀ.ਜੀ. (-0.89%) ਦੇ ਸ਼ੇਅਰਾਂ 'ਚ ਦੇਖੀ ਗਈ ਹੈ। ਡਾਕਟਰ ਰੈੱਡੀਜ਼ ਲੈਬਾਰਟਰੀਜ਼, ਟੀ.ਸੀ.ਐੱਸ. (TCS) ਅਤੇ ਐੱਸ.ਬੀ.ਆਈ. ਲਾਈਫ਼ ਦੇ ਸ਼ੇਅਰਾਂ 'ਚ ਮਾਮੂਲੀ ਤੇਜ਼ੀ ਦੇਖੀ ਗਈ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; LPU ਦੇ ਨੇੜਲੇ ਇਲਾਕਿਆਂ 'ਚ ਇੰਟਰਨੈੱਟ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਿਰਮਲਾ ਸੀਤਾਰਮਨ 27 ਤੋਂ 29 ਸਤੰਬਰ ਤੱਕ ਕਰਨਗੇ ਕਤਰ ਦਾ ਦੌਰਾ, AIIB ਦੀ ਸਾਲਾਨਾ ਮੀਟਿੰਗ 'ਚ ਹੋਣਗੇ ਸ਼ਾਮਲ
NEXT STORY