ਈਟਾਨਗਰ, (ਭਾਸ਼ਾ)– ਭਾਰਤ ਦੇ ਚੋਣ ਕਮਿਸ਼ਨ ਨੇ ਅਰੁਣਾਚਲ ਪ੍ਰਦੇਸ਼ ’ਚ 8 ਪੋਲਿੰਗ ਕੇਂਦਰਾਂ ’ਤੇ ਮੁੜ ਵੋਟਿੰਗ ਦਾ ਹੁਕਮ ਦਿੱਤਾ ਹੈ, ਜਿੱਥੇ 19 ਅਪ੍ਰੈਲ ਨੂੰ ਇਕੋ ਵੇਲੇ ਕਰਵਾਈਆਂ ਗਈਆਂ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਈ. ਵੀ. ਐੱਮ. ਵਿਚ ਗੜਬੜ ਅਤੇ ਹਿੰਸਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ।
ਉਪ-ਮੁੱਖ ਚੋਣ ਅਧਿਕਾਰੀ ਲਿਕੇਨ ਕੋਯੂ ਨੇ ਦੱਸਿਆ ਕਿ ਕਮਿਸ਼ਨ ਨੇ ਐਤਵਾਰ ਨੂੰ ਇਕ ਹੁਕਮ ’ਚ ਇਨ੍ਹਾਂ 8 ਪੋਲਿੰਗ ਕੇਂਦਰਾਂ ’ਤੇ ਵੋਟਿੰਗ ਨੂੰ ਨਾ-ਮੰਨਣਯੋਗ ਐਲਾਨ ਦਿੱਤਾ ਅਤੇ 24 ਅਪ੍ਰੈਲ ਨੂੰ ਸਵੇਰੇ 6 ਵਜੇ ਤੋਂ ਦੁਪਹਿਰ 2 ਵਜੇ ਤੱਕ ਨਵੇਂ ਸਿਰਿਓਂ ਪੋਲਿੰਗ ਕਰਵਾਉਣ ਦਾ ਹੁਕਮ ਦਿੱਤਾ।
ਜਿਨ੍ਹਾਂ ਪੋਲਿੰਗ ਕੇਂਦਰਾਂ ’ਚ ਮੁੜ ਵੋਟਿੰਗ ਕਰਵਾਈ ਜਾਵੇਗੀ, ਉਨ੍ਹਾਂ ਵਿਚ ਈਸਟ ਕਾਮੇਂਗ ਜ਼ਿਲੇ ’ਚ ਬਾਮੇਂਗ ਵਿਧਾਨ ਸਭਾ ਹਲਕੇ ਵਿਚ ਸਾਰੀਓ, ਕੁਰੁੰਗ ਕੁਮੇ ’ਚ ਨਯਾਪਿਨ ਵਿਧਾਨ ਸਭਾ ਸੀਟ ਤਹਿਤ ਆਉਣ ਵਾਲੇ ਲੋਂਗਤੇ ਲੋਥ, ਸੁਬਨਸਿਰੀ ਜ਼ਿਲੇ ’ਚ ਨਾਚੋ ਚੋਣ ਹਲਕੇ ਤਹਿਤ ਆਉਣ ਵਾਲੇ ਡਿੰਗਸਰ, ਬੋਗੀਆ ਸਿਯੁਮ, ਜਿੰਬਰੀ ਤੇ ਲੇਂਗੀ ਪੋਲਿੰਗ ਬੂਥ ਸ਼ਾਮਲ ਹਨ।
ਸ਼ਾਹ ਦੀ ਨਕਸਲੀਆਂ ਨੂੰ ਚਿਤਾਵਨੀ, ‘ਆਤਮਸਮਰਪਣ ਕਰੋ ਨਹੀਂ ਤਾਂ ਨਤੀਜਾ ਤੈਅ’
NEXT STORY