ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪ੍ਰਯਾਗਰਾਜ ਦੀ ਪਰੇਡ ਗਰਾਊਂਡ 'ਚ ਸਥਿਤ ਇਕ ਟੈਂਟ ਕੰਪਨੀ ਦੇ ਗੋਦਾਮ 'ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਫਾਇਰ ਬ੍ਰਿਗੇਡ ਦੇ 2 ਅਧਿਕਾਰੀਆਂ ਸਣੇ ਕੁੱਲ 7 ਲੋਕ ਝੁਲਸ ਕੇ ਜ਼ਖ਼ਮੀ ਹੋ ਗਏ ਹਨ।

ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ ਸਾਢੇ 6 ਵਜੇ ਦੀ ਹੈ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਜਿਵੇਂ ਹੀ ਸੂਚਨਾ ਮਿਲੀ ਤਾਂ ਅੱਗ ਬੁਝਾਉਣ ਲਈ ਵਿਭਾਗ ਦੀਆਂ 18 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ, ਇਸ ਤੋਂ ਇਲਾਵਾ ਫੌਜ ਦੀਆਂ ਵੀ 4 ਗੱਡੀਆਂ ਦੀ ਮਦਦ ਲਈ ਗਈ।

ਇਹ ਵੀ ਪੜ੍ਹੋ- ਸਰਕਾਰੀ ਟੀਚਰ ਨੇ ਸਕੂਲ 'ਚ ਹੀ ਕੀਤੀ ਅਜਿਹੀ ਕਰਤੂਤ ਕਿ..., ਵੀਡੀਓ ਵਾਇਰਲ ਹੋਣ ਮਗਰੋਂ ਪੈ ਗਈ ਕਾਰਵਾਈ
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ 20 ਹੋਰ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਿਸ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਹ ਅੱਗ ਗੋਦਾਮ 'ਚ ਰੱਖੇ ਸਿਲੰਡਰਾਂ 'ਚ ਧਮਾਕੇ ਕਾਰਨ ਲੱਗੀ ਜਾਪਦੀ ਹੈ, ਜਿਸ 'ਚ 2 ਸਕੂਟਰੀਆਂ ਵੀ ਸੜ ਕੇ ਸੁਆਹ ਹੋ ਗਈਆਂ।

ਉਨ੍ਹਾਂ ਦੱਸਿਆ ਕਿ ਕਰੀਬ 6 ਘੰਟੇ ਦੀ ਮਿਹਨਤ-ਮੁਸ਼ੱਕਤ ਮਗਰੋਂ ਇਸ ਅੱਗ 'ਤੇ ਕਾਬੂ ਪਾ ਕੇ ਲੱਖਾਂ-ਕਰੋੜਾਂ ਰੁਪਏ ਦੇ ਹੋਣ ਵਾਲੇ ਨੁਕਸਾਨ ਨੂੰ ਤਾਂ ਬਚਾ ਲਿਆ ਗਿਆ, ਪਰ ਇਸ ਦੌਰਾਨ ਫਾਇਰ ਬ੍ਰਿਗੇਡ ਦੇ 2 ਅਧਿਕਾਰੀ ਝੁਲਸ ਗਏ। ਇਸ ਤੋਂ ਇਲਾਵਾ ਗੋਦਾਮ 'ਚ ਕੰਮ ਕਰਦੇ 5 ਕਾਮੇ ਵੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ। ਹਾਲਾਂਕਿ ਉਨ੍ਹਾਂ ਦੀ ਸਿਹਤ ਸਥਿਰ ਦੱਸੀ ਜਾਂਦੀ ਹੈ।

ਇਹ ਵੀ ਪੜ੍ਹੋ- ਪੱਬ 'ਚ ਪਾਰਟੀ ਕਰਨ ਮਗਰੋਂ ਘਰ ਪਰਤੀਆਂ ਸਹੇਲੀਆਂ, ਰਾਤੀਂ 3 ਵਜੇ ਇਕ ਨੇ ਕਰ'ਤਾ ਕੁਝ ਅਜਿਹਾ ਕਿ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਡਿਫੈਂਸ 'ਚ ਆਤਮ-ਨਿਰਭਰ ਬਣਨ ਲਈ ਭਾਰਤ ਨੂੰ ਕੋਲੈਬੋਰੇਸ਼ਨ 'ਤੇ ਦੇਣਾ ਪਵੇਗਾ ਜ਼ੋਰ
NEXT STORY