ਨਵੀਂ ਦਿੱਲੀ : ਕਾਂਗਰਸ ਪਾਰਟੀ ਨੇ ਵੀਰਵਾਰ ਨੂੰ ਅਰਥਵਿਵਸਥਾ ਦੀ ਸਥਿਤੀ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੇਸ਼ ਇੱਕ ਵੱਡੇ ਆਰਥਿਕ ਸੰਕਟ ਵੱਲ ਵਧ ਰਿਹਾ ਹੈ, ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਦੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣਾ 25ਵਾਂ ਜਨਮਦਿਨ ਮਨਾਉਣ ਵਿੱਚ ਰੁੱਝੇ ਹੋਏ ਹਨ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਫਿਲਮ "ਹਮ ਦੋਨੋ" ਦੇ ਇੱਕ ਗੀਤ ਦਾ ਹਵਾਲਾ ਦਿੰਦੇ ਮਜ਼ਾਕ ਉਡਾਇਆ, "ਮੈਨੂੰ ਫਿਲਮ 'ਹਮ ਦੋਨੋ' ਦੇ ਉਸ ਸਦਾਬਹਾਰ ਗੀਤ ਦੀ ਯਾਦ ਆ ਰਹੀ- ਬਰਬਾਦੀ ਦਾ ਜਸ਼ਨ ਮਨਾਉਂਦਾ ਜਾ, ਹਰ ਫਿਕਰ ਨੂੰ ਧੂੰਏਂ ਵਿੱਚ ਉਡਾਉਂਦਾ ਜਾ...।"
ਇਹ ਵੀ ਪੜ੍ਹੋ : ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਮਿਲੀ ਧਮਕੀ, ਕਿਹਾ-ਭਾਰਤ ਪ੍ਰੋਗਰਾਮਾਂ ਦੌਰਾਨ ਕਰਾਂਗੇ ਧਮਾਕੇ
ਰਮੇਸ਼ ਨੇ X 'ਤੇ ਇੱਕ ਪੋਸਟ ਵਿੱਚ ਕਿਹਾ, "ਰੇਪੋ ਰੇਟ ਵੱਧਣ ਨਾਲ ਜਨਤਾ 'ਤੇ ਕਰਜ਼ੇ ਦਾ ਬੋਝ ਵੱਧ ਗਿਆ ਹੈ। ਮਹਿੰਗੇ ਕਰਜ਼ੇ ਖਰਚ, ਨਿਵੇਸ਼ ਅਤੇ ਵਪਾਰ ਨੂੰ ਘੱਟ ਕਰਨਗੇ।" ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਹਿੰਗਾਈ ਮੱਧ ਅਤੇ ਗਰੀਬ ਵਰਗ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਬੇਰੁਜ਼ਗਾਰੀ ਅਤੇ ਘਟਦੀ ਆਮਦਨ ਲੋਕਾਂ ਦੀਆਂ ਜੇਬਾਂ ਖਾਲੀ ਕਰ ਰਹੀ ਹੈ। ਉਨ੍ਹਾਂ ਨੇ ਸ਼ੇਅਰ ਬਾਜ਼ਾਰ 'ਚ ਗਿਰਾਵਟ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਕਥਿਤ ਨਿਕਾਸੀ ਦਾ ਹਵਾਲਾ ਦਿੰਦੇ ਕਿਹਾ, "ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਲਗਾਤਾਰ ਜਾਰੀ ਹੈ, ਜੋ ਅੱਜ ਵੀ ਡਿੱਗਿਆ ਹੈ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਪਿਛਲੇ 9 ਮਹੀਨਿਆਂ ਤੋਂ ਭਾਰਤੀ ਸ਼ੇਅਰ ਬਾਜ਼ਾਰ ਵਿੱਚੋਂ ₹4 ਲੱਖ ਕਰੋੜ ਕੱਢਵਾ ਚੁੱਕੇ ਹਨ। ਰੁਪਿਆ ਇਤਿਹਾਸਕ ਗਿਰਾਵਟ 'ਤੇ ਹੈ।"
ਇਹ ਵੀ ਪੜ੍ਹੋ : 10 ਰੁਪਏ ਮਹਿੰਗਾ ਹੋਵੇਗਾ ਦੁੱਧ! CM ਸ਼ਿਵਕੁਮਾਰ ਲੈ ਸਕਦੇ ਨੇ ਫੈਸਲਾ
ਕਾਂਗਰਸ ਨੇਤਾ ਨੇ ਕਿਹਾ ਕਿ ਇਹ ਹਾਲਾਤ "ਇਸ ਗੱਲ ਦਾ ਸੰਕੇਤ ਦਿੰਦੇ ਹਨ ਕਿ ਅਰਥਵਿਵਸਥਾ ਡਾਵਾਂਡੋਲ ਹੋ ਰਹੀ ਹੈ।" ਉਨ੍ਹਾਂ ਦੋਸ਼ ਲਾਇਆ, "ਦੇਸ਼ ਵਾਸੀ ਝੂਠੇ ਜੀਡੀਪੀ ਦਾਅਵਿਆਂ ਦੇ ਰੌਲੇ-ਰੱਪੇ ਵਿੱਚ ਦੁੱਖ ਝੱਲ ਰਹੇ ਹਨ। ਇਸ ਦੌਰਾਨ, ਸਰਕਾਰ ਲਗਾਤਾਰ ਲੋਕਾਂ ਨੂੰ ਲੁੱਟ ਰਹੀ ਹੈ।" ਸਰਕਾਰ 'ਤੇ ਨਿਸ਼ਾਨਾ ਸਾਧਦੇ ਰਮੇਸ਼ ਨੇ ਕਿਹਾ, "ਦੇਸ਼ ਵੱਡੇ ਆਰਥਿਕ ਸੰਕਟ ਵੱਲ ਵਧ ਰਿਹਾ ਪਰ ਨਰਿੰਦਰ ਮੋਦੀ ਜਨਤਾ ਦੀਆਂ ਮੁਸ਼ਕਲਾਂ ਛੱਡ ਕੇ ਆਪਣੇ 25 ਸਾਲ ਜਸ਼ਨ ਵਿੱਚ ਮਨਾਉਣ ਵਿਚ ਰੁੱਝੇ ਹਨ।" ਚੋਣ ਪ੍ਰਕਿਰਿਆ ਵਿੱਚ ਕਥਿਤ ਬੇਨਿਯਮੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, "ਵੋਟ ਚੋਰੀ ਅਤੇ ਧੋਖਾਧੜੀ ਰਾਹੀਂ ਬਣੀ ਸਰਕਾਰ ਨੂੰ ਜਨਤਾ ਦੀ ਕੋਈ ਪਰਵਾਹ ਨਹੀਂ ਹੈ, ਕਿਉਂਕਿ ਚੋਣ ਕਮਿਸ਼ਨ ਉਨ੍ਹਾਂ ਦੇ ਹੱਥਾਂ ਵਿੱਚ ਹੈ।"
ਇਹ ਵੀ ਪੜ੍ਹੋ : ਵੱਡੀ ਖ਼ਬਰ : ਜਲੰਧਰ 'ਚ ਇਸ ਥਾਂ 'ਤੇ ਲੱਗੇਗੀ ਪਟਾਕਾ ਮਾਰਕੀਟ, ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤੀ ਮਨਜ਼ੂਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਟਰੈਕਟਰ ਦੀ ਕਾਰ ਨਾਲ ਹੋਈ ਜ਼ਬਰਦਸਤ ਟੱਕਰ ! ਏਅਰਬੈਗਜ਼ ਨੇ ਬਚਾਈ ਇੰਜੀਨੀਅਰ ਦੀ ਜਾਨ
NEXT STORY