ਨੈਸ਼ਨਲ ਡੈਸਕ : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਏਜੰਸੀ ਨੇ ਉੱਤਰ ਪ੍ਰਦੇਸ਼ ਦੇ ਇਕ ਮਦਰੱਸਾ ਅਧਿਆਪਕ ਦੀ 53.46 ਲੱਖ ਰੁਪਏ ਕੀਮਤ ਦੀ ਜ਼ਮੀਨ ਕੁਰਕ ਕੀਤੀ ਹੈ। ਏਜੰਸੀ ਨੇ ਦੱਸਿਆ ਕਿ ਅਧਿਆਪਕ ’ਤੇ ਬ੍ਰਿਟਿਸ਼ ਨਾਗਰਿਕਤਾ ਹਾਸਲ ਕਰਨ ਤੋਂ ਬਾਅਦ ਵੀ ਸੂਬਾ ਸਰਕਾਰ ਤੋਂ ਤਨਖ਼ਾਹ ਅਤੇ ਪੈਨਸ਼ਨ ਲੈਂਦੇ ਰਹਿਣ ਦਾ ਦੋਸ਼ ਹੈ।
ਇਹ ਵੀ ਪੜ੍ਹੋ : ਆਰਾਧਨਾ ਮਿਸ਼ਰਾ ਬਣੀ UP ਕਾਂਗਰਸ ਦੀ ਨਵੀਂ ਪ੍ਰਧਾਨ, ਇਮਰਾਨ ਮਸੂਦ ਬਣਾਏ ਗਏ ਕਾਰਜਕਾਰੀ ਪ੍ਰਧਾਨ
ਈ. ਡੀ. ਨੇ ਇਕ ਬਿਆਨ ਵਿਚ ਦੱਸਿਆ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ.) ਤਹਿਤ ਲਖਨਊ ਸਥਿਤ ਈ. ਡੀ. ਦੇ ਜ਼ੋਨਲ ਦਫ਼ਤਰ ਨੇ ਸੰਤ ਕਬੀਰ ਨਗਰ ਜ਼ਿਲੇ ਦੇ ਖਲੀਲਾਬਾਦ ਪਿੰਡ ਵਿਚ 189.75 ਵਰਗ ਮੀਟਰ ਦੇ ਪਲਾਟ ਨੂੰ ਸ਼ਮਸੁਲ ਹੁਦਾ ਖਾਨ ਖ਼ਿਲਾਫ ਦਰਜ ਮਾਮਲੇ ਵਿਚ ਅਸਥਾਈ ਤੌਰ ’ਤੇ ਕੁਰਕ ਕਰ ਲਿਆ। ਏਜੰਸੀ ਅਨੁਸਾਰ ਖਾਨ ਨੇ ਦਸੰਬਰ 2013 ਵਿਚ ਬ੍ਰਿਟਿਸ਼ ਨਾਗਰਿਕਤਾ ਹਾਸਲ ਕੀਤੀ ਸੀ ਅਤੇ ਇਸ ਤੋਂ ਬਾਅਦ ਉਹ ਭਾਰਤੀ ਨਾਗਰਿਕ ਨਹੀਂ ਰਿਹਾ। ਈ. ਡੀ. ਨੇ ਦੋਸ਼ ਲਗਾਇਆ ਕਿ ਖਾਨ ਨੇ ਇਸ ਤੱਥ ਨੂੰ ਲੁਕਾਇਆ ਅਤੇ ਆਜ਼ਮਗੜ੍ਹ ਦੇ ਮੁਬਾਰਕਪੁਰ ਸਥਿਤ ਉੱਤਰ ਪ੍ਰਦੇਸ਼ ਸਰਕਾਰ ਤੋਂ ਸਹਾਇਤਾ ਪ੍ਰਾਪਤ ਇਕ ਮਦਰੱਸੇ ਵਿਚ ਸਹਾਇਕ ਅਧਿਆਪਕ ਵਜੋਂ ਕੰਮ ਕਰਨਾ ਜਾਰੀ ਰੱਖਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
50 ਲੱਖ ਦੀ ਰਿਸ਼ਵਤ ਲੈਂਦੇ CPWD ਦੇ ਕਾਰਜਕਾਰੀ ਇੰਜੀਨੀਅਰ ਸਣੇ 5 ਰੰਗੇ ਹੱਥੀਂ ਕਾਬੂ
NEXT STORY