ਨਵੀਂ ਦਿੱਲੀ (ਵਾਰਤਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਿਹਾਰ ਦੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਖ਼ਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਅਤੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਕਾਰਵਾਈ ਨੂੰ ਤਾਨਾਸ਼ਾਹੀ ਕਰਾਰ ਦਿੰਦੇ ਹੋਏ ਕਿਹਾ ਕਿ ਸਰਕਾਰ ਏਜੰਸੀਆਂ ਦਾ ਗਲਤ ਉਪਯੋਗ ਕਰ ਕੇ ਲੋਕਤੰਤਰ ਦਾ ਕਤਲ ਕਰ ਰਹੀ ਹੈ। ਖੜਗੇ ਨੇ ਸ਼ੁੱਕਰਵਾਰ ਦੇਰ ਰਾਤ ਇੱਥੇ ਜਾਰੀ ਬਿਆਨ 'ਚ ਕਿਹਾ ਕਿ ਸਰਕਾਰ ਵਿਰੋਧੀ ਨੇਤਾਵਾਂ ਖ਼ਿਲਾਫ਼ ਏਜੰਸੀਆਂ ਦਾ ਇਸਤੇਮਾਲ ਕਰ ਰਹੀ ਹੈ ਅਤੇ ਹੁਣ ਪਾਣੀ ਸਿਰ ਤੋਂ ਉੱਪਰ ਚੱਲਾ ਗਿਆ ਹੈ। ਜਨਤਾ ਇਸ ਸਰਕਾਰ ਨੂੰ ਜਵਾਬ ਦੇਵੇਗੀ।
ਉਨ੍ਹਾਂ ਕਿਹਾ,''ਪਿਛਲੇ 14 ਘੰਟਿਆਂ ਤੋਂ ਮੋਦੀ ਜੀ ਨੇ ਬਿਹਾਰ ਦੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਦੇ ਘਰ ਈ.ਡੀ. ਬੈਠਾ ਰੱਖੀ ਹੈ। ਉਨ੍ਹਾਂ ਦੀ ਗਰਭਵਤੀ ਪਤਨੀ ਅਤੇ ਭੈਣਾਂ ਨੂੰ ਸਤਾਇਆ ਜਾ ਰਿਹਾ ਹੈ। ਲਾਲੂ ਪ੍ਰਸਾਦ ਯਾਦਵ ਜੀ ਬਜ਼ੁਰਗ ਹਨ, ਬੀਮਾਰ ਹਨ, ਉਦੋਂ ਵੀ ਮੋਦੀ ਸਰਕਾਰ ਨੇ ਉਨ੍ਹਾਂ ਦੇ ਪ੍ਰਤੀ ਮਨੁੱਖਤਾ ਨਹੀਂ ਦਿਖਾਈ। ਹੁਣ ਪਾਣੀ ਸਿਰ ਤੋਂ ਉੱਪਰ ਚੱਲਾ ਗਿਆ ਹੈ।'' ਉਨ੍ਹਾਂ ਦੋਸ਼ ਲਗਾਇਆ,''ਮੋਦੀ ਸਰਕਾਰ ਵਿਰੋਧੀ ਨੇਤਾਵਾਂ 'ਤੇ ਈ.ਡੀ.-ਸੀ.ਬੀ.ਆਈ. ਦਾ ਗਲਤ ਉਪਯੋਗ ਕਰ ਕੇ ਲੋਕਤੰਤਰ ਦੇ ਕਤਲ ਦੀ ਕੋਸ਼ਿਸ਼ ਕਰ ਰਹੀ ਹੈ। ਜਦੋਂ ਦੇਸ਼ ਤੋਂ ਭਗੌੜੇ ਕਰੋੜਾਂ ਲੈ ਕੇ ਦੌੜੇ, ਉਦੋਂ ਮੋਦੀ ਸਰਕਾਰ ਦੀਆਂ ਏਜੰਸੀਆਂ ਕਿੱਥੇ ਸਨ। ਜਦੋਂ 'ਪਰਮ ਮਿੱਤਰ' ਦੀ ਜਾਇਦਾਦ ਆਸਮਾਨ ਛੂੰਹਦੀ ਹੈ ਤਾਂ ਜਾਂਚ ਕਿਉਂ ਨਹੀਂ ਹੁੰਦੀ। ਇਸ ਤਾਨਾਸ਼ਾਹੀ ਦਾ ਜਨਤਾ ਮੂੰਹ ਤੋੜ ਜਵਾਬ ਦੇਵੇਗੀ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕਦੇ ਕੰਨਿਆ ਭਰੂਣ ਹੱਤਿਆ ਲਈ ਮਸ਼ਹੂਰ ਹਰਿਆਣਾ ਹੁਣ ਕੁੜੀ ਦੇ ਜਨਮ 'ਤੇ ਮਨਾਉਂਦਾ ਹੈ ਜਸ਼ਨ : CM ਖੱਟੜ
NEXT STORY