ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਇਕ ਵਾਰ ਮੁੜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘਪਲੇ 'ਚ ਸੰਮਨ ਜਾਰੀ ਕੀਤਾ ਹੈ। ਈ.ਡੀ. ਨੇ ਕੇਜਰੀਵਾਲ ਨੂੰ 21 ਦਸੰਬਰ ਨੂੰ ਪੁੱਛ-ਗਿੱਛ ਲਈ ਬੁਲਾਇਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 30 ਅਕਤੂਬਰ ਨੂੰ ਨੋਟਿਸ ਜਾਰੀ ਕਰ ਕੇ 2 ਨਵੰਬਰ ਨੂੰ ਈ.ਡੀ. ਨੇ ਕੇਜਰੀਵਾਲ ਨੂੰ ਪੁੱਛ-ਗਿੱਛ ਲਈ ਸੰਮਨ ਜਾਰੀ ਕੀਤਾ ਸੀ। ਹਾਲਾਂਕਿ, ਉਸ ਦੌਰਾਨ ਕੇਜਰੀਵਾਲ ਈ.ਡੀ. ਦੇ ਸਾਹਮਣੇ ਪੇਸ਼ ਨਹੀਂ ਹੋਏ ਸਨ। ਈ.ਡੀ. ਨੇ ਮਾਮਲੇ 'ਚ ਦਾਖ਼ਲ ਆਪਣੀ ਚਾਰਜਸ਼ੀਟ 'ਚ ਕਈ ਵਾਰ ਕੇਜਰੀਵਾਲ ਦੇ ਨਾਂ ਦਾ ਜ਼ਿਕਰ ਕੀਤਾ ਹੈ ਅਤੇ ਕਿਹਾ ਹੈ ਕਿ ਦੋਸ਼ੀ ਦਿੱਲੀ ਆਬਕਾਰੀ ਨੀਤੀ 2021-22 ਨੂੰ ਤਿਆਰ ਕਰਨ ਅਤੇ ਲਾਗੂ ਕਰਨ ਦੇ ਸੰਬੰਧ 'ਚ ਆਮ ਆਦਮੀ ਪਾਰਟੀ (ਆਪ) ਨੇਤਾ ਦੇ ਸੰਪਰਕ 'ਚ ਸਨ। ਬਾਅਦ 'ਚ ਇਹ ਆਬਕਾਰੀ ਨੀਤੀ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਸੀ.ਬੀ.ਆਈ. ਅਪ੍ਰੈਲ ਮਹੀਨੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੁੱਛ-ਗਿੱਛ ਲਈ ਬੁਲਾ ਚੁੱਕੀ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਐਂਬੂਲੈਂਸ ਨੂੰ ਦਿੱਤਾ ਰਸਤਾ, ਸਾਈਡ 'ਤੇ ਕਰਵਾਇਆ ਆਪਣਾ ਕਾਫ਼ਲਾ
ਹੁਣ ਤੱਕ 'ਆਪ' ਦੇ ਤਿੰਨ ਨੇਤਾ ਜੇਲ੍ਹ ਜਾ ਚੁੱਕੇ ਹਨ। ਮਨੀਸ਼ ਸਿਸੋਦੀਆ, ਸੰਜੇ ਸਿੰਘ ਜੇਲ੍ਹ 'ਚ ਹਨ, ਜਦੋਂ ਕਿ ਸਤੇਂਦਰ ਜੈਨ ਜ਼ਮਾਨਤ 'ਤੇ ਬਾਹਰ ਚੱਲ ਰਹੇ ਹਨ। ਕੇਜਰੀਵਾਲ 19 ਦਸੰਬਰ ਤੋਂ ਵਿਪਾਸਨਾ ਮੈਡੀਟੇਸ਼ਨ ਲਈ ਜਾਣਗੇ। ਜਾਣਕਾਰੀ ਅਨੁਸਾਰ ਕੇਜਰੀਵਾਲ 10 ਦਿਨਾਂ ਤੱਕ ਵਿਪਾਸਨਾ ਮੈਡੀਟੇਸ਼ਨ 'ਚ ਰਹਿਣਗੇ। ਵਿਪਾਸਨਾ ਇਕ ਪ੍ਰਾਚੀਨ ਭਾਰਤੀ ਧਿਆਨ ਤਕਨੀਕ ਹੈ, ਜਿਸ 'ਚ ਅਭਿਆਸ ਕਰਨ ਵਾਲਾ ਆਪਣੀ ਮਾਨਸਿਕ ਭਲਾਈ ਨੂੰ ਬਹਾਲ ਕਰਨ ਲਈ ਲੰਬੇ ਸਮੇਂ ਤੱਕ ਗੱਲ ਕਰ ਕੇ ਜਾਂ ਇਸ਼ਾਰਿਆਂ ਦੇ ਮਾਧਿਅਮ ਨਾਲ ਕਿਸੇ ਵੀ ਸੰਚਾਰ ਤੋਂ ਦੂਰ ਰਹਿੰਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਕੇਜਰੀਵਾਲ ਹਰ ਸਾਲ 10 ਦਿਨਾ ਵਿਪਾਸਨਾ ਕੋਰਸ ਲਈ ਜਾਂਦੇ ਹਨ ਅਤੇ ਇਸ ਸਾਲ ਉਹ 19 ਤੋਂ 30 ਦਸੰਬਰ ਤੱਕ ਅਜਿਹਾ ਕਰਨਗੇ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿਵੇਸ਼ਕਾਂ ਨੂੰ ਸੱਦਾ ਭੇਜਣ ਤੋਂ ਪਹਿਲਾਂ ਹਿਮਾਚਲ 'ਚ ਚੰਗਾ ਮਾਹੌਲ ਤਿਆਰ ਕਰੋ: ਜੈਰਾਮ ਠਾਕੁਰ
NEXT STORY