ਟੰਕਾਰਾ, (ਗੁਜਰਾਤ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਭਾਰਤੀ ਕਦਰਾਂ-ਕੀਮਤਾਂ 'ਤੇ ਆਧਾਰਿਤ ਸਿੱਖਿਆ ਸਮੇਂ ਦੀ ਮੰਗ ਹੈ। ਪੀ.ਐੱਮ. ਮੋਦੀ ਨੇ ਆਰੀਆ ਸਮਾਜ ਦੇ ਸੰਸਥਾਪਕ ਸਵਾਮੀ ਦਿਆਨੰਦ ਸਰਸਵਤੀ ਦੀ 200ਵੀਂ ਜਯੰਤੀ ਮੌਕੇ ਗੁਜਰਾਤ ਦੇ ਮੋਰਬੀ ਜ਼ਿਲ੍ਹੇ 'ਚ ਉਨ੍ਹਾਂ ਦੇ ਜਨਮ ਸਥਾਨ ਟੰਕਾਰਾ 'ਚ ਆਯੋਜਿਤ ਇਕ ਪ੍ਰੋਗਰਾਮ ਨੂੰ ਡਿਜੀਟਲ ਮਾਧਿਅਮ ਰਾਹੀਂ ਸੰਬੋਧਨ ਕਰਦੇ ਹੋਏ ਕਿਹਾ ਕਿ ਸਵਾਮੀ ਦਿਆਨੰਦ ਸਰਸਵਤੀ ਨੇ ਉਸ ਸਮੇਂ ਸਾਨੂੰ ਇਹ ਦਿਖਾਇਆ ਕਿ ਸਾਡੀ ਰੂੜੀਵਾਧੀ ਸੋਚ ਅਤੇ ਸਮਾਜਿਕ ਬੁਰਾਈਆਂ ਨੇ ਸਾਨੂੰ ਕਿਸ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ।
ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਸ਼ਾਸਕਾਂ ਨੇ ਹਿੰਦੂ ਸਮਾਜ ਦੀ ਰੂੜੀਵਾਦਿਤਾ ਅਤੇ ਸਮਾਜਿਕ ਬੁਰਾਈਆਂ ਕਾਰਨ ਸਾਡੇ ਸਮਾਜ ਦੇ ਖਰਾਬ ਅਕਸ ਦਿਖਾਉਣ ਦੀ ਕੋਸ਼ਿਸ਼ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵਾਮੀ ਦਿਆਨੰਦ ਸਰਸਵਤੀ ਨੇ ਸਮਾਜ 'ਚ ਔਰਤਾਂ ਲਈ ਸਮਾਨ ਅਧਿਕਾਰਾਂ ਦੀ ਵਕਾਲਤ ਕੀਤੀ ਸੀ।
ਉਨ੍ਹਾਂ ਕਿਹਾ ਕਿ ਭਾਰਤੀ ਕਦਰਾਂ-ਕੀਮਤਾਂ 'ਤੇ ਆਧਾਰਿਤ ਸਿੱਖਿਆ ਵਿਵਸਥਾ ਸਮੇਂ ਦੀ ਮੰਗ ਹੈ। ਆਰੀਆ ਸਮਾਜ ਦੇ ਸਕੂਲ ਇਸ ਦਾ ਕੇਂਦਰ ਰਹੇ ਹਨ। ਦੇਸ਼ ਹੁਣ ਰਾਸ਼ਟਰੀ ਸਿੱਖਿਆ ਨੀਤੀ ਦੇ ਮਾਧਿਅਮ ਨਾਲ ਇਸਦਾ ਵਿਸਤਾਰ ਕਰ ਰਿਹਾ ਹੈ। ਇਨ੍ਹਾਂ ਕੋਸ਼ਿਸ਼ਾਂ ਨਾਲ ਸਮਾਜ ਨੂੰ ਜੋੜਨਾਂ ਸਾਡਾ ਕਰਤਵ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਿਸ ਸੂਬੇ 'ਚ ਸਵਾਮੀ ਦਿਆਨੰਦ ਸਰਸਵਤੀ ਦਾ ਜਨਮ ਹੋਇਆ ਸੀ, ਉਸ ਸੂਬੇ ਲਈ ਇਹ ਸਨਮਾਨ ਵਾਲੀ ਗੱਲ ਹੈ।
ਬਰਫ਼ਬਾਰੀ ਮਗਰੋਂ ਗੁਲਮਰਗ 'ਚ ਸੈਲਾਨੀਆਂ ਦੇ ਚਿਹਰਿਆਂ 'ਤੇ ਖੁਸ਼ੀ, ਲੱਗੀ ਭੀੜ
NEXT STORY