ਨਵੀਂ ਦਿੱਲੀ — ਜੇਕਰ ਤੁਸੀਂ ਦੇਸ਼ ਵਿਚ ਰਹਿ ਕੇ ਜਾਂ ਫਿਰ ਵਿਦੇਸ਼ ਜਾ ਕੇ ਉੱਚ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਜਾਣੋ ਐਜੂਕੇਸ਼ਨ ਲੋਨ ਕਿਵੇਂ ਅਤੇ ਕਿਥੋਂ ਹਾਸਲ ਕਰ ਸਕਦੇ ਹੋ।
ਅਪ੍ਰੈਲ ਦੇ ਮਹੀਨੇ ਤੋਂ ਹੀ ਕਾਲਜਾਂ ਵਿਚ ਦਾਖਲਾ ਲੈਣ ਲਈ ਵਿਦਿਆਰਥੀ ਆਉਣੇ ਸ਼ੁਰੂ ਹੋ ਜਾਂਦੇ ਹਨ। ਉੱਚ ਸਿੱਖਿਆ ਦੀ ਲਾਗਤ ਲਗਾਤਾਰ ਵਧਦੀ ਹੀ ਜਾ ਰਹੀ ਹੈ। ਅਜਿਹੀ ਸਥਿਤੀ ਵਿਚ ਮਾਪੇ ਅਤੇ ਵਿਦਿਆਰਥੀਆਂ ਨੂੰ ਇਸ ਬਾਰੇ ਕਾਫੀ ਸੋਚਣਾ ਪੈ ਰਿਹਾ ਹੈ। ਪਰ ਇਸ ਸਮੱਸਿਆ ਦਾ ਵੀ ਹੱਲ ਹੈ। ਬੈਂਕਾਂ ਤੋਂ ਐਜੂਕੇਸ਼ਨ ਲੋਨ(ਸਿੱਖਿਆ ਕਰਜ਼ਾ) ਲਿਆ ਜਾ ਸਕਦਾ ਹੈ। ਭਾਰਤੀ ਬੈਂਕ ਉਨ੍ਹਾਂ ਵਿਦਿਆਰਥੀਆਂ ਨੂੰ ਸਿੱਖਿਆ ਲੋਨ ਦਿੰਦੇ ਹਨ, ਜਿਹੜੇ ਇਥੋਂ ਦੇ ਨਾਗਰਿਕ ਹਨ ਅਤੇ ਦੇਸ਼ ਵਿਦੇਸ਼ ਵਿਚ ਗ੍ਰੈਜੂਏਸ਼ਨ, ਪੋਸਟ-ਗ੍ਰੈਜੂਏਸ਼ਨ ਜਾਂ ਫਿਰ ਪ੍ਰੋਫੈਸ਼ਨਲ ਕੋਰਸਾਂ ਆਦਿ ਦੀ ਪੜ੍ਹਾਈ ਕਰਨਾ ਚਾਹੁੰਦੇ ਹਨ। ਇਨ੍ਹਾਂ ਲੋਨਾਂ ਦਾ ਮੁੜਭੁਗਤਾਨ ਕੋਰਸ ਸਮਾਪਤ ਹੋਣ ਦੇ ਇਕ ਸਾਲ ਬਾਅਦ ਜਾਂ ਵਿਦਿਆਰਥੀ ਨੂੰ ਨੌਕਰੀ ਮਿਲਣ ਦੇ 6 ਮਹੀਨੇ ਬਾਅਦ(ਜੋ ਵੀ ਪਹਿਲੇ ਸ਼ੁਰੂ ਹੋਵੇ) ਸ਼ੁਰੂ ਹੁੰਦੀ ਹੈ। ਭਾਰਤ ਵਿਚ ਕਿਸੇ ਵੀ ਵਿਦਿਆਰਥੀ ਨੂੰ ਪੜ੍ਹਨ ਲਈ ਵਧ ਤੋਂ ਵਧ 10 ਲੱਖ ਅਤੇ ਵਿਦੇਸ਼ ਵਿਚ ਪੜ੍ਹਾਈ ਕਰਨ ਲਈ 20 ਲੱਖ ਰੁਪਏ ਤੱਕ ਦਾ ਲੋਨ ਮਿਲ ਜਾਂਦਾ ਹੈ। ਜੇਕਰ ਤੁਸੀਂ ਦੇਸ਼ ਵਿਚ ਰਹਿ ਕੇ ਜਾਂ ਵਿਦੇਸ਼ ਵਿਚ ਜਾ ਕੇ ਉੱਚ ਸਿੱਖਿਆ ਹਾਸਲ ਕਰਨਾ ਚਾਹੁੰਦੇ ਹੋ ਤਾਂ ਜਾਣੋ ਇਹ ਸੁਝਾਓ:-

ਯੋਗਤਾ ਦੀਆਂ ਸ਼ਰਤਾਂ :- ਸਿੱਖਿਆ ਲੋਨ ਸਕੀਮ ਦਾ ਫਾਇਦਾ ਲੈਣ ਲਈ ਵਿਦਿਆਰਥੀ ਦਾ ਭਾਰਤੀ ਨਾਗਰਿਕ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਕਿਸੇ ਮਾਨਤਾ ਪ੍ਰਾਪਤ ਪੇਸ਼ਾਵਰ ਜਾਂ ਤਕਨੀਕੀ ਕੋਰਸ ਵਿਚ ਦਾਖਲਾ ਲੈ ਚੁੱਕਾ ਹੋਵੇ। ਕੁਝ ਬੈਂਕਾਂ ਨੇ ਸਿੱਖਿਆ ਲੋਨ ਲੈਣ ਲਈ ਉਮਰ ਦੀ ਹੱਦ ਵੀ ਨਿਰਧਾਰਤ ਕੀਤੀ ਹੋਈ ਹੈ। ਇਹ 16-35 ਸਾਲ ਹੈ। ਕੁਝ ਮਾਮਲਿਆਂ 'ਚ ਪਿਛਲੀ ਕੁਆਲੀਫਾਇੰਗ ਪ੍ਰੀਖਿਆ 'ਚ ਘੱਟੋ-ਘੱਟ ਮਾਰਕਸ ਦੀ ਵੀ ਸ਼ਰਤ ਹੁੰਦੀ ਹੈ।
4 ਲੱਖ ਰੁਪਏ ਤੋਂ ਜ਼ਿਆਦਾ ਦੇ ਲੋਨ ਲਈ ਭਾਰਤ ਵਿਚ ਪੜ੍ਹਾਈ ਕਰਨ 'ਤੇ ਬੈਂਕ 5 ਫੀਸਦੀ ਅਤੇ ਵਿਦੇਸ਼ ਵਿਚ 15 ਫੀਸਦੀ ਮਾਰਜਨ ਮਨੀ ਕੱਟਦਾ ਹੈ। ਜਿਹੜੇ ਵਿਦਿਆਰਥੀ ਇੰਨੀ ਰਕਮ ਦਾ ਖੁਦ ਇੰਤਜ਼ਾਮ ਨਹੀਂ ਕਰ ਸਕਦੇ, ਉਨ੍ਹਾਂ ਦੀ ਲੋਨ ਅਰਜ਼ੀ ਆਪਣੇ ਆਪ ਰਿਜੈਕਟ ਹੋ ਜਾਂਦੀ ਹੈ। ਮਾਰਜਨ ਮਨੀ ਉਹ ਰਕਮ ਹੁੰਦੀ ਹੈ ਜੋ ਬਿਨੈਕਾਰ ਨੂੰ ਡਾਊਨ ਪੇਮੈਂਟ ਵਜੋਂ ਅਦਾ ਕਰਨੀ ਪੈਂਦੀ ਹੈ। ਕੀ ਸਕਾਲਰਸ਼ਿਪ ਨੂੰ ਮਾਰਜਨ ਮਨੀ ਮੰਨਿਆ ਜਾ ਸਕਦਾ ਹੈ? ਇਸ ਬਾਰੇ ਵਿਚ ਲੀਡਿੰਗ ਸੰਸਥਾਵਾਂ ਨੂੰ ਸਵਾਲ ਪੁੱਛਣਾ ਯਕੀਨੀ ਬਣਾਓ। ਸਿੱਖਿਆ ਲੋਨ ਲਈ ਜ਼ਰੂਰੀ ਗੱਲ ਇਹ ਵੀ ਹੈ ਕਿ ਇਸ ਵਿਚ ਕਮਾਉਣ ਵਾਲੇ ਮਾਪਿਆਂ, ਪਤਨੀ ਜਾਂ ਸਰਪ੍ਰਸਤ ਨੂੰ ਸਹਿ-ਬਿਨੈਕਾਰ ਬਣਨਾ ਜ਼ਰੂਰੀ ਹੁੰਦਾ ਹੈ।
- ਸਿੱਖਿਆ ਕਰਜ਼ੇ ਵਿਚ ਰਿਹਾਇਸ਼ ਦੇ ਚਾਰਜ, ਕਿਤਾਬਾਂ ਅਤੇ ਸਮਾਨ ਖਰੀਦਣ ਦਾ ਖਰਚ, ਪ੍ਰੀਖਿਆ ਅਤੇ ਲਾਇਬ੍ਰੇਰੀ ਫੀਸ, ਯਾਤਰਾ ਖਰਚਾ ਅਤੇ ਵਿਦਿਆਰਥੀ ਲਈ ਬੀਮਾ ਪ੍ਰੀਮੀਅਮ ਸ਼ਾਮਲ ਹੁੰਦਾ ਹੈ।
- ਅਰਜ਼ੀ ਦਸਤਾਵੇਜ਼ ਦੇ ਨਾਲ ਫੀਸ ਵੇਰਵਾ ਅਤੇ ਦਾਖਲਾ ਪੱਤਰ, ਕੇਵਾਈਸੀ ਦਸਤਾਵੇਜ਼, ਉਮਰ ਦਾ ਸਬੂਤ, ਪਛਾਣ ਅਤੇ ਪਤੇ ਦਾ ਸਬੂਤ, ਬੈਂਕ ਸਟੇਟਮੈਂਟ, ਸੈਲਰੀ ਸਲਿੱਪ ਅਤੇ ਆਈ.ਟੀ. ਰਿਟਰਨ ਵਰਗੇ ਦਸਤਾਵੇਜ਼ ਜਮ੍ਹਾ ਕਰਵਾਉਣੇ ਹੁੰਦੇ ਹਨ।
- 4 ਲੱਖ ਤੱਕ ਦੇ ਲੋਨ ਲਈ ਸਕਿਊਰਿਟੀ ਦੀ ਜ਼ਰੂਰਤ ਨਹੀਂ ਪੈਂਦੀ। 4 ਤੋਂ 7.5 ਲੱਖ ਰੁਪਏ ਤੱਕ ਦੇ ਲੋਨ ਲਈ ਲੋਨ ਮੁੱਲ ਦਾ 100 ਫੀਸਦੀ ਥਰਡ ਪਾਰਟੀ ਗਾਰੰਟੀ ਦੀ ਜ਼ਰੂਰਤ ਹੁੰਦੀ ਹੈ। ਜੇਕਰ ਤੁਹਾਡੇ ਲੋਨ ਦਾ ਮੁੱਲ 7.5 ਲੱਖ ਤੋਂ ਜ਼ਿਆਦਾ ਹੈ ਤਾਂ ਇਸ ਲਈ ਸਕਿਊਰਿਟੀ ਦੇਣੀ ਹੋਵੇਗੀ।
- ਜ਼ਿਕਰਯੋਗ ਹੈ ਕਿ ਸਿੱਖਿਆ ਕਰਜ਼ੇ ਲਈ ਪ੍ਰੋਸੈਸਿੰਗ ਚਾਰਜ ਨਹੀਂ ਹੈ, ਇਨ੍ਹਾਂ ਲਈ ਵਿਆਜ ਦਰ ਬੈਂਕ ਨਾਲ ਸਬੰਧਤ ਬੇਸ ਦਰਾਂ ਅਤੇ ਇਕ ਵਿਸ਼ੇਸ਼ ਮਾਰਕ-ਅਪ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ, ਜਿਸ ਦਾ ਬੈਂਕ ਫੈਸਲਾ ਕਰਦਾ ਹੈ। ਔਰਤਾਂ ਨੂੰ ਸਭ ਤੋਂ ਘੱਟ ਵਿਆਜ ਦਰ 'ਤੇ ਘੱਟ ਤੋਂ ਘੱਟ ਵਿਆਜ ਦਰ 'ਤੇ ਅੱਧਾ ਫੀਸਦੀ ਦੀ ਛੂਟ ਮਿਲਦੀ ਹੈ। ਇਨਕਮ ਟੈਕਸ ਐਕਟ ਦੇ ਸੈਕਸ਼ਨ 80(ਈ) ਦੇ ਤਹਿਤ ਕਰਜ਼ਦਾਰ ਜਾਂ ਸਹਿ-ਕਰਜ਼ਾ ਲੈਣ ਵਾਲਾ ਟੈਕਸ ਲਾਭ ਲੈ ਸਕਦਾ ਹੈ।
ਦਲਿਤ ਦੇ ਘਰ ਹੋਟਲ ਦਾ ਖਾਣਾ ਖਾ ਕੇ ਵਿਵਾਦਾਂ 'ਚ ਘਿਰੇ ਯੋਗੀ ਦੇ ਮੰਤਰੀ
NEXT STORY