ਅਲੀਗੜ੍ਹ— ਮੁੱਖਮੰਤਰੀ ਯੋਗੀ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਪਿੰਡਾਂ 'ਚ ਰਾਤਾਂ ਗੁਜ਼ਾਰ ਰਹੇ ਹਨ ਪਰ ਇਸ ਵਿਚਕਾਰ ਯੂ.ਪੀ ਦੇ ਕੈਬਨਿਟ ਮੰਤਰੀ ਸੁਰੇਸ਼ ਰਾਣਾ ਦਲਿਤ ਦੇ ਘਰ 'ਹੋਟਲ ਦਾ ਖਾਣਾ' ਖਾ ਕੇ ਵਿਵਾਦਾਂ 'ਚ ਘਿਰ ਗਏ ਹਨ।
ਮੰਤਰੀ ਸੁਰੇਸ਼ ਰਾਣਾ ਮੰਗਲਵਾਰ ਨੂੰ ਅਲੀਗੜ੍ਹ ਦੇ ਲੋਹਾਗੜ੍ਹ 'ਚ ਰਜਨੀਸ਼ ਕੁਮਾਰ ਨਾਮਕ ਵਿਅਕਤੀ ਦੇ ਘਰ ਰੁੱਕੇ। ਇਸ ਦੌਰਾਨ ਮੰਤਰੀ ਨੇ ਬਾਹਰ ਤੋਂ ਖਾਣਾ ਮੰਗਵਾਇਆ। ਉਨ੍ਹਾਂ ਨੇ ਸਲਾਦ, ਦਾਲ-ਮਖਣੀ, ਛੋਲੇ ਚਾਵਲ,ਪਾਲਕ ਪਨੀਰ, ਉੜਦ ਦੀ ਦਾਲ, ਮਿਸਕ ਵੈਜ਼, ਰਾਇਤਾ, ਤੰਦੂਰੀ ਰੋਟੀ ਦੇ ਇਲਾਵਾ ਮਿਠਾਈ 'ਚ ਗੁਲਾਬ ਜਾਮੁਨ, ਕਾਫੀ ਅਤੇ ਮਿਨਰਲ ਵਾਟਰ ਦਾ ਮਜ਼ਾ ਲਿਆ। ਇੰਨਾ ਹੀ ਨਹੀਂ ਮੰਤਰੀ ਦੇ ਆਰਾਮ ਲਈ ਡਬਲ ਬੈਡ ਦਾ ਗੱਦਾ ਅਤੇ ਚਾਰੋਂ ਪਾਸੇ ਤੂਫਾਨੀ ਹਵਾ ਸੁੱਟਣ ਵਾਲੇ ਪਾਣੀ ਦੇ ਕੂਲਰ ਲੱਗੇ ਹੋਏ ਸਨ।
ਮੰਤਰੀ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਜ਼ਿਆਦਾ ਲੋਕਾਂ ਦੇ ਨਾਲ ਹੋਣ ਕਾਰਨ ਕੁਝ ਖਾਣਾ ਬਾਹਰ ਤੋਂ ਮੰਗਵਾਇਆ ਗਿਆ ਜਦਕਿ ਉਨ੍ਹਾਂ ਨੇ ਖੁਦ ਦਲਿਤਾਂ ਨਾਲ ਬੈਠ ਕੇ ਉਨ੍ਹਾਂ ਦੇ ਘਰ 'ਚ ਬਣਿਆ ਭੋਜਨਾ ਖਾਧਾ।
ਸੰਸਾਰਿਕ ਵਾਧੇ ਦਾ ਵੱਖਰਾ ਇੰਜਣ ਹੋਵੇਗਾ ਭਾਰਤ : ਪ੍ਰਭੂ
NEXT STORY