ਕੋਲਕਾਤਾ (ਏਜੰਸੀ)- ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੂੰ ਬੁੱਧਵਾਰ ਨੂੰ ਪੱਛਮੀ ਬੰਗਾਲ ਦੇ ਨਦੀਆ ਜ਼ਿਲੇ ਦੇ ਤੇਹੱਟਾ ਇਲਾਕੇ ਦੇ ਦੌਰੇ ਦੌਰਾਨ ਕਥਿਤ ਤੌਰ ’ਤੇ ਭਾਜਪਾ ਦੇ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ’ਤੇ ਆਂਡੇ ਸੁੱਟੇ ਗਏ। ਪ੍ਰਦਰਸ਼ਨਕਾਰੀਆਂ ਨੇ ਮਹੂਆ ਨੂੰ ਇਕ ਪਾਰਟੀ ਮੀਟਿੰਗ ਤੋਂ ਨਿਕਲਦੇ ਸਮੇਂ ਕਾਲੇ ਝੰਡੇ ਦਿਖਾਏ।
ਮਹੂਆ ਨੇ ਇਹ ਜਾਣਕਾਰੀ ‘ਐਕਸ’ ’ਤੇ ਪੋਸਟ ਕੀਤੇ ਗਏ ਇਕ ਵੀਡੀਓ ਸੰਦੇਸ਼ ਵਿਚ ਦਿੱਤੀ। ਮਹੂਆ ਮੋਇਤਰਾ ਨੂੰ ਵੀਡੀਓ ਵਿਚ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ਅਸੀਂ ਤੇਹੱਟਾ ਪਾਰਟੀ ਦਫ਼ਤਰ ਵਿਚ ਹਾਂ। ਤੁਸੀਂ ਦੇਖ ਸਕਦੇ ਹੋ ਕਿ ਅਸੀਂ ਪੁਲਸ ਸੁਰੱਖਿਆ ਵਿਚ ਹਾਂ ਅਤੇ ਅਦਾਲਤ ਨੇ ਕਿਹਾ ਹੈ ਕਿ ਕੋਈ ਵੀ ਆਂਡੇ ਨਹੀਂ ਸੁੱਟੇਗਾ। ਉਹ ਪੁਲਸ ਦੇ ਠੀਕ ਸਾਹਮਣੇ ਆਂਡੇ ਲੈ ਕੇ ਆਏ। ਤੁਸੀਂ ਸਾਰੇ ਇਸਨੂੰ ਦੇਖੋ। ਪੁਲਸ ਦੇ ਸਾਹਮਣੇ ਹੀ ਕੀ ਹੋ ਰਿਹਾ ਹੈ? ਇਹ ਹਾਈ ਕੋਰਟ ਦੀ ਤੌਹੀਨ ਹੈ। ਵੀਡੀਓ ਵਿਚ ਮਹੂਆ ਦੇ ਚਿਹਰੇ ’ਤੇ ਆਂਡੇ ਦੇ ਟੁੱਟੇ ਹੋਏ ਛਿਲਕੇ ਦਿਖਾਈ ਦੇ ਰਹੇ ਹਨ।
ਸ਼ਰਾਬ ਤਸਕਰਾਂ 'ਤੇ ਆਬਕਾਰੀ ਦਾ ਸ਼ਿਕੰਜਾ! ਬੁਰਹਾਨਪੁਰ 'ਚ 1 ਲੱਖ ਦੀ ਨਾਜਾਇਜ਼ ਸ਼ਰਾਬ ਸਣੇ 4 ਗ੍ਰਿਫ਼ਤਾਰ
NEXT STORY