ਅੰਬਾਲਾ- MSP ਸਮੇਤ ਆਪਣੀਆਂ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਦਿੱਲੀ ਕੂਚ ਕਰ ਦਿੱਤਾ ਹੈ। ਹਜ਼ਾਰਾਂ ਟਰੈਕਟਰਾਂ ਨਾਲ ਕਿਸਾਨਾਂ ਨੇ ਦਿੱਲੀ ਵੱਲ ਚਾਲੇ ਪਾ ਦਿੱਤੇ ਹਨ। ਦੱਸ ਦੇਈਏ ਕਿ ਕਿਸਾਨ ਆਗੂਆਂ ਨਾਲ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ, ਜਿਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਕੂਚ ਕਰ ਦਿੱਤਾ ਹੈ। ਆਪਣੀ ਮੰਗਾਂ ਨੂੰ ਲੈ ਕੇ 13 ਫਰਵਰੀ ਨੂੰ ਕਿਸਾਨਾਂ ਨੇ ਦਿੱਲੀ ਕੂਚ ਦਾ ਐਲਾਨ ਕੀਤੀ ਸੀ।
ਇਹ ਵੀ ਪੜ੍ਹੋ- ਕਿਸਾਨ ਅੰਦੋਲਨ 2.0: ਹਜ਼ਾਰਾਂ ਟਰੈਕਟਰਾਂ ਨਾਲ ਕਿਸਾਨਾਂ ਨੇ ਦਿੱਲੀ ਨੂੰ ਪਾਏ ਚਾਲੇ
ਸ਼ੰਭੂ ਬਾਰਡਰ 'ਤੇ ਪੁਲਸ ਦੀ ਭਾਰੀ ਤਾਇਨਾਤੀ ਹੈ। ਸੀਮੈਂਟ ਦੇ ਬੈਰੀਕੇਡਜ਼ ਲਾਏ ਗਏ ਹਨ ਪਰ ਕਿਸਾਨ ਪਿੱਛੇ ਹਟਣ ਵਾਲੇ ਨਹੀਂ ਹਨ। ਇਸ ਦੌਰਾਨ ਇਕ ਬਜ਼ੁਰਗ ਬਾਬੇ ਨੇ ਹਰਿਆਣਾ ਪੁਲਸ ਨੂੰ ਲਲਕਾਰਿਆ ਹੈ। ਬੈਰੀਕੇਡ 'ਤੇ ਚੜ੍ਹ ਕੇ ਬਜ਼ੁਰਗ ਬਾਬੇ ਨੇ ਕਿਹਾ ਕਿ ਕਿਸਾਨ ਹਾਂ ਮਰ ਜਾਵਾਂਗੇ, ਹੁਣ ਪਿੱਛੇ ਨਹੀਂ ਜਾਂਦੇ। ਪੁਲਸ ਵਲੋਂ ਕਿਹਾ ਜਾ ਰਿਹਾ ਹੈ ਕਿ ਪਿੱਛੇ ਹਟਿਆ ਜਾਵੇ। ਪੁਲਸ ਫੋਰਸ ਨੂੰ ਲਲਕਾਰਦਿਆਂ ਬਾਬੇ ਨੇ ਕਿਹਾ ਕਿ ਉਹ ਮੈਂ ਖੜ੍ਹਾ ਹਾਂ, ਗੋਲੀ ਮਾਰ। ਤੁਸੀਂ ਕਿੰਨਿਆਂ ਨੂੰ ਮਾਰੋਗੇ, ਇਕ ਮਾਰੋਗੇ ਬਹੁਤ ਜੰਮਣਗੇ।
ਇਹ ਵੀ ਪੜ੍ਹੋ- ਦਿੱਲੀ ਚਲੋ ਮਾਰਚ: ਕਿਸਾਨ ਆਗੂ ਪੰਧੇਰ ਨੇ ਕਿਹਾ- ਅਸੀਂ ਨਹੀਂ ਸਰਕਾਰ ਕਰ ਰਹੀ ਹੈ ਸੜਕਾਂ ਬਲਾਕ
ਬਜ਼ੁਰਗ ਕਿਸਾਨ ਆਗੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ। MSP 'ਤੇ ਗਾਰੰਟੀ ਕਾਨੂੰਨ ਬਣਾਵੇ, ਉੱਤਰ ਪ੍ਰਦੇਸ਼ ਦੇ ਲਖੀਮਪੁਰੀ ਦੇ ਪੀੜਤਾਂ ਨੂੰ ਨਿਆਂ ਦਿੱਤਾ ਜਾਵੇ। ਕਿਸਾਨੀ ਕਰਜ਼ੇ ਮੁਆਫ਼ ਕੀਤੇ ਜਾਣ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ : ਦਿੱਲੀ ਕੂਚ ਤੋਂ ਪਹਿਲਾਂ ਸਰਕਾਰ ਨੇ ਕਿਸਾਨਾਂ ਨੂੰ ਮੁੜ ਬੈਠਕ ਲਈ ਬੁਲਾਇਆ, ਕੀ ਰੁਕ ਸਕੇਗਾ ਵੱਡਾ ਅੰਦੋਲਨ
NEXT STORY