ਮਦੁਰੈ— ਤਾਮਿਲਨਾਡੂ ਦੇ ਤਿਰੂਨੇਲਵਲੀ ਜ਼ਿਲੇ 'ਚ ਇਕ ਬਜ਼ੁਰਗ ਜੋੜੇ ਨੇ ਕੁਝ ਬਦਮਾਸ਼ਾਂ ਦੇ ਛੱਕੇ ਛੁਡਾ ਦਿੱਤੇ। ਆਪਣੇ ਘਰ ਦੇ ਬਾਹਰ ਬੈਠੇ 75 ਸਾਲ ਦੇ ਪਤੀ 'ਤੇ ਜਦੋਂ ਐਤਵਾਰ ਦੇਰ ਰਾਤ ਬਦਮਾਸ਼ਾਂ ਨੇ ਪਿੱਛਿਓਂ ਹਮਲਾ ਕਰ ਦਿੱਤਾ ਤਾਂ ਘਰ ਦੇ ਅੰਦਰੋਂ ਨਿਕਲੀ 68 ਸਾਲਾ ਪਤਨੀ ਨੇ ਪਤੀ ਨਾਲ ਮਿਲ ਕੇ ਦੋਹਾਂ ਬਦਮਾਸ਼ਾਂ ਨੂੰ ਦੌੜਾ ਦਿੱਤਾ। ਬਜ਼ੁਰਗ ਜੋੜੇ ਨੇ ਖਤਰਨਾਕ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਦਾ ਸਾਹਮਣਾ ਚੱਪਲ ਅਤੇ ਕੁਰਸੀਆਂ ਨਾਲ ਕੀਤਾ। ਸ਼ਾਨਮੁਗਵੇਲ ਅਤੇ ਉਨ੍ਹਾਂ ਦੀ ਪਤਨੀ ਸੇਂਥਮਰਾਈ ਕਡਾਯਮ ਸਥਿਤ ਫਾਰਮ ਹਾਊਸ 'ਚ ਰਾਤ ਦਾ ਖਾਣਾ ਖਾਣ ਤੋਂ ਬਾਅਦ ਬਾਹਰ ਬੈਠੇ ਸਨ। ਸੇਂਥਮਰਾਈ ਜਦੋਂ ਕਿਸੇ ਕੰਮ ਕਰ ਕੇ ਅੰਦਰ ਗਈ, ਉਦੋਂ ਮਾਸਕ ਪਾਏ ਇਕ ਸ਼ਖਸ ਨੇ ਸ਼ਾਨਮੁਗਵੇਲ 'ਤੇ ਪਿੱਛਿਓਂ ਹਮਲਾ ਕਰ ਦਿੱਤਾ। ਉਸ ਨੇ ਤੌਲੀਏ ਨਾਲ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ। ਉੱਥੇ ਇਕ ਹੋਰ ਬਦਮਾਸ਼ ਵੀ ਪਹੁੰਚ ਗਿਆ। ਉਦੋਂ ਉਨ੍ਹਾਂ ਦੀਆਂ ਚੀਕਾਂ ਸੁਣ ਸੇਂਥਮਰਾਈ ਬਾਹਰ ਨਿਕਲੀ।
ਅਚਾਨਕ ਪਤੀ 'ਤੇ ਹਮਲਾ ਹੁੰਦਾ ਦੇਖ ਉਨ੍ਹਾਂ ਨੇ ਹੋਸ਼ ਨਹੀਂ ਗਵਾਇਆ ਅਤੇ ਚੱਪਲ ਚੁੱਕ ਕੇ ਬਦਮਾਸ਼ਾਂ ਨੂੰ ਮਾਰੀ। ਬਦਮਾਸ਼ ਦੀ ਪਕੜ ਢਿੱਲੀ ਹੋਣ ਦਾ ਫਾਇਦਾ ਚੁੱਕ ਕੇ ਸ਼ਾਨਮੁਗਵੇਲ ਵੀ ਹਰਕਤ 'ਚ ਆਏ ਅਤੇ ਦੋਵੇਂ ਪਤੀ-ਪਤਨੀ ਨੇ ਸਟੂਲ ਅਤੇ ਕੁਰਸੀਆਂ ਚੁੱਕ ਕੇ ਬਦਮਾਸ਼ਾਂ 'ਤੇ ਸੁੱਟੀਆਂ। ਬਦਮਾਸ਼ਾਂ ਕੋਲ ਖਤਰਨਾਕ ਹਥਿਆਰ ਸਨ ਪਰ ਜੋੜੇ ਦੀ ਹਿੰਮਤ ਅੱਗੇ ਉਹ ਇਨ੍ਹਾਂ ਹਥਿਆਰਾਂ ਦਾ ਇਸਤੇਮਾਲ ਨਹੀਂ ਕਰ ਸਕੇ ਅਤੇ ਦੌੜ ਗਏ। ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਪੂਰੀ ਘਟਨਾ ਰਿਕਾਰਡ ਹੋ ਗਈ। ਕਡਯਮ ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ 2 'ਚੋਂ ਇਕ ਬਦਮਾਸ਼ ਦੀ ਪਛਾਣ ਕਰ ਲਈ ਹੈ। ਪੁਲਸ ਦਾ ਦਾਅਵਾ ਹੈ ਕਿ ਜਲਦ ਹੀ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਦੂਜੇ ਪਾਸੇ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਦੇ ਬਾਅਦ ਤੋਂ ਲੋਕ ਜੋੜੇ ਦੀ ਹਿੰਮਤ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਹਨ।
ਫੌਜ ਮੁਖੀ ਬਿਪਿਨ ਰਾਵਤ ਨੇ ਕਿਹਾ- ਪਾਕਿਸਤਾਨ ਦੀ ਹਰ ਹਰਕਤ ਦਾ ਦੇਵਾਂਗੇ ਮੂੰਹ ਤੋੜ ਜਵਾਬ
NEXT STORY