ਕੋਟਾਯਮ- ਕੇਰਲ ਦੇ ਕੱਟਾਯਮ ਜ਼ਿਲ੍ਹੇ ’ਚ ਇਕ ਬਜ਼ੁਰਗ ਵਲੋਂ 10 ਸਾਲਾ ਕੁੜੀ ਨਾਲ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਨਾਲ ਹੋਈ ਇਸ ਘਟਨਾ ਤੋਂ ਦੁਖੀ ਪਿਤਾ ਨੇ ਸੋਮਵਾਰ ਨੂੰ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਧੀ ਨਾਲ ਹੋਈ ਘਟਨਾ ਤੋਂ ਬਾਅਦ 42 ਸਾਲ ਦੇ ਪਿਤਾ ਨੇ ਨਿਰਾਸ਼ਾ ਕਾਰਨ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ : ਕਾਨਪੁਰ ’ਚ ਜ਼ੀਕਾ ਵਾਇਰਸ ਨਾਲ ਪੀੜਤ ਮਿਲਿਆ ਪਹਿਲਾ ਰੋਗੀ, ਕੇਂਦਰ ਨੇ ਭੇਜੀ ਉੱਚ ਪੱਧਰੀ ਟੀਮ
ਪੁਲਸ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਧੀ ਨਾਲ ਜਬਰ ਜ਼ਿਨਾਹ ਬਾਰੇ ਜਾਣ ਕੇ ਪਿਤਾ ਨੇ ਖ਼ੁਦਕੁਸ਼ੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪੀੜਤਾ ਦੇ ਪਿਤਾ ਦੀ ਲਾਸ਼ ਉਸ ਦੇ ਘਰ ਕੋਲ ਇਕ ਇਮਾਰਤ ’ਚ ਸੋਮਵਾਰ ਨੂੰ ਲਟਕਦੀ ਮਿਲੀ। ਪੁਲਸ ਨੇ ਦੱਸਿਆ ਕਿ 74 ਸਾਲ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਹ ਫਿਲਹਾਲ ਨਿਆਇਕ ਹਿਰਾਸਤ ’ਚ ਹੈ। ਦੋਸ਼ੀ ਦੀ ਕੁਰਿਚੀ ਇਲਾਕੇ ’ਚ ਦੁਕਾਨ ਹੈ। ਬੱਚੀ ਉਸ ਦੀ ਦੁਕਾਨ ’ਤੇ ਸਾਮਾਨ ਲੈਣ ਆਈ ਸੀ ਅਤੇ ਦੋਸ਼ੀ ਨੇ ਉੱਥੇ ਹੀ ਉਸ ਨਾਲ ਜਬਰ ਜ਼ਿਨਾਹ ਕੀਤਾ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਪਰਿਵਾਰ ਦਾ ਬਾਈਕਾਟ ਕਰ ਦਿੱਤਾ ਜਾਣਾ ਸ਼ਾਇਦ ਬੱਚੀ ਦੇ ਪਿਤਾ ਦੀ ਖ਼ੁਦਕੁਸ਼ੀ ਦਾ ਕਾਰਨ ਹੈ। ਪੁਲਸ ਨੇ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਕਲਯੁੱਗੀ ਮਾਂ ਨੇ 3 ਮਹੀਨੇ ਦੀ ਧੀ ਦਾ ਬੇਰਹਿਮੀ ਨਾਲ ਕੀਤਾ ਕਤਲ, ਇੰਟਰਨੈੱਟ ’ਤੇ ਦੇਖਿਆ ਸੀ ‘ਮਾਰਨ ਦਾ ਤਰੀਕਾ’
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਸੁਲਤਾਨਪੁਰ ਅਦਾਲਤ ’ਚ ਹਾਜ਼ਰ ਹੋਏ ਦਿੱਲੀ ਦੇ ਮੱਖ ਮੰਤਰੀ ਕੇਜਰੀਵਾਲ, ਮਿਲੀ ਜ਼ਮਾਨਤ
NEXT STORY