ਨਵੀਂ ਦਿੱਲੀ (ਭਾਸ਼ਾ) - ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੋਲ ਕਰਨਾਟਕ ਦੇ ਇਕ ਚੋਣ ਹਲਕੇ ਵਿਚ ਧੋਖਾਦੇਹੀ ਦੀ ਇਜਾਜ਼ਤ ਦੇਣ ਦੇ ‘100 ਫ਼ੀਸਦੀ ਸਬੂਤ’ ਹਨ ਅਤੇ ਜੇਕਰ ਕਮਿਸ਼ਨ ਇਹ ਸੋਚਦਾ ਹੈ ਕਿ ਉਹ ਇਸ ਤੋਂ ਬਚ ਜਾਵੇਗਾ, ਤਾਂ ਇਹ ਉਸਦੀ ਗਲਤਫ਼ਹਿਮੀ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਇਹ ਵੀ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਅ ਰਿਹਾ ਹੈ। ਉਨ੍ਹਾਂ ਨੇ ਕਰਨਾਟਕ ਦੇ ਚੋਣ ਹਲਕੇ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ।
ਇਹ ਵੀ ਪੜ੍ਹੋ - ਜੰਮੀ ਦੋ ਸਿਰਾਂ ਵਾਲੀ ਅਨੌਖੀ ਕੁੜੀ, ਦੇਖ ਡਾਕਟਰਾਂ ਦੇ ਉੱਡੇ ਹੋਸ਼
ਰਾਹੁਲ ਨੇ ਬਿਹਾਰ ਵਿਚ ਜਾਰੀ ਵਿਸ਼ੇਸ਼ ਸਮੀਖਿਆ (ਐੱਸ. ਆਈ. ਆਰ.) ਮੁਹਿੰਮ ਬਾਰੇ ਪੁੱਛੇ ਜਾਣ ’ਤੇ ਸੰਸਦ ਕੰਪਲੈਕਸ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਅੱਜ ਉਨ੍ਹਾਂ ਨੇ ਜੋ ਬਿਆਨ ਦਿੱਤਾ ਹੈ, ਇਹ ਪੂਰੀ ਤਰ੍ਹਾਂ ਬਕਵਾਸ ਹੈ। ਸੱਚਾਈ ਤਾਂ ਇਹ ਹੈ ਕਿ ਚੋਣ ਕਮਿਸ਼ਨ ਆਪਣਾ ਕੰਮ ਨਹੀਂ ਕਰ ਰਿਹਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਹੁਣ ਸਾਡੇ ਕੋਲ ਕਰਨਾਟਕ ਦੇ ਇਕ ਚੋਣ ਹਲਕੇ ਵਿਚ ਚੋਣ ਕਮਿਸ਼ਨ ਵੱਲੋਂ ਧੋਖਾਦੇਹੀ ਦੀ ਇਜਾਜ਼ਤ ਦੇਣ ਦੇ ਠੋਸ ਸਬੂਤ ਹਨ। ਅਸੀਂ ਅਜੇ ਇਕ ਚੋਣ ਹਲਕੇ ਦਾ ਮੁਆਇਨਾ ਕੀਤਾ ਹੈ। ਮੈਨੂੰ ਪੂਰਾ ਯਕੀਨ ਹੈ ਕਿ ਹਰ ਚੋਣ ਖੇਤਰ ਵਿਚ ਇਹੋ ਨਾਟਕ ਚੱਲ ਰਿਹਾ ਹੈ। ਕਾਂਗਰਸ ਨੇਤਾ ਨੇ ਦਾਅਵਾ ਕੀਤਾ ਕਿ ਹਜ਼ਾਰਾਂ ਨਵੇਂ ਵੋਟਰ ਹਨ, ਜਿਨ੍ਹਾਂ ਦੀ ਉਮਰ ਕੀ ਹੈ- 50, 55, 60, 65। ਇਹ ਇਕੋ ਹੀ ਚੋਣ ਹਲਕੇ ਵਿਚ ਹਜ਼ਾਰਾਂ ਨਵੇਂ ਵੋਟਰ ਹਨ।
ਇਹ ਵੀ ਪੜ੍ਹੋ - MAYDAY...MAYDAY...! ਉਡਾਣ ਭਰਦੇ ਸਾਰ ਜਹਾਜ਼ ਨੂੰ ਲੱਗ ਗਈ ਅੱਗ, 60 ਤੋਂ ਵੱਧ ਯਾਤਰੀ ਸਨ ਸਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Toothpaste Veg ਜਾਂ Non Veg, ਹੈਰਾਨ ਕਰ ਦੇਵੇਗੀ ਇਹ ਜਾਣਕਾਰੀ
NEXT STORY