ਰਾਏਪੁਰ- 5 ਸੂਬਿਆਂ- ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ ਅਤੇ ਮਿਜ਼ੋਰਮ 'ਚ ਵਿਧਾਨ ਸਭਾ ਚੋਣਾਂ 'ਚ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਤੇ ਪਾਰਟੀ ਨੇ ਦਾਅ ਖੇਡਿਆ ਹੈ। ਚੋਣ ਪ੍ਰਕਿਰਿਆ ਮਗਰੋਂ 3 ਦਸੰਬਰ 2023 ਨੂੰ ਨਤੀਜੇ ਆਉਣਗੇ ਅਤੇ ਨਵੀਂ ਸਰਕਾਰ ਚੁਣੀ ਜਾਵੇਗੀ। ਇਸ ਤੋਂ ਬਾਅਦ ਸੱਤਾ 'ਚ ਆਉਣ ਵਾਲੀ ਪਾਰਟੀ ਜੇਕਰ ਆਪਣੀਆਂ ਘੋਸ਼ਣਾਵਾਂ 'ਤੇ ਅਮਲ ਕਰਨਗੀਆਂ ਤਾਂ ਸਸਤਾ ਸਿਲੰਡਰ ਮਿਲਣ ਦਾ ਰਾਹ ਸਾਫ਼ ਹੋ ਜਾਵੇਗਾ।
ਮੱਧ ਪ੍ਰਦੇਸ਼- ਮੱਧ ਪ੍ਰਦੇਸ਼ ਵਿਚ ਭਾਜਪਾ ਨੇ 450 ਰੁਪਏ ਅਤੇ ਕਾਂਗਰਸ ਨੇ 500 ਰੁਪਏ ਵਿਚ ਸਿਲੰਡਰ ਦੇਣ ਦਾ ਚੋਣਾਵੀ ਵਾਅਦਾ ਕੀਤਾ ਹੈ।
ਤੇਲੰਗਾਨਾ- ਤੇਲੰਗਾਨਾ ਵਿਚ ਤ੍ਰਿਕੋਣਾ ਮੁਕਾਬਲਾ ਹੈ। ਇੱਥੇ ਭਾਰਤ ਰਾਸ਼ਟਰੀ ਕਮੇਟੀ (ਬੀ. ਆਰ. ਐੱਸ.) ਨੇ 400 ਰੁਪਏ, ਕਾਂਗਰਸ ਨੇ 500 ਰੁਪਏ ਅਤੇ ਭਾਜਪਾ ਨੇ ਉੱਜਵਲਾ ਗੈਸ ਕੁਨੈਕਸ਼ਨਧਾਰੀਆਂ ਨੂੰ ਸਾਲ ਵਿਚ 4 ਮੁਫ਼ਤ ਸਿਲੰਡਰ ਦੇਣ ਦਾ ਐਲਾਨ ਕੀਤਾ ਹੈ।
ਛੱਤੀਸਗੜ੍ਹ- ਛੱਤੀਸਗੜ੍ਹ ਵਿਚ ਕਾਂਗਰਸ ਨੇ ਔਰਤਾਂ ਦੇ ਖਾਤੇ ਵਿਚ ਗੈਸ ਸਿਲੰਡਰ ਲਈ 500 ਰੁਪਏ ਦੀ ਸਬਸਿਡੀ ਦੇਣ ਦਾ ਫ਼ੈਸਲਾ ਲਿਆ ਹੈ। ਯਾਨੀ ਕਿ ਗੈਸ ਸਿਲੰਡਰ ਦੀ ਕੀਮਤ ਜੇਕਰ 1000 ਰੁਪਏ ਹੋਵੇਗੀ ਤਾਂ ਉਸ ਵਿਚ 500 ਰੁਪਏ ਕਾਂਗਰਸ ਸਬਸਿਡੀ ਦੇਵੇਗੀ। ਉੱਥੇ ਹੀ ਭਾਜਪਾ ਨੇ 500 ਰੁਪਏ ਵਿਚ ਹਰ ਗਰੀਬ ਪਰਿਵਾਰ ਨੂੰ ਸਸਤਾ ਗੈਸ ਸਿਲੰਡਰ ਦੇਣ ਦਾ ਵਾਅਦਾ ਕੀਤਾ ਹੈ।
ਰਾਜਸਥਾਨ- ਰਾਜਸਥਾਨ ਵਿਚ ਕਾਂਗਰਸ ਗਰੀਬ ਔਰਤਾਂ ਨੂੰ ਗੈਸ ਸਿਲੰਡਰ 400 ਰੁਪਏ ਵਿਚ ਦੇਣ ਦੀ ਗੱਲ ਆਖ ਰਹੀ ਹੈ ਤਾਂ ਭਾਜਪਾ ਨੇ ਗਰੀਬ ਔਰਤਾਂ ਨੂੰ 450 ਰੁਪਏ ਵਿਚ ਸਿਲੰਡਰ ਦੇਣ ਦਾ ਐਲਾਨ ਕੀਤਾ ਹੈ।
ਮਿਜ਼ੋਰਮ- ਮਿਜ਼ੋਰਮ 'ਚ ਕਾਂਗਰਸ ਨੇ 750 ਰੁਪਏ 'ਚ ਸਿਲੰਡਰ ਦੇਣ ਦਾ ਵਾਅਦਾ ਕੀਤਾ ਹੈ, ਜਦਕਿ ਭਾਜਪਾ ਨੇ ਵੀ ਸਸਤੇ ਸਿਲੰਡਰ ਦੇਣ ਦੀ ਗੱਲ ਆਖੀ ਹੈ।
ਦੇਸ਼ ਦੇ ਕਿਸਾਨਾਂ 'ਤੇ 21 ਲੱਖ ਕਰੋੜ ਰੁਪਏ ਦਾ ਕਰਜ਼ਾ, ਤਾਮਿਲਨਾਡੂ ਸਭ ਤੋਂ ਵੱਧ
NEXT STORY