ਨਵੀਂ ਦਿੱਲੀ- ਦੇਸ਼ ਦੇ ਸਾਰੇ ਹਿੱਸਿਆਂ ’ਚ ਭਾਰੀ ਮੀਂਹ ਨਾਲ ਤਾਪਮਾਨ ਕਾਬੂ ’ਚ ਰਹਿਣ ਵਿਚਾਲੇ ਸਤੰਬਰ ਮਹੀਨੇ ’ਚ ਬਿਜਲੀ ਦੀ ਖਪਤ 3.21 ਫੀਸਦੀ ਵਧ ਕੇ 145.91 ਅਰਬ ਯੂਨਿਟ (ਬੀ. ਯੂ.) ਹੋ ਗਈ। ਇਸ ਮਹੀਨੇ ’ਚ ਬਿਜਲੀ ਦੀ ਵੱਧ ਤੋਂ ਵੱਧ ਮੰਗ 229.15 ਗੀਗਾਵਾਟ ਸੀ, ਜੋ ਸਰਕਾਰੀ ਅੰਦਾਜ਼ਿਆਂ ਤੋਂ ਕਾਫੀ ਘੱਟ ਸੀ।
ਮਾਹਿਰਾਂ ਨੇ ਕਿਹਾ ਕਿ ਬਿਜਲੀ ਦੀ ਖਪਤ ’ਚ ਮਾਮੂਲੀ ਵਾਧੇ ਦੀ ਵਜ੍ਹਾ ਜ਼ਿਆਦਾਤਰ ਹਿੱਸਿਆਂ ’ਚ ਭਾਰੀ ਮੀਂਹ ਕਾਰਨ ਤਾਪਮਾਨ ’ਚ ਨਰਮੀ ਰਹੀ। ਸਰਕਾਰੀ ਸੂਤਰਾਂ ਨੇ ਪਹਿਲਾਂ ਕਿਹਾ ਸੀ ਕਿ ਦੇਸ਼ ’ਚ ਸਤੰਬਰ ਤਕ ਬਿਜਲੀ ਦੀ ਵੱਧ ਤੋਂ ਵੱਧ ਮੰਗ 277 ਗੀਗਾਵਾਟ ਦੇ ਪੱਧਰ ਤਕ ਰਹੇਗੀ ਪਰ ਸਤੰਬਰ ’ਚ ਇਕ ਦਿਨ ’ਚ ਬਿਜਲੀ ਦੀ ਵੱਧ ਤੋਂ ਵੱਧ ਮੰਗ 229.15 ਗੀਗਾਵਾਟ ਹੀ ਰਹੀ, ਜੋ ਸਤੰਬਰ 2024 ਦੇ 230.60 ਗੀਗਾਵਾਟ ਦੀ ਤੁਲਨਾ ’ਚ ਮਾਮੂਲੀ ਤੌਰ ’ਤੇ ਘੱਟ ਹੈ।
ਸਬਸਿਡੀ ਦੇ ਬਿੱਲ ਨੂੰ ਘੱਟ ਕਰਨ ਲਈ ਸਰਕਾਰ ਮੁਫ਼ਤ ਰਾਸ਼ਨ ਯੋਜਨਾ ਦੀ ਸਮੀਖਿਆ ਕਰੇਗੀ
NEXT STORY