ਰਾਏਗੜ੍ਹ- ਛੱਤੀਸਗੜ੍ਹ ਦੇ ਰਾਏਗੜ੍ਹ ਦੇ ਕੋਟੜਾ ਰੋਡ ਥਾਣਾ ਖੇਤਰ ਦੇ ਪਤਰਪਾਲੀ ਸਥਿਤ ਜਿੰਦਲ ਸਟੀਲ ਐਂਡ ਪਾਵਰ ਲਿਮਟਿਡ ਪਲਾਂਟ 'ਚ ਕੰਮ ਕਰਦੇ ਸਮੇਂ ਗਰਮ ਫਲਾਈ ਐਸ਼ ਡਿੱਗਣ ਕਾਰਨ ਇਕ ਕਰਮਚਾਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਇੰਜੀਨੀਅਰ ਝੁਲਸ ਗਿਆ। ਕਿਰੋੜੀ ਮੱਲ ਵਾਰਡ ਨੰਬਰ 13 ਦਾ ਰਹਿਣ ਵਾਲਾ ਅਸ਼ੋਕ ਕੁਮਾਰ ਕੇਵਤ (39) ਪਿਛਲੇ 16 ਸਾਲਾਂ ਤੋਂ ਜਿੰਦਲ ਦੇ ਲਾਈਮ ਡੋਲੋ ਪਲਾਂਟ ਵਿਚ ਫਿਟਰ ਵਜੋਂ ਕੰਮ ਕਰ ਰਿਹਾ ਸੀ। ਸ਼ਨੀਵਾਰ ਰਾਤ ਉਹ ਪਲਾਂਟ 'ਚ ਸਾਈਡ ਇੰਜੀਨੀਅਰ ਦੀਪਕ ਯਾਦਵ (39) ਨਾਲ ਕੰਮ ਕਰ ਰਿਹਾ ਸੀ।
ਇਸ ਦੌਰਾਨ ਅਚਾਨਕ ਗਰਮ ਫਲਾਈ ਐਸ਼ ਅਸ਼ੋਕ 'ਤੇ ਡਿੱਗ ਗਈ ਅਤੇ ਸਾਈਡ ਇੰਜੀਨੀਅਰ ਦੀਪਕ ਯਾਦਵ ਨੂੰ ਵੀ ਸੱਟ ਲੱਗ ਗਈ। ਅਸ਼ੋਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੀਪਕ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ ਪਲਾਂਟ ਦੇ ਮੁਲਾਜ਼ਮਾਂ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਘਟਨਾ ਤੋਂ ਬਾਅਦ ਮ੍ਰਿਤਕਾਂ ਅਤੇ ਜ਼ਖਮੀ ਨੂੰ ਤੁਰੰਤ ਜਿੰਦਲ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਨੇ ਝੁਲਸੇ ਦੀਪਕ ਨੂੰ ਇਲਾਜ ਲਈ ਰਾਏਪੁਰ ਰੈਫਰ ਕਰ ਦਿੱਤਾ। ਇਸ ਦੇ ਨਾਲ ਹੀ ਕੋਟੜਾ ਰੋਡ ਪੁਲਸ ਨੇ ਲਾਸ਼ ਦਾ ਪੰਚਨਾਮਾ ਤਿਆਰ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਮਾਮਲੇ ਸਬੰਧੀ ਕੋਟੜਾ ਰੋਡ ਥਾਣਾ ਇੰਚਾਰਜ ਤ੍ਰਿਨਾਥ ਤ੍ਰਿਪਾਠੀ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗਰਮ ਫਲਾਈ ਐਸ਼ ਕਿਵੇਂ ਡਿੱਗੀ।
ਪੰਜਾਬ ’ਤੇ ਵੱਡਾ ਖਤਰਾ, LPG ਗੈਸ ਦੀਆਂ ਵਧੀਆਂ ਕੀਮਤਾਂ, ਪੜ੍ਹੋ ਅੱਜ ਦੀਆਂ ਟੌਪ-10 ਖਬਰਾਂ
NEXT STORY