ਨਵੀਂ ਦਿੱਲੀ—ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਸੀ.) ਨੇ ਕਿਹਾ ਹੈ ਕਿ 10ਵੀਂ-12ਵੀਂ ਦੀ ਬੋਰਡ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਪ੍ਰੀਖਿਆ ਹਾਲ 'ਚ ਦੇਰੀ ਨਾਲ ਆਉਣ 'ਤੇ ਐਂਟਰੀ ਨਹੀਂ ਦਿੱਤੀ ਜਾਵੇਗੀ।
ਇਸ ਲਈ ਸੀ. ਬੀ. ਐੱਸ. ਸੀ. ਨੇ ਆਪਣੇ ਨਿਯਮਾਂ 'ਚ ਤਬਦੀਲੀ ਕਰਦਿਆਂ ਇਹ ਫੈਸਲਾ ਲਿਆ ਹੈ। ਸਾਲ 2019 'ਚ ਹੋਣ ਵਾਲੀ ਬੋਰਡ ਪ੍ਰੀਖਿਆ 'ਚ ਇਹ ਲਾਗੂ ਕੀਤਾ ਜਾਵੇਗਾ। ਸੀ. ਬੀ. ਐੱਸ. ਸੀ. ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਦੇਰੀ ਨਾਲ ਆਉਣ ਵਾਲੇ ਵਿਦਿਆਰਥੀਆਂ ਦਾ ਕੋਈ ਬਹਾਨਾ ਨਹੀਂ ਸੁਣਿਆ ਜਾਵੇਗਾ। ਭਾਵੇਂ ਉਹ ਟ੍ਰੈਫਿਕ 'ਚ ਫਸੇ ਹੋਣ ਜਾਂ ਕੋਈ ਹੋਰ ਕਾਰਨ ਹੋਵੇ। ਜੋ ਵਿਦਿਆਰਥੀ ਦੇਰੀ ਨਾਲ ਆਉਣਗੇ, ਉਨ੍ਹਾਂ ਨੂੰ ਪ੍ਰੀਖਿਆ ਹਾਲ 'ਚ ਐਂਟਰੀ ਨਹੀਂ ਦਿੱਤੀ ਜਾਵੇਗੀ।
ਸਾਰੇ ਵਿਦਿਆਰਥੀਆਂ ਨੂੰ ਸਵੇਰੇ 10.15 ਮਿੰਟ ਤਕ ਹਰ ਹਾਲਤ 'ਚ ਪ੍ਰੀਖਿਆ ਹਾਲ 'ਚ ਪਹੁੰਚਣਾ ਹੋਵੇਗਾ। ਦੱਸ ਦੇਈਏ ਕਿ ਇਸ ਫੈਸਲੇ ਦੇ ਮਕਸਦ ਦਾ ਪਿੱਛਾ ਨਕਲ ਨੂੰ ਰੋਕਣਾ ਅਤੇ ਪ੍ਰੀਖਿਆ ਨੂੰ ਜ਼ਿਆਦਾ ਸੁਰੱਖਿਅਤ ਬਣਾਉਣਾ ਹੈ। ਅੱਜਕਲ ਪ੍ਰੀਖਿਆ ਹਾਲ 9.30 ਵਜੇ ਖੁੱਲ੍ਹ ਜਾਂਦਾ ਹੈ, ਜਿਸ ਦੇ ਬਾਅਦ 10.15 ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਵੰਡ ਦਿੱਤੇ ਜਾਂਦੇ ਹਨ। ਉਧਰ 15 ਮਿੰਟ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਪੜ੍ਹਨ ਦਾ ਸਮਾਂ ਦਿੱਤਾ ਜਾਂਦਾ ਹੈ ਜਿਸ ਦੇ ਮਗਰੋਂ 10.30 ਵਜੇ ਤਕ ਪ੍ਰੀਖਿਆ ਸ਼ੁਰੂ ਹੋ ਜਾਂਦੀ ਹੈ। ਮਾਰਚ ਅਪ੍ਰੈਲ ਤਕ ਪ੍ਰੀਖਿਆ ਹਾਲ 'ਚ ਲੇਟ ਐਂਟਰੀ ਦੀ ਇਜਾਜ਼ਤ 11 ਵਜੇ ਤਕ ਸੀ ਅਤੇ ਐਮਰਜੈਂਸੀ ਐਂਟਰੀ 11.15 ਵਜੇ ਤਕ ਸੀ।
ਜੰਮੂ ਤੋਂ 148 ਸ਼ਰਧਾਲੂ ਅਮਰਨਾਥ ਯਾਤਰਾ ਲਈ ਰਵਾਨਾ
NEXT STORY