ਨਵੀਂ ਦਿੱਲੀ - ਯੂਰੋਪੀ ਯੂਨੀਅਨ ਨੇ ਤਾਲਿਬਾਨ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੂਲਾ ਵਾਨ ਡੇਰ ਲਿਏਨ ਨੇ ਕਿਹਾ ਕਿ ਨਾ ਤਾਂ ਤਾਲਿਬਾਨ ਨੂੰ ਮਾਨਤਾ ਦਿੱਤੀ ਜਾਵੇਗੀ ਅਤੇ ਨਾ ਹੀ ਅੱਤਵਾਦੀਆਂ ਨਾਲ ਕੋਈ ਸਿਆਸੀ ਗੱਲਬਾਤ ਹੋਵੇਗੀ। ਅਫਗਾਨਿਸਤਾਨ ਤੋਂ ਕਰੀਬ ਹਫਤੇ ਭਰ ਪਹਿਲਾਂ ਤਾਲਿਬਾਨ 'ਤੇ ਕਬਜ਼ਾ ਕੀਤਾ ਸੀ। ਜਿਸ ਤੋਂ ਬਾਅਦ ਹੁਣ ਯੂਰਪੀਅਨ ਯੂਨੀਅਨ ਵੱਲੋਂ ਇਹ ਬਿਆਨ ਆਇਆ ਹੈ। ਪਿਛਲੇ ਹਫਤੇ ਐਤਵਾਰ ਨੂੰ ਤਾਲਿਬਾਨ ਨੇ ਕਾਬੁਲ 'ਤੇ ਬੇਹੱਦ ਆਸਾਨੀ ਨਾਲ ਕਬਜ਼ਾ ਕਰ ਲਿਆ ਸੀ। ਈ.ਯੂ. ਐਗਜ਼ੀਕਿਊਟਿਵ ਦੇ ਪ੍ਰਮੁੱਖ ਨੇ ਮੈਡ੍ਰਿਡ ਵਿੱਚ ਅਫਗਾਨ ਕਰਮਚਾਰੀਆਂ ਲਈ ਬਣਾਏ ਗਏ ਰਿਸੈਪਸ਼ਨ ਸੈਂਟਰ ਦੇ ਦੌਰੇ ਤੋਂ ਬਾਅਦ ਕਹੀ ਹੈ।
ਇਹ ਵੀ ਪੜ੍ਹੋ - ਇਸਲਾਮਾਬਾਦ ਮਹਿਲਾ ਮਦਰੱਸਾ 'ਚ ਲਹਿਰਾਇਆ ਤਾਲਿਬਾਨ ਦਾ ਝੰਡਾ, ਹੁਣ PAK 'ਚ ਵੀ ਐਂਟਰੀ!
ਉਰਸੂਲਾ ਵੋਨ ਡੇਰ ਲਿਏਨ ਨੇ ਕਿਹਾ ਕਿ ਇਸ ਸਾਲ ਅਫਗਾਨਿਸਤਾਨ ਲਈ 57 ਮਿਲੀਅਨ ਯੂਰੋ ਦਿੱਤੇ ਜਾਣ ਦੀ ਮਨਜ਼ੂਰੀ ਦਿੱਤੀ ਸੀ ਅਤੇ ਉਹ ਇਸ ਨੂੰ ਵਧਾਉਣ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ ਕਿ ਈ.ਯੂ. ਮਨੁੱਖੀ ਅਧਿਕਾਰ ਦੀ ਸੁਰੱਖਿਆ ਅਤੇ ਉਸ ਦਾ ਇੱਜ਼ਤ ਕਰਨ ਲਈ ਪਾਬੰਧ ਹੈ। ਈ.ਯੂ. ਘੱਟ ਗਿਣਤੀਆਂ ਨੂੰ ਬਿਹਤਰ ਜ਼ਿੰਦਗੀ ਦੇਣ ਤੋਂ ਇਲਾਵਾ ਔਰਤਾਂ ਅਤੇ ਲੜਕੀਆਂ ਨੂੰ ਸਨਮਾਨ ਦੇਣ ਲਈ ਵੀ ਵਚਨਬੱਧ ਹੈ।
ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲਿਏਨ ਨੇ ਕਿਹਾ ਕਿ ਅਸੀਂ ਤਾਲਿਬਾਨ ਦੇ ਦੁਆਰੇ ਕਹੀਆਂ ਗਈਆਂ ਚੰਗੀਆਂ ਗੱਲਾਂ ਨੂੰ ਸੁਣ ਸਕਦੇ ਹਾਂ ਪਰ ਅਸੀਂ ਉਸ ਦੇ ਹਰ ਕਾਰਨਾਮੇ ਅਤੇ ਇੱਕ ਕਾਰਵਾਈ ਦੀ ਚੰਗੀ ਤਰ੍ਹਾਂ ਜਾਂਚ ਕਰਾਂਗੇ। ਉਨ੍ਹਾਂ ਕਿਹਾ ਕਿ ਕਮੀਸ਼ਨ ਯੂਰਪੀਅਨ ਦੇਸ਼ਾਂ ਨੂੰ ਫੰਡ ਦੇਣ ਲਈ ਤਿਆਰ ਸੀ। ਜਿਸ ਦੇ ਜ਼ਰੀਏ ਪ੍ਰਵਾਸੀਆਂ ਨੂੰ ਮੁੜ ਵਸਣ ਵਿੱਚ ਸਹੂਲਤ ਮਿਲਦੀ ਹੈ। ਉਨ੍ਹਾਂ ਕਿਹਾ ਕਿ ਉਹ ਮੁੜ ਵਸੇਬੇ ਦੇ ਮੁੱਦੇ ਨੂੰ ਅਗਲੇ ਹਫਤੇ ਜੀ-7 ਦੀ ਬੈਠਕ ਵਿੱਚ ਫਿਰ ਚੁੱਕੇਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਨੌਕਰੀ ਗੁਆ ਚੁੱਕੇ ਲੋਕਾਂ ਲਈ ਚੰਗੀ ਖ਼ਬਰ, 2022 ਤੱਕ ਸਰਕਾਰ ਭਰੇਗੀ ਇਨ੍ਹਾਂ ਕਰਮਚਾਰੀਆਂ ਦਾ ਪੂਰਾ PF
NEXT STORY