ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਕਾਰਨ ਨੌਕਰੀ ਗੁਆਉਣ ਵਾਲੇ ਲੋਕਾਂ ਲਈ ਚੰਗੀ ਖ਼ਬਰ ਹੈ। ਕੋਰੋਨਾ ਕਾਲ ਵਿੱਚ ਜਿਨ੍ਹਾਂ ਕਰਮਚਾਰੀਆਂ ਦੀ ਨੌਕਰੀ ਚੱਲੀ ਗਈ ਹੈ, ਉਨ੍ਹਾਂ ਦੇ ਪੀ.ਐੱਫ. ਦਾ ਭੁਗਤਾਨ 2022 ਤੱਕ ਕੇਂਦਰ ਸਰਕਾਰ ਕਰੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ਨੀਵਾਰ ਨੂੰ ਇਹ ਐਲਾਨ ਕੀਤਾ। ਇਸ ਸਹੂਲਤ ਦਾ ਮੁਨਾਫ਼ਾ ਉਨ੍ਹਾਂ ਯੂਨਿਟਸ ਨੂੰ ਮਿਲੇਗਾ ਜਿਨ੍ਹਾਂ ਦਾ EPFO ਵਿੱਚ ਰਜਿਸਟ੍ਰੇਸ਼ਨ ਹੋਵੇਗਾ।
ਸੀਤਾਰਮਣ ਨੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਇੱਕ ਪ੍ਰੋਗਰਾਮ ਵਿੱਚ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਲੋਕਾਂ ਲਈ 2022 ਤੱਕ ਕਰਮਚਾਰੀਆਂ ਦੇ ਨਾਲ-ਨਾਲ ਕਰਮਚਾਰੀ ਦੇ ਪੀ.ਐੱਫ. ਹਿੱਸੇ ਦਾ ਭੁਗਤਾਨ ਕਰੇਗੀ, ਜਿਨ੍ਹਾਂ ਨੇ ਆਪਣੀ ਨੌਕਰੀ ਗੁਆ ਦਿੱਤੀ ਪਰ ਉਨ੍ਹਾਂ ਨੂੰ ਰਸਮੀ ਖੇਤਰ ਵਿੱਚ ਛੋਟੇ ਪੱਧਰ ਦੀਆਂ ਨੌਕਰੀਆਂ ਵਿੱਚ ਕੰਮ ਕਰਨ ਲਈ ਮੁੜ ਬੁਲਾਇਆ ਗਿਆ ਹੈ। ਇਨ੍ਹਾਂ ਇਕਾਈਆਂ ਦਾ ਈ.ਪੀ.ਐੱਫ.ਓ. ਵਿੱਚ ਪੰਜੀਕਰਨ ਹੋਣ 'ਤੇ ਹੀ ਕਰਮਚਾਰੀਆਂ ਨੂੰ ਇਹ ਸਹੂਲਤ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ - ਯੂ.ਪੀ. ਦੇ ਸਾਬਕਾ ਸੀ.ਐੱਮ. ਕਲਿਆਣ ਸਿੰਘ ਦਾ 89 ਸਾਲ ਦੀ ਉਮਰ 'ਚ ਦਿਹਾਂਤ
16 ਯੋਜਨਾਵਾਂ ਵਿੱਚ ਮਿਲੇਗਾ ਰੁਜ਼ਗਾਰ
ਸੀਤਾਰਮਣ ਨੇ ਕਿਹਾ ਕਿ ਜੇਕਰ ਕਿਸੇ ਜ਼ਿਲ੍ਹੇ ਵਿੱਚ ਰਸਮੀ ਖੇਤਰ ਵਿੱਚ ਕੰਮ ਕਰਨ ਵਾਲੇ 25 ਹਜ਼ਾਰ ਤੋਂ ਜ਼ਿਆਦਾ ਪ੍ਰਵਾਸੀ ਮਜ਼ਦੂਰ ਆਪਣੇ ਮੂਲ ਸ਼ਹਿਰ ਪਰਤੇ ਹਨ ਤਾਂ ਉਨ੍ਹਾਂ ਨੂੰ ਕੇਂਦਰ ਸਰਕਾਰ ਦੀ 16 ਯੋਜਨਾਵਾਂ ਵਿੱਚ ਰੁਜ਼ਗਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ 2020 ਵਿੱਚ ਮਨਰੇਗਾ ਦਾ ਬਜਟ 60000 ਕਰੋੜ ਰੁਪਏ ਤੋਂ ਵਧਾ ਕੇ 1 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਸੀ।
ਸੀਤਾਰਮਣ ਨੇ ਕਿਹਾ ਕਿ ਦੇਸ਼ ਦੀ ਇਕਾਨਮੀ ਦੀ ਰੀੜ੍ਹ ਯਾਨੀ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਦਹਾਕਿਆਂ ਤੱਕ ਜੋ ਸਥਾਨ ਨਹੀਂ ਮਿਲਿਆ, ਇਸ ਸਰਕਾਰ ਨੇ ਦਿਵਾਇਆ ਹੈ। ਮੋਦੀ ਸਰਕਾਰ ਨੇ ਐੱਮ.ਐੱਸ.ਐੱਮ.ਈ. ਨੂੰ ਉਸ ਦੀ ਠੀਕ ਪਛਾਣ ਦਿੱਤੀ ਹੈ। ਇਸ ਖੇਤਰ ਨੂੰ ਦਹਾਕਿਆਂ ਤੱਕ ਜੋ ਸਥਾਨ ਨਹੀਂ ਮਿਲਿਆ ਉਹ ਹੁਣ ਉਸ ਨੂੰ ਦਿਵਾਇਆ ਜਾ ਰਿਹਾ ਹੈ ਅਤੇ ਅੱਗੇ ਵੀ ਇਸ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਨੂੰ ਵੇਖੋ ਤਾਂ ਕੇਂਦਰ ਸਰਕਾਰ ਨੇ ਕਾਫ਼ੀ ਵੱਖ-ਵੱਖ ਚੀਜਾਂ ਕੀਤੀਆਂ ਹਨ। ਸਰਕਾਰ ਨੇ ਐੱਮ.ਐੱਸ.ਐੱਮ.ਈ. ਦੀ ਪਰਿਭਾਸ਼ਾ ਨੂੰ ਬਹੁਤ ਲਚਕੀਲੇ ਤਰੀਕੇ ਨਾਲ ਬਦਲਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਯੂ.ਪੀ. ਦੇ ਸਾਬਕਾ ਸੀ.ਐੱਮ. ਕਲਿਆਣ ਸਿੰਘ ਦਾ 89 ਸਾਲ ਦੀ ਉਮਰ 'ਚ ਦਿਹਾਂਤ
NEXT STORY