ਨਵੀਂ ਦਿੱਲੀ/ਬ੍ਰਸਲਸ-ਭਾਰਤ 'ਚ ਕੋਰੋਨਾ ਦੀ ਸਥਿਤੀ ਪੂਰੀ ਤਰ੍ਹਾਂ ਨਾਲ ਬੇਕਾਬੂ ਅਤੇ ਇਸ ਨੂੰ ਦੇਖਦੇ ਹੋਏ ਡਬਲਯੂ.ਐੱਚ.ਓ. ਨੇ ਯੂਰਪੀਨ ਦੇਸ਼ਾਂ ਲਈ ਚਿਤਾਵਨੀ ਜਾਰੀ ਕੀਤੀ ਹੈ। ਡਬਲਯੂ.ਐੱਚ.ਓ. ਨੇ ਯੂਰਪੀਨ ਦੇਸ਼ਾਂ ਨੂੰ ਕਿਹਾ ਕਿ ਜੇਕਰ ਉਹ ਕੋਰੋਨਾ ਗਾਈਡਲਾਈਜ਼ ਨੂੰ ਲੈ ਕੇ ਸਮੇਂ ਤੋਂ ਪਹਿਲਾਂ ਢਿੱਲ ਦਿੰਦੇ ਹਨ ਤਾਂ ਸਥਿਤੀ ਨੂੰ ਭਿਆਨਕ ਹੋਣ 'ਚ ਬਿਲਕੁਲ ਵੀ ਸਮਾਂ ਨਹੀਂ ਲੱਗੇਗਾ। ਡਬਲਯੂ.ਐੱਚ.ਓ. ਨੇ ਯੂਰਪੀਨ ਦੇਸ਼ਾਂ ਨੂੰ ਭਾਰਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਚਿਤਾਵਨੀ ਦਿੱਤੀ ਕਿ ਹੈ ਕਿ ਉਹ ਅਜੇ ਕੋਵਿਡ-19 ਨੂੰ ਲੈ ਕੇ ਢਿੱਲ ਦੇਣ ਦਾ ਸਮਾਂ ਨਹੀਂ ਆਇਆ ਹੈ, ਲਿਹਾਜ਼ਾਂ ਯੂਰਪੀਨ ਦੇਸ਼ਾਂ ਨੂੰ ਸਾਵਧਾਨ ਰਹਿਣਾ ਚਾਹੀਦਾ। ਉਥੇ, ਡਬਲਯੂ.ਐੱਚ.ਓ. ਨੇ ਵੈਕਸੀਨ ਡਿਸਟ੍ਰੀਬਿਉਸ਼ਨ 'ਚ ਗਰੀਬ ਦੇਸ਼ਾਂ ਦੀ ਸਥਿਤੀ ਨੂੰ ਦੇਖਦੇ ਹੋਏ ਚਿੰਤਾ ਜ਼ਾਹਰ ਕੀਤੀ ਹੈ।
ਇਹ ਵੀ ਪੜ੍ਹੋ-ਫਾਈਜ਼ਰ ਤੇ ਬਾਇਓਨਟੈੱਕ ਨੇ ਬੱਚਿਆਂ ਲਈ ਟੀਕੇ ਦੀ ਮੰਗੀ ਮਨਜ਼ੂਰੀ
ਡਬਲਯੂ.ਐੱਚ.ਓ. ਦੇ ਯੂਰਪੀਨ ਯੂਨੀਅਨ ਰੀਜ਼ਨ ਦੇ ਹੈੱਡ ਹੈਂਸ ਕਲੂਜੇ ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਇਸ ਵੇਲੇ ਵਿਸ਼ਵ ਦੇ ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਦਾ ਵੱਖ-ਵੱਖ ਵੈਰੀਐਂਟ ਆ ਚੁੱਕਿਆ ਹੈ ਜੋ ਇਸ ਮਹਾਮਾਰੀ ਨੂੰ ਕਾਫੀ ਤੇਜ਼ੀ ਨਾਲ ਵਿਸਤਾਰ ਦੇ ਰਿਹਾ ਹੈ ਅਤੇ ਅਜਿਹੇ ਸਮੇਂ 'ਚ ਕੋਰੋਨਾ ਵਾਇਰਸ ਗਾਈਡਲਾਈਜ਼ 'ਚ ਛੋਟ ਦੇਣਾ ਖਤਰਨਾਕ ਸਾਬਤ ਹੋ ਸਕਦਾ ਹੈ। ਜੇਕਰ ਯੂਰਪੀਨ ਦੇਸ਼ ਛੋਟ ਦਿੰਦਾ ਹੈ ਤਾਂ ਕੁਝ ਹੀ ਦਿਨਾਂ 'ਚ ਫਿਰ ਤੋਂ ਤਬਾਹੀ ਮਚ ਸਕਦੀ ਹੈ ਅਤੇ ਭਾਰਤ ਵਰਗੀ ਸਥਿਤੀ ਕਿਤੇ ਵੀਂ ਹੋ ਸਕਦੀ ਹੈ।
ਇਹ ਵੀ ਪੜ੍ਹੋ-ਜੂਨ ਤੱਕ ਆਵੇਗੀ ਬੱਚਿਆਂ ਲਈ ਕੋਰੋਨਾ ਵੈਕਸੀਨ
ਯੂਰਪੀਨ ਦੇਸ਼ ਦੇ ਸਕਦੇ ਹਨ ਛੋਟ
ਡਬਲਯੂ.ਐੱਚ.ਓ. ਦੇ ਯੂਰਪੀਨ ਯੂਨੀਅਨ ਰੀਜਨ ਦੇ ਹੈੱਡ ਹੇਂਸ ਕਲੂਜੇ ਦਾ ਬਿਆਨ ਉਸ ਵੇਲੇ ਆਇਆ ਹੈ ਜਦ ਕਈ ਯੂਰਪੀਨ ਦੇਸ਼ ਕੋਵਿਡ-19 ਨੂੰ ਲੈ ਕੇ ਛੋਟ ਦੇਣ ਦੀ ਸੋਚ ਰਹੇ ਹਨ। ਰਿਪੋਰਟ ਮੁਤਾਬਕ ਅਗਲੇ ਹਫਤੇ ਤੋਂ ਕਈ ਦੇਸ਼ ਲਾਕਡਾਊਨ ਸਮੇਤ ਵੱਖ-ਵੱਖ ਕੋਵਿਡ-19 ਰਜਿਸਟ੍ਰੇਸ਼ਨ 'ਚ ਛੋਟ ਦੇਣ ਵਾਲੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਵਰਗੇ ਦੇਸ਼ਾਂ ਦੀ ਸਥਿਤੀ ਨੂੰ ਦਰਕਿਨਾਰ ਕਰਦੇ ਹੋਏ ਯੂਰਪੀਨ ਦੇਸ਼ ਛੋਟ ਦੇਣ ਦੀ ਪਲਾਨਿੰਗ ਕਰ ਰਹੇ ਹਨ ਜਿਸ ਕਾਰਣ ਭਾਰੀ ਤਬਾਹੀ ਮਚ ਸਕਦੀ ਹੈ।
ਇਹ ਵੀ ਪੜ੍ਹੋ-ਭਾਰਤ ਨੂੰ ਇਸ ਕਾਰਣ ਵੈਕਸੀਨ ਨਹੀਂ ਦੇਵੇਗਾ ਬ੍ਰਿਟੇਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਕਿਹਾ, 18-45 ਉਮਰ ਵਰਗ ਦਾ ਕੋਰੋਨਾ ਟੀਕਾਕਰਨ ਨਹੀਂ ਹੋਵੇਗਾ ਸ਼ੁਰੂ
NEXT STORY