ਬਲੀਆ- ਉੱਤਰ ਪ੍ਰਦੇਸ਼ ਦੇ ਬਲੀਆ 'ਚ ਇਕ ਸ਼ਖ਼ਸ ਨੇ ਮੱਝ ਦਾ ਜਨਮ ਦਿਨ ਆਪਣੇ ਬੱਚੇ ਦੀ ਤਰ੍ਹਾਂ ਮਨਾਇਆ। ਉਸ ਨੇ ਮੱਝ ਦੇ ਸਿਰ 'ਤੇ ਬਰਥ ਡੇਅ ਕੈਪ ਪਹਿਨਾਈ, ਨੇੜੇ-ਤੇੜੇ ਗੁਬਾਰੇ ਲਗਾਏ ਅਤੇ ਕੇਕ ਕੱਟ ਕੇ ਜਨਮ ਦਿਨ ਮਨਾਇਆ। ਮੱਝ ਦਾ ਨਾਂ ਬਸੰਤੀ ਹੈ। ਉਸ ਦੇ ਮਾਲਕ ਰਾਜੇਸ਼ ਕੁਮਾਰ ਵਰਮਾ ਨੇ ਜਨਮ ਦਿਨ ਦੀ ਯੋਜਨਾ ਬਣਾਈ ਸੀ। ਇਹ ਬਸੰਤੀ ਦਾ ਚੌਥਾ ਜਨਮਦਿਨ ਸੀ।
ਨੇੜੇ-ਤੇੜੇ ਦੇ ਲੋਕਾਂ ਨੇ ਮਿਲ ਕੇ ਇਕੱਠੇ ਜਨਮ ਦਿਨ ਮਨਾਇਆ। ਬਸੰਤੀ ਦੇ ਸਿਰ 'ਤੇ 'ਹੈਪੀ ਬਰਥ ਡੇਅ' ਲਿਖੀ ਕੈਪ ਪਹਿਨਾਈ ਗਈ। ਲੋਕਾਂ ਨੇ ਉਸ ਨੂੰ ਗੀਤ ਵੀ ਗਾਇਆ। ਰਾਜੇਸ਼ ਵਰਮਾ ਨੇ ਕਿਹਾ ਕਿ ਬਸੰਤੀ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹੈ ਅਤੇ ਉਨ੍ਹਾਂ ਦੀਆਂ ਗੱਲਾਂ ਵੀ ਸਮਝਦੀ ਹੈ। ਉਸ ਦਾ ਕਹਿਣਾ ਹੈ ਕਿ ਜੇ ਘਰ ਦੇ ਬੱਚਿਆਂ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਤਾਂ ਮੱਝ ਦਾ ਜਨਮ ਦਿਨ ਵੀ ਮਨਾਉਣਾ ਚਾਹੀਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
NHAI ਦੇ ਰਿਹਾ 1,000 ਰੁਪਏ ਦਾ ਮੁਫ਼ਤ FASTag ਰਿਵਾਰਡ, ਜਾਣੋ ਪੂਰੀ ਪ੍ਰਕਿਰਿਆ
NEXT STORY