ਨਵੀਂ ਦਿੱਲੀ (ਏਜੰਸੀ)- ਕਾਂਗਰਸ ਨੇ ਪੰਜਾਬ 'ਚ ਨਸ਼ੇ ਦੇ ਮੁੱਦੇ 'ਤੇ ਸਵਾਲ ਚੁੱਕਣ ਵਾਲੇ ਇਕ ਵਿਅਕਤੀ ਦੀ ਖੁਦਕੁਸ਼ੀ ਨੂੰ ਲੈ ਕੇ ਮੰਗਲਵਾਰ ਨੂੰ ਰਾਜ ਦੀ ਆਮ ਆਦਮੀ ਪਾਰਟੀ (ਆਪ) 'ਤੇ ਨਿਸ਼ਾਨਾ ਵਿੰਨ੍ਹਿਆ। ਕਾਂਗਰਸ ਨੇ ਕਿਹਾ,''ਇਸ ਮਾਮਲੇ ਨਾਲ ਸੰਬੰਧਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਣਾ ਚਾਹੀਦਾ।''
ਕਾਂਗਰਸ ਦਾ ਦਦੋਸ਼ ਹੈ ਕਿ ਨਸ਼ੇ ਕਾਰਨ ਆਪਣੇ ਬੇਟੇ ਦੀ ਬਰਬਾਦੀ ਦਾ ਦਰਦ ਬਿਆਨ ਕਰਨ ਅਤੇ ਚੀਮਾ ਤੋਂ ਖੁੱਲ੍ਹੇਆਮ ਨਸ਼ਾ ਵਿਕਣ ਨੂੰ ਲੈ ਕੇ ਸਵਾਲ ਪੁੱਛਣ ਵਾਲੇ ਗੁਲਜ਼ਾਰ ਸਿੰਘ ਨੂੰ ਖੁਦਕੁਸ਼ੀ ਲਈ ਮਜ਼ਬੂਰ ਕੀਤਾ ਗਿਾ। ਇਸ ਦੋਸ਼ 'ਤੇ ਆਮ ਆਦਮੀ ਪਾਰਟੀ ਅਤੇ ਚੀਮਾ ਵਲੋਂ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਕਿ ਗੁਲਜ਼ਾਰ ਸਿੰਘ 'ਤੇ ਸੱਚ ਬੋਲਣ ਲਈ ਮੁਆਫ਼ੀ ਮੰਗਣ ਦਾ ਦਬਾਅ ਬਣਾਇਆ ਗਿਆ ਸੀ।

ਉਨ੍ਹਾਂ ਕਿਹਾ ਕਿ ਮ੍ਰਿਤਕ ਪਿਤਾ ਨੇ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਉਨ੍ਹਾਂ ਦੀ ਮੌਤ ਲਈ ਮੰਤਰੀ ਚੀਮਾ ਜ਼ਿੰਮੇਵਾਰ ਹੈ। ਕਾਂਗਰਸ ਆਗੂ ਨੇ ਕਿਹਾ,''ਜੇਕਰ 'ਆਪ' ਸਰਕਾਰ ਨਸ਼ਾ ਮਾਫੀਆ ਨਾਲ ਨਹੀਂ ਮਿਲੀ ਹੈ ਤਾਂ ਸੰਬੰਧਤ ਮੰਤਰੀ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਣਾ ਚਾਹੀਦਾ।'' ਉਨ੍ਹਾਂ ਦੋਸ਼ ਲਗਾਇਆ,''ਸੱਤਾ ਦੇ ਹੰਕਾਰ 'ਚ 'ਆਪ' ਨੇਤਾ ਭੁੱਲ ਗਏ ਹਨ ਕਿ ਲੋਕਤੰਤਰ 'ਚ ਜਨਤਾ ਸਭ ਤੋਂ ਉੱਪਰ ਹੁੰਦੀ ਹੈ। ਇਹ ਸ਼ਰਮਨਾਕ ਹੈ ਕਿ ਜੋ ਸਰਕਾਰ ਨਸ਼ੇ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਵਾਅਦੇ ਨਾਲ ਆਈ ਸੀ, ਉਹ ਅੱਜ ਸਵਾਲ ਪੁੱਛਣ ਵਾਲਿਆਂ ਦੀ ਬਲੀ ਲੈ ਰਹੀ ਹੈ।''
ਜੈਰਾਮ ਰਮੇਸ਼ ਨੇ ਕੁਝ ਦਿਨ ਪਹਿਲਾਂ ਪੰਜਾਬ ਪੁਲਸ ਵਲੋਂ ਇਕ ਨੌਜਵਾਨ ਮੋਹਨਜੀਤ ਸ਼ੇਰੋਂ ਨੂੰ ਤੰਗ ਕੀਤੇ ਜਾਣ ਦਾ ਵੀ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਸ਼ੇਰੋਂ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰੋਗਰਾਮ 'ਚ ਵਿਰੋਧ ਕੀਤਾ ਸੀ। ਕਾਂਗਰਸ ਦੇ ਜਨਰਲ ਸਕੱਤਰ ਨੇ ਕਿਹਾ,''ਜਨਤਾ ਸਭ ਦੇਖ ਰਹੀ ਹੈ। ਹਰ ਜ਼ੁਲਮ ਅਤੇ ਹੰਕਾਰ ਦਾ ਹਿਸਾਬ ਦੇਣਾ ਹੀ ਹੋਵੇਗਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਹਾਰਾਸ਼ਟਰ 'ਚ ਵੱਡਾ ਸੜਕ ਹਾਦਸਾ ! ਟਰੱਕ ਦੀ ਟੱਕਰ ਨਾਲ ਗੱਡੀ ਦੇ ਉੱਡੇ ਪਰਖੱਚੇ, 6 ਲੋਕਾਂ ਦੀ ਗਈ ਜਾਨ
NEXT STORY