ਨਵੀਂ ਦਿੱਲੀ— ਵਿਦੇਸ਼ ਮੰਤਰੀ ਦੇ ਤੌਰ 'ਤੇ ਐੱਸ. ਜੈਸ਼ੰਕਰ ਦੇ 100 ਦਿਨ ਪੂਰੇ ਹੋ ਗਏ ਹਨ। ਇਸ ਮੌਕੇ ਜੈਸ਼ੰਕਰ ਮੀਡੀਆ ਦੇ ਸਾਹਮਣੇ ਆਏ ਅਤੇ ਮੰਤਰਾਲੇ ਦੀਆਂ ਉਪਲੱਬਧੀਆਂ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਉਸ ਦੌਰ 'ਚ ਆ ਗਏ ਹਾਂ, ਜਿੱਥੇ ਪਹਿਲਾਂ ਦੀ ਤੁਲਨਾ 'ਚ ਭਾਰਤ ਨੂੰ ਦੁਨੀਆ ਕਿਤੇ ਜ਼ਿਆਦਾ ਗੰਭੀਰਤਾ ਨਾਲ ਸੁਣ ਰਹੀ ਹੈ। ਕੇਂਦਰੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਜੇਕਰ ਅੱਜ ਤੁਸੀਂ ਜੀ20 ਅਤੇ ਬ੍ਰਿਕਸ ਵਰਗੇ ਬਹੁਪੱਖੀ ਮੰਚਾਂ 'ਤੇ ਹੋਣ ਵਾਲੀਆਂ ਵੱਡੀਆਂ ਬਹਿਸਾਂ ਨੂੰ ਦੇਖੋ ਤਾਂ ਤੁਸੀਂ ਦੇਖੋਗੇ ਕਿ ਭਾਰਤ ਦੀ ਆਵਾਜ਼ ਅਤੇ ਭਾਰਤ ਦੇ ਪੱਖ ਨੂੰ ਪਹਿਲਾਂ ਨਾਲੋਂ ਕਿਤੇ ਬਿਹਤਰ ਤਰੀਕੇ ਨਾਲ ਸੁਣਿਆ ਜਾ ਰਿਹਾ ਹੈ।'' ਜੈਸ਼ੰਕਰ ਨੇ ਵਿਦੇਸ਼ ਮੰਤਰੀ ਦੇ ਤੌਰ 'ਤੇ ਆਪਣੇ ਪਹਿਲੇ 100 ਦਿਨ ਦੇ ਕਾਰਜਕਾਲ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ,''ਘਰੇਲੂ ਅਤੇ ਵਿਦੇਸ਼ੀ ਨੀਤੀ ਦਰਮਿਆਨ ਬਹੁਤ ਮਜ਼ਬੂਤ ਸੰਬੰਧ ਹਨ। ਸਾਡੇ ਰਾਸ਼ਟਰੀ ਨੀਤੀ ਟੀਚਿਆਂ ਅਤੇ ਵਿਦੇਸ਼ ਨੀਤੀ ਦੇ ਟੀਚਿਆਂ ਦਰਮਾਨ ਦਾ ਸੰਬੰਧ ਮਜ਼ਬੂਤ ਹੋ ਗਿਆ ਹੈ।''
ਵਿਦੇਸ਼ ਨੀਤੀ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ,''ਪ੍ਰਵਾਸੀ ਅੱਗੇ ਹਨ ਅਤੇ ਕਈ ਮਾਇਨਿਆਂ 'ਚ ਸਾਡੀ ਵਿਦੇਸ਼ ਨੀਤੀ ਦਾ ਇਕ ਅਨੋਖਾ ਪਹਿਲੂ ਹਨ। ਅਮਰੀਕਾ 'ਚ ਭਾਰਤੀ-ਅਮਰੀਕੀ ਭਾਈਚਾਰੇ ਵਲੋਂ ਹੋਣ ਵਾਲਾ ਵੱਡਾ ਪ੍ਰਵਾਸੀ ਸੰਮੇਲਨ ਇਸ ਦੇ ਮਹੱਤਵ ਨੂੰ ਪ੍ਰਦਰਸ਼ਿਤ ਕਰੇਗਾ।'' ਵਿਦੇਸ਼ ਮੰਤਰੀ ਨੇ ਕਿਹਾ,''ਪਿਛਲੇ 100 ਦਿਨਾਂ 'ਚ ਅਸੀਂ ਅਫ਼ਰੀਕਾ 'ਚ ਕਾਫੀ ਸਰਗਰਮ ਰਹੇ ਹਨ। ਅਸੀਂ ਆਪਣੀ ਅਫ਼ਰੀਕੀ ਵਚਨਬੱਧਤਾਵਾਂ ਦੇ ਮਾਮਲੇ 'ਚ ਸਹੀ ਰਸਤੇ 'ਤੇ ਹਨ। ਅਫ਼ਰੀਕਾ 'ਚ 18 ਦੂਤਘਰ ਖੋਲ੍ਹਣ ਦਾ ਕੰਮ ਚੱਲ ਰਿਹਾ ਹੈ।'' ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਬਰਹੁਡ ਫਰਸਟ (ਗੁਆਂਢੀ ਪਹਿਲਾਂ) ਦੀ ਨੀਤੀ ਦੇ ਅਧੀਨ ਆਪਣੇ ਗੁਆਂਢੀ ਦੇਸ਼ਾਂ ਨਾਲ ਰਿਸ਼ਤਿਆਂ ਨੂੰ ਨਵੀਂ ਉੱਚਾਈ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਕ ਗੁਆਂਢੀ (ਪਾਕਿਸਤਾਨੀ) ਹੈ, ਜਿੱਥੋਂ ਰੋਜ਼-ਰੋਜ਼ ਨਵੀਆਂ ਚੁਣੌਤੀਆਂ ਸਾਹਮਣੇ ਆਉਂਦੀਆਂ ਹਨ। ਉਨ੍ਹਾਂ ਨੇ ਪਾਕਿਸਤਾਨ ਦਾ ਨਾਂ ਲਏ ਬਿਨਾਂ ਕਿਹਾ ਕਿ ਸਾਰੇ ਗੁਆਂਢੀਆਂ ਦਰਮਿਆਨ ਉਹ ਇਕੱਲਾ ਦੇਸ਼ ਹੈ, ਜੋ ਸਾਡੇ ਲਈ ਅਨੋਖੀ ਚੁਣੌਤੀ ਬਣ ਗਿਆ ਹੈ।
ਕਾਂਗਰਸ ਛੱਡਣ ਮਗਰੋਂ ਉਰਮਿਲਾ ਮਾਤੋਂਡਕਰ ਨੇ ਮੀਡੀਆ ਨੂੰ ਕੀਤੀ ਅਪੀਲ
NEXT STORY