ਨਵੀਂ ਦਿੱਲੀ, (ਇੰਟ.)— ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਮੁਖੀ ਮਸੂਦ ਅਜ਼ਹਰ ਆਪਣੇ ਅੱਤਵਾਦੀ ਸੰਗਠਨ ਨੂੰ ਇਕ ਪਰਿਵਾਰਿਕ ਕਾਰੋਬਾਰੀ ਅਦਾਰੇ ਵਜੋਂ ਚਲਾਉਂਦਾ ਹੈ। ਮਸੂਦ ਸੰਗਠਨ ਦੇ ਆਪ੍ਰੇਸ਼ਨ ਅਤੇ ਵਿੱਤੀ ਮਾਮਲਿਆਂ 'ਤੇ ਕੰਟ੍ਰੋਲ ਬਣਾਈ ਰੱਖਣ ਲਈ ਇੰਝ ਕਰਦਾ ਹੈ।
ਇਹ ਜਾਣਕਾਰੀ ਉਸ ਖੁਫੀਆ ਡੋਜ਼ੀਅਰ ਦੇ ਹਵਾਲੇ ਨਾਲ ਸਾਹਮਣੇ ਆ ਰਹੀ ਹੈ। ਜਿਸ ਨੂੰ ਭਾਰਤ ਨੇ ਚੀਨ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੂੰ ਸੌਂਪਿਆ ਹੈ। ਇਸ ਮੁਤਾਬਿਕ ਅਜ਼ਹਰ ਦੇ ਪਰਿਵਾਰ ਦੇ ਘੱਟੋ ਘੱਟ 16 ਮੈਂਬਰ ਇਸ ਸੰਗਠਨ ਦਾ ਹਿੱਸਾ ਹਨ। ਇਨ੍ਹਾਂ 'ਚ ਉਸ ਦੇ 2 ਪੁੱਤਰ ਅਬਦੁੱਲਾ ਅਤੇ ਵਲੀ ਓਲਾ ਵੀ ਸ਼ਾਮਿਲ ਹਨ। ਇਨ੍ਹਾਂ ਦਾ ਅਫਗਾਨਿਸਤਾਨ 'ਚ ਤਾਲਿਬਾਨ ਨਾਲ ਵੀ ਮੇਲ-ਜੋਲ ਹੈ।
ਮਸੂਦ ਦੇ 3 ਭਤੀਜੇ ਹੁਣ ਤੱਕ ਜੰਮੂ-ਕਸ਼ਮੀਰ 'ਚ ਭਾਰਤੀ ਸੁਰੱਖਿਆ ਫੋਰਸਾਂ ਨਾਲ ਹੋਏ ਵੱਖ-ਵੱਖ ਮੁਕਾਬਲਿਆਂ ਦੌਰਾਨ ਮਾਰੇ ਜਾ ਚੁੱਕੇ ਸਨ। ਪੁਲਵਾਮਾ ਹਮਲੇ ਪਿੱਛੋਂ ਪਾਕਿਸਤਾਨ ਨੇ ਮਸੂਦ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਜਿਸ ਕਾਰਨ ਭਾਰਤ ਨੇ ਬਾਲਾਕੋਟ ਵਿਖੇ ਹਮਲਾ ਕੀਤਾ। ਭਾਰਤ ਲਈ ਇਹ ਇਕ ਵੱਡੀ ਡਿਪਲੋਮੈਟਿਕ ਜਿੱਤ ਹੈ ਕਿ ਯੂ. ਐੱਨ. ਨੇ ਮਸੂਦ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ ਹੈ।
ਭਰਾ ਤੇ ਜੀਜਾ ਅਹਿਮ ਅਹੁਦਿਆਂ 'ਤੇ
ਮਸੂਦ ਨਾਲ ਸੰਗਠਨ ਦੇ ਅਹਿਮ ਫੈਸਲੇ ਲੈਣ 'ਚ ਉਸ ਦੇ ਭਰਾ ਅਬਦੁੱਲ ਰਾਉਫ, ਇਬਰਾਹਿਮ ਅਜ਼ਹਰ ਤੇ ਜੀਜਾ ਯੁਸੂਫ ਸ਼ਾਮਿਲ ਹਨ। ਇਹ ਤਿੰਨੋਂ ਜਥੇਬੰਦੀ 'ਚ ਉੱਚ ਅਹੁਦਿਆਂ 'ਤੇ ਹਨ। ਇਨ੍ਹਾਂ ਤਿੰਨਾਂ ਨੇ ਹੀ ਪਾਕਿਸਤਾਨੀ ਕੱਟੜਪੰਥੀਆਂ ਨਾਲ ਮਿਲ ਕੇ ਲਗਭਗ 20 ਸਾਲ ਪਹਿਲਾਂ ਭਾਰਤ ਦੇ ਇਕ ਹਵਾਈ ਜਹਾਜ਼ ਨੂੰ ਅਗਵਾਹ ਕੀਤਾ ਸੀ। ਅਜ਼ਹਰ ਦਾ ਵੱਡਾ ਭਰਾ ਜੈਸ਼ ਦੇ ਸਾਰੇ ਕੰਮ ਵੇਖਦਾ ਹੈ। ਉਹ ਅਫਗਾਨਿਸਤਾਨ ਦੇ ਆਪ੍ਰੇਸ਼ਨਾਂ ਦਾ ਵੀ ਧਿਆਨ ਰੱਖਦਾ ਹੈ।
ਇਕ ਭਰਾ ਸੰਪਾਦਕ
ਮਸੂਦ ਅਜ਼ਹਰ ਦਾ ਇਕ ਹੋਰ ਭਰਾ ਜੈਸ਼ ਦੀ ਵਿਦਿਆਰਥੀ ਇਕਾਈ ਅਲ ਮੁਰਾਬਿਤੂਨ ਦਾ ਮੁੱਖੀ ਅਤੇ ਜੈਸ਼ ਦੇ ਇਕ ਮੈਗਜ਼ੀਨ ਦਾ ਮੁੱਖ ਸੰਪਾਦਕ ਵੀ ਹੈ। ਇਕ ਹੋਰ ਭਰਾ ਮੁਹੰਮਦ ਅਮਾਰ ਅਲ-ਕਲਮ ਹਫਤਾਵਰੀ ਰਸਾਲੇ ਦਾ ਸੁਪਰਵਾਈਜ਼ਰ ਹੈ। ਇਕ ਹੋਰ ਜੀਜਾ ਹਾਫਿਜ਼ ਜਮੀਲ ਵੱਖ ਵੱਖ ਪ੍ਰਸ਼ਾਸਨਿਕ ਕੰਮ ਦੇਖਦਾ ਹੈ।
ਦੂਜੀ ਪੀੜ੍ਹੀ ਵੀ ਸਰਗਰਮ
ਮਸੂਦ ਅਜ਼ਹਰ ਦੀ ਦੂਜੀ ਪੀੜ੍ਹੀ ਵੀ 'ਸਰਗਰਮ' ਹੈ। ਅਜ਼ਹਰ ਦਾ ਪੁੱਤਰ ਅਬਦੁੱਲਾ ਕਸ਼ਮੀਰ ਅਤੇ ਅਫਗਾਨਿਸਤਾਨ 'ਚ ਕਈ ਆਪ੍ਰੇਸ਼ਨਾਂ 'ਚ ਹਿੱਸਾ ਲੈ ਚੁੱਕਾ ਹੈ। ਵਲੀ ਓਲਾ ਇਸ ਸਮੇਂ 'ਜਹਾਜ਼' ਦੀ ਸਿਖਲਾਈ ਲੈ ਰਿਹਾ ਹੈ। ਭਤੀਜਾ ਹੁਜੈਫਾ ਨੇ ਸਿਖਲਾਈ ਲਈ ਹੋਈ ਹੈ ਅਤੇ ਉਹ ਕਈ ਹੋਰ ਕੰਮ ਵੀ ਵੇਖਦਾ ਹੈ।
1971 'ਚ ਪਾਕਿ ਦੇ ਦੋ ਟੋਟੇ ਹੋਣ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ : ਹੰਸ
NEXT STORY