ਕੰਨੂਰ - ਕੇਰਲ ਦੇ ਕੰਨੂਰ ’ਚ ਪਿਛਲੇ ਪੰਜ ਦਹਾਕਿਆਂ ਤੋਂ ਆਪਣੇ ਕਲੀਨਿਕ ’ਚ ਸਿਰਫ 2 ਰੁਪਏ ’ਚ ਹਜ਼ਾਰਾਂ ਗਰੀਬ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰ ਏ. ਕੇ. ਰਾਇਰੂ ਗੋਪਾਲ ਦਾ ਉਮਰ ਸਬੰਧੀ ਬੀਮਾਰੀਆਂ ਕਾਰਨ ਐਤਵਾਰ ਨੂੰ ਦਿਹਾਂਤ ਹੋ ਗਿਆ। ਉਹ 80 ਸਾਲਾਂ ਦੇ ਸਨ।
ਉਹ ਆਪਣੇ ਨਿਵਾਸ ‘ਲਕਸ਼ਮੀ’ ’ਚ ਹੀ ਬਣੇ ਕਲੀਨਿਕ ’ਚ ਰੋਜ਼ਾਨਾ ਤੜਕੇ 4 ਵਜੇ ਤੋਂ ਸ਼ਾਮ 4 ਵਜੇ ਤੱਕ ਮਰੀਜ਼ਾਂ ਦਾ ਇਲਾਜ ਕਰਦੇ ਸਨ। ਉਨ੍ਹਾਂ ਦੇ ਕਲੀਨਿਕ ’ਚ ਰੋਜ਼ਾਨਾ ਸੈਂਕੜੇ ਮਰੀਜ਼ ਆਉਂਦੇ ਸਨ।
ਉਨ੍ਹਾਂ ਨੂੰ ‘ਜਨਤਾ ਦਾ ਡਾਕਟਰ’ ਅਤੇ ‘ਦੋ ਰੁਪਏ ਵਾਲੇ ਡਾਕਟਰ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਗੋਪਾਲ ਉਨ੍ਹਾਂ ਮਰੀਜ਼ਾਂ ਨੂੰ ਦਵਾਈਆਂ ਵੀ ਦਿੰਦੇ ਸਨ, ਜਿਨ੍ਹਾਂ ਕੋਲ ਦਵਾਈ ਖਰੀਦਣ ਦੇ ਪੈਸੇ ਨਹੀਂ ਹੁੰਦੇ ਸਨ।
ਕੁਲਗਾਮ ’ਚ ਮੁਕਾਬਲਾ ਜਾਰੀ, ਤੀਜਾ ਅੱਤਵਾਦੀ ਢੇਰ
NEXT STORY