ਤਿਰੂਵਨੰਤਪੁਰਮ- ਕੇਰਲ ਦੇ ਕੋਟਾਯਮ ਦੇ ਯੂਟਿਊਬਰ ਨੂੰ ਸੋਸ਼ਲ ਮੀਡੀਆ 'ਤੇ ਇਕ ਔਰਤ ਨੂੰ ਨਿਸ਼ਾਨਾ ਬਣਾ ਕੇ ਅਪਮਾਨਜਨਕ ਵੀਡੀਓ ਫੈਲਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਸੂਤਰਾਂ ਮੁਤਾਬਕ ਸਾਈਬਰ ਕ੍ਰਾਈਮ ਪੁਲਸ ਨੇ ਦੋਸ਼ੀ ਜੇਰਿਨ ਪੀ (39) ਵਾਸੀ ਵੇਲੂਰ ਨੂੰ ਪਥੀਨਾਚਿਲ ਕਦਾਵੂ, ਕੋਟਾਯਮ ਨੇੜੇ ਗ੍ਰਿਫਤਾਰ ਕੀਤਾ ਹੈ। ਨਿਮੋਮ ਪੁਲਸ ਨੇ ਪਹਿਲਾਂ ਕੇਸ ਦਰਜ ਕੀਤਾ ਸੀ।
ਉਨ੍ਹਾਂ ਦੱਸਿਆ ਕਿ ‘ਵੋਇਸ ਆਫ ਮਲਿਆਲੀ’ ਨਾਂ ਦਾ ਫੇਸਬੁੱਕ ਪੇਜ ਚਲਾਉਣ ਵਾਲੇ ਮੁਲਜ਼ਮ ਨੇ 30 ਨਵੰਬਰ ਨੂੰ ਇਕ ਵੀਡੀਓ ਅਪਲੋਡ ਕੀਤੀ ਸੀ ਜਿਸ ਵਿਚ ਉਸ ਨੇ ਔਰਤ ਬਾਰੇ ਅਸ਼ਲੀਲ ਅਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਇਸ ਤੋਂ ਬਾਅਦ ਇਹ ਵੀਡੀਓ ਫੇਸਬੁੱਕ 'ਤੇ ਕਾਫੀ ਸ਼ੇਅਰ ਕੀਤੀ ਗਈ, ਜਿਸ ਤੋਂ ਬਾਅਦ ਤੁਰੰਤ ਸਾਈਬਰ ਜਾਂਚ ਸ਼ੁਰੂ ਕਰ ਦਿੱਤੀ ਗਈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਵਾਇਨਾਡ ਜ਼ਿਲ੍ਹਾ ਪੁਲਸ ਮੁਖੀ ਨੂੰ 02 ਨਵੰਬਰ ਨੂੰ ਇੱਕ ਅਧਿਕਾਰਤ ਈਮੇਲ ਰਾਹੀਂ ਇਤਰਾਜ਼ਯੋਗ ਫੇਸਬੁੱਕ ਵੀਡੀਓ ਲਿੰਕ ਪ੍ਰਾਪਤ ਹੋਇਆ। ਯੂਆਰਐਲ ਦੀ ਪੁਸ਼ਟੀ ਕਰਨ ਤੋਂ ਬਾਅਦ ਨੇਮੋਮ ਪੁਲਸ ਨੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 64 ਤੋਂ 71 ਦੇ ਤਹਿਤ ਕੇਸ ਦਰਜ ਕੀਤਾ।
ਬਾਅਦ ਵਿੱਚ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਅਤੇ ਵੀਡੀਓ ਪੋਸਟ ਕਰਨ ਲਈ ਵਰਤੀ ਗਈ ਡਿਵਾਈਸ ਕੋਟਾਯਮ ਸਾਈਬਰ ਪੁਲਸ ਦੇ ਅਧਿਕਾਰ ਖੇਤਰ ਵਿੱਚ ਸਥਿਤ ਸੀ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
SSC ਜੀਡੀ ਕਾਂਸਟੇਬਲ ਦੀ ਨਿਕਲੀ ਬੰਪਰ ਭਰਤੀ, 10ਵੀਂ ਪਾਸ ਨੌਜਵਾਨਾਂ ਲਈ ਸੁਹਹਿਰੀ ਮੌਕਾ
NEXT STORY