ਨਵੀਂ ਦਿੱਲੀ— ਦੇਸ਼ 'ਚ ਹੁਣ ਤੱਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫੰਡ ਯੋਜਨਾ (ਪੀਐੱਮ ਕਿਸਾਨ) ਦੇ ਅਧੀਨ 4 ਕਰੋੜ 14 ਲੱਖ 53 ਹਜ਼ਾਰ ਤੋਂ ਵਧ ਕਿਸਾਨਾਂ ਨੂੰ ਪਹਿਲੀ ਕਿਸਤ ਦੇ ਰੂਪ 'ਚ ਲਗਭਗ 83 ਹਜ਼ਾਰ ਕਰੋੜ ਰੁਪਏ ਦੀ ਆਰਥਿਕ ਮਦਦ ਦਿੱਤੀ ਗਈ ਹੈ। ਖੇਤੀਬਾੜੀ ਰਾਜ ਮੰਤਰੀ ਪੁਰਸ਼ੋਤਮ ਰੂਪਾਲਾ ਨੇ ਸ਼ੁੱਕਰਵਾਰ ਨੂੰ ਇਕ ਪ੍ਰਸ਼ਨ ਦੇ ਜਵਾਬ 'ਚ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ 3 ਕਰੋੜ 17 ਲੱਖ 79 ਹਜ਼ਾਰ ਤੋਂ ਵਧ ਕਿਸਾਨਾਂ ਨੂੰ ਇਸ ਯੋਜਨਾ ਦੀ ਦੂਜੀ ਕਿਸਤ ਦੇ ਰੂਪ 'ਚ 63 ਲੱਖ 56 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦੇ ਅਧੀਨ ਲਾਭਪਾਤਰਾਂ ਦੀ ਪਛਾਣ ਰਾਜ ਸਰਕਾਰ ਕਰਦੀ ਹੈ ਅਤੇ ਉਸ ਨੂੰ ਕੇਂਦਰ ਸਰਕਾਰ ਨੂੰ ਉਪਲੱਬਧ ਕਰਵਾਉਂਦੀ ਹੈ। ਕਈ ਵਾਰ ਰਾਜ ਸਰਕਾਰ ਅਤੇ ਬੈਂਕ ਦੇ ਅੰਕੜਿਆਂ 'ਚ ਅੰਤਰ ਹੁੰਦਾ ਹੈ, ਜਿਸ ਤੋਂ ਬਾਅਦ ਉਸ ਦੀ ਫਿਰ ਤੋਂ ਵੈਰੀਫਿਕੇਸ਼ਨ ਕਰਵਾਈ ਜਾਂਦੀ ਹੈ।
ਪੀਐੱਮ ਕਿਸਾਨ ਯੋਜਨਾ ਦੇ ਅਧੀਨ ਕਰੀਬ 14.50 ਕਰੋੜ ਕਿਸਾਨਾਂ ਨੂੰ ਸਲਾਨਾ 6 ਹਜ਼ਾਰ ਰੁਪਏ ਦੀ ਆਰਥਿਕ ਮਦਦ ਉਪਲੱਬਧ ਕਰਵਾਉਣ ਦਾ ਟੀਚਾ ਹੈ। ਰੂਪਾਲਾ ਨੇ ਕਿਹਾ ਕਿ ਕਿਸਾਨਾਂ ਨੂੰ ਕਿਸਾਨ ਕ੍ਰੇਡਿਟ ਕਾਰਡ ਦੀ ਸਹੂਲਤ ਉਪਲੱਬਧ ਕਰਵਾਉਣ ਲਈ ਦੇਸ਼ 'ਚ ਮੁਹਿੰਮ ਚਲਾਈ ਜਾ ਰਹੀ ਹੈ। ਇਸ ਨਾਲ ਕਿਸਾਨ ਇਕ ਲੱਖ ਰੁਪਏ ਦਾ ਕਰਜ਼ਾ ਲੈ ਸਕਦੇ ਹਨ। ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਇਸ ਮੁਹਿੰਮ 'ਚ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਿਸਾਨਾਂ ਦੇ ਬੈਂਕ ਖਾਤੇ 'ਚ ਆਰਥਿਕ ਮਦਦ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਸੁਭਾਅ ਤੋਂ ਹੀ ਅਜਿਹਾ ਰਿਹਾ ਹੈ, ਜਿਸ ਕਾਰਨ ਉਸ ਦਾ ਨਾਂ ਅੰਨਦਾਤਾ ਪਿਆ ਹੈ। ਅੱਜ ਉਨ੍ਹਾਂ ਦੀ ਸਥਿਤੀ ਅਜਿਹੀ ਹੋ ਗਈ ਹੈ ਕਿ ਉਨ੍ਹਾਂ ਨੂੰ ਮਦਦ ਦਿੱਤੀ ਜਾ ਰਹੀ ਹੈ। ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਕਿਹਾ ਕਿ ਜੈਵਿਕ ਖੇਤੀ ਨੂੰ ਉਤਸ਼ਾਹ ਦੇਣ ਲਈ ਸਾਰੇ ਰਾਜਾਂ 'ਚ ਕਿਸਾਨਾਂ ਅਤੇ ਵਿਗਿਆਨੀਆਂ ਦੀ ਬੈਠਕ ਕੀਤੀ ਜਾਵੇਗੀ। ਰਾਜਸਥਾਨ ਲਈ ਇਸ ਤਰ੍ਹਾਂ ਦੀ ਬੈਠਕ ਹੋਈ ਹੈ। ਜੈਵਿਕ ਖੇਤੀ ਲਈ ਪ੍ਰਤੀ ਹੈਕਟੇਅਰ ਤਿੰਨ ਸਾਲ ਲਈ 31 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ।
ਨਸ਼ੇ ਖਿਲਾਫ ਧਰਨਾ ਦੇਣ ਸਿਰਸਾ ਪਹੁੰਚੇ ਜੱਥੇਦਾਰ ਦਾਦੂਵਾਲ
NEXT STORY