ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ 'ਤੇ ਮੁੰਬਈ ਦੇ ਜੂਹੂ ਇਲਾਕੇ ਵਿੱਚ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਮੁੰਬਈ ਕ੍ਰਾਈਮ ਬ੍ਰਾਂਚ ਨੇ 13ਵੀਂ ਗ੍ਰਿਫ਼ਤਾਰੀ ਕੀਤੀ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਹਰਿਆਣਾ ਪੁਲਸ ਦੀ ਮਦਦ ਨਾਲ ਕਰਨਾਲ ਜ਼ਿਲ੍ਹੇ ਤੋਂ 22 ਸਾਲਾ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਮੁਤਾਬਕ ਇਹ ਔਰਤ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੰਗਠਿਤ ਗਿਰੋਹ ਦੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸੀ।
1 ਨਵੰਬਰ ਨੂੰ ਕਰਨਾਲ ਤੋਂ ਲਿਆ ਹਿਰਾਸਤ 'ਚ
ਜਾਂਚ ਦੌਰਾਨ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਪਤਾ ਲੱਗਾ ਸੀ ਕਿ ਹਰਿਆਣਾ ਦੀ ਇਹ ਔਰਤ ਵੀ ਸੰਗਠਿਤ ਗਿਰੋਹ ਦੀਆਂ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਸੀ। ਇਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਨੇ ਹਰਿਆਣਾ ਪੁਲਸ ਦੇ ਸਹਿਯੋਗ ਨਾਲ 1 ਨਵੰਬਰ 2026 ਨੂੰ ਕਰਨਾਲ ਜ਼ਿਲ੍ਹੇ 'ਚੋਂ ਉਸ ਨੂੰ ਹਿਰਾਸਤ 'ਚ ਲਿਆ ਅਤੇ ਗ੍ਰਿਫ਼ਤਾਰ ਕਰ ਲਿਆ। ਇਸ ਗ੍ਰਿਫ਼ਤਾਰੀ ਨਾਲ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਕੁੱਲ ਗਿਣਤੀ 13 ਹੋ ਗਈ ਹੈ।
18 ਅਕਤੂਬਰ ਨੂੰ ਹੋਇਆ ਸੀ ਹਮਲਾ
ਜ਼ਿਕਰਯੋਗ ਹੈ ਕਿ 18 ਅਕਤੂਬਰ 2026 ਦੀ ਸ਼ਾਮ ਨੂੰ ਮੁੰਬਈ ਦੇ ਜੂਹੂ ਖੇਤਰ ਵਿੱਚ ਅਦਾਕਾਰ ਟਾਈਗਰ ਸ਼ਰਾਫ ਦੀ ਬੀ.ਐੱਮ.ਡਬਲਿਊ. (BMW) ਕਾਰ 'ਤੇ ਕਈ ਰਾਊਂਡ ਫਾਇਰਿੰਗ ਕੀਤੀ ਗਈ ਸੀ। ਇਸ ਹਮਲੇ ਵਿੱਚ ਟਾਈਗਰ ਸ਼ਰਾਫ ਵਾਲ-ਵਾਲ ਬਚ ਗਏ ਸਨ। ਹਾਲਾਂਕਿ, ਫਾਇਰਿੰਗ ਦੌਰਾਨ ਅਦਾਕਾਰ ਦੇ ਡਰਾਈਵਰ ਅਤੇ ਇੱਕ ਰਾਹਗੀਰ ਨੂੰ ਸੱਟਾਂ ਲੱਗੀਆਂ ਸਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ। ਘਟਨਾ ਤੋਂ ਬਾਅਦ ਮੁੰਬਈ ਪੁਲਸ ਨੇ ਹਮਲਾਵਰਾਂ ਦੀ ਭਾਲ ਲਈ 12 ਵਿਸ਼ੇਸ਼ ਟੀਮਾਂ ਬਣਾਈਆਂ ਸਨ।
ਇਹ ਵੀ ਪੜ੍ਹੋ : ਮਣੀਪੁਰ ’ਚ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਫੋਰਸਾਂ ਵਿਚਾਲੇ ਝੜਪਾਂ, ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਪ੍ਰਦਰਸ਼ਨ
'ਮਕੋਕਾ' ਤਹਿਤ ਕੀਤੀ ਗਈ ਕਾਰਵਾਈ
ਇਸ ਤੋਂ ਪਹਿਲਾਂ ਪੁਲਸ ਨੇ ਰਾਜਸਥਾਨ ਦੇ ਕੋਟਾ, ਦਿੱਲੀ ਅਤੇ ਹਰਿਆਣਾ ਦੇ ਸੋਨੀਪਤ ਤੋਂ 12 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ 27 ਅਕਤੂਬਰ 2026 ਨੂੰ ਪੁਲਸ ਨੇ ਇਸ ਕੇਸ ਵਿੱਚ 'ਮਹਾਰਾਸ਼ਟਰ ਕੰਟਰੋਲ ਆਫ਼ ਆਰਗੋਨਾਈਜ਼ਡ ਕ੍ਰਾਈਮ ਐਕਟ' (MCOCA), 1999 ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ ਸਨ। ਫਿਲਹਾਲ ਮੁੰਬਈ ਕ੍ਰਾਈਮ ਬ੍ਰਾਂਚ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ-ਐੱਨ.ਸੀ.ਆਰ. ’ਚ ਵਧਿਆ ਹਵਾ ਪ੍ਰਦੂਸ਼ਣ, ਗ੍ਰੈਪ 2 ਦੀਆਂ ਪਾਬੰਦੀਆਂ ਲਾਗੂ
NEXT STORY