ਨਵੀਂ ਦਿੱਲੀ - ਕਿਸਾਨ ਸੰਗਠਨਾਂ ਅਤੇ ਦਿੱਲੀ ਪੁਲਸ ਵਿਚਾਲੇ ਗਣਤੰਤਰ ਦਿਵਸ ਦੇ ਦਿਨ ਹੋਣ ਵਾਲੀ ਟ੍ਰੈਕਟਰ ਪਰੇਡ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਪੁਲਸ ਨੇ ਉਨ੍ਹਾਂ ਨੂੰ 26 ਜਨਵਰੀ ਨੂੰ 100 ਕਿਲੋਮੀਟਰ ਲੰਬੀ ਟ੍ਰੈਕਟਰ ਪਰੇਡ ਕੱਢਣ ਦੀ ਇਜਾਜ਼ਤ ਦੇ ਦਿੱਤੀ ਹੈ। ਕਿਸਾਨ ਕਿਸ ਰੂਟ ਤੋਂ ਇਹ ਰੈਲੀ ਕੱਢਣਗੇ ਇਸ 'ਤੇ ਫੈਸਲਾ ਛੇਤੀ ਸੰਭਵ ਹੈ। ਦੂਜੇ ਪਾਸੇ ਦਿੱਲੀ ਪੁਲਸ ਨੇ ਕਿਹਾ ਹੈ ਕਿ ਪ੍ਰਸਤਾਵਿਤ ਟ੍ਰੈਕਟਰ ਪਰੇਡ ਦੇ ਰੂਟ ਨੂੰ ਲੈ ਕੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਉਨ੍ਹਾਂ ਨੂੰ ਕੁੱਝ ਲਿਖਤੀ ਵਿੱਚ ਨਹੀਂ ਦਿੱਤਾ ਹੈ।
ਇਹ ਵੀ ਪੜ੍ਹੋ- ਕਿਸਾਨਾਂ ਦੀ ਰਿਪਬਲਿਕ ਡੇਅ ਟ੍ਰੈਕਟਰ ਪਰੇਡ ਨੂੰ ਦਿੱਲੀ ਪੁਲਸ ਵੱਲੋਂ ਮਿਲੀ ਹਰੀ ਝੰਡੀ
ਦਿੱਲੀ ਪੁਲਸ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ, ਦਿੱਲੀ ਪੁਲਸ ਨੇ ਕਿਹਾ ਹੈ ਕਿ ਪ੍ਰਸਤਾਵਿਤ ਟ੍ਰੈਕਟਰ ਪਰੇਡ ਦੇ ਰੂਟ ਨੂੰ ਲੈ ਕੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਉਨ੍ਹਾਂ ਨੂੰ ਕੁੱਝ ਲਿਖਤੀ ਵਿੱਚ ਨਹੀਂ ਦਿੱਤਾ ਹੈ। ਜਦੋਂ ਪ੍ਰਦਰਸ਼ਨਕਾਰੀ ਕਿਸਾਨ 26 ਜਨਵਰੀ ਨੂੰ ਪ੍ਰਸਤਾਵਿਤ ਟ੍ਰੈਕਟਰ ਰੈਲੀ ਦੇ ਰਸਤੇ ਬਾਰੇ ਸਾਨੂੰ ਲਿਖਤੀ ਰੂਪ ਵਿੱਚ ਦੇਣਗੇ, ਅਸੀਂ ਇਸ ਦਾ ਵਿਸ਼ਲੇਸ਼ਣ ਕਰਾਂਗੇ ਅਤੇ ਫ਼ੈਸਲਾ ਲਵਾਂਗੇ। ਦੱਸ ਦਈਏ ਕਿ, ਦਿੱਲੀ ਐੱਨ.ਸੀ.ਆਰ. ਵਿੱਚ ਨਿਕਲਣ ਵਾਲੀ ਟ੍ਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਕਈ ਸੂਬਿਆਂ ਦੇ ਕਿਸਾਨ ਦਿੱਲੀ ਆ ਰਹੇ ਹਨ।
ਇਹ ਵੀ ਪੜ੍ਹੋ- ਏਅਰ ਐਬੁੰਲੈਂਸ ਰਾਹੀਂ ਰਾਂਚੀ ਤੋਂ ਲਾਲੂ ਯਾਦਵ ਨੂੰ ਲਿਆਇਆ ਗਿਆ ਦਿੱਲੀ, ਏਮਜ਼ 'ਚ ਹੋਵੇਗਾ ਇਲਾਜ
ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਗੁਰਨਾਮ ਸਿੰਘ ਚਢੂਨੀ ਨੇ ਕਿਸਾਨਾਂ ਤੋਂ ਪਰੇਡ ਦੌਰਾਨ ਅਨੁਸ਼ਾਸ਼ਿਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ਮੈਂ ਪਰੇਡ ਵਿੱਚ ਹਿੱਸਾ ਲੈਣ ਵਾਲੇ ਕਿਸਾਨਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਅਨੁਸ਼ਾਸਨ ਵਰਤਣਗੇ ਅਤੇ ਕਮੇਟੀ ਵੱਲੋਂ ਜਾਰੀ ਨਿਰਦੇਸ਼ਾਂ ਦਾ ਪਾਲਣ ਕਰਨਗੇ। ਚਢੂਨੀ ਨੇ ਕਿਹਾ ਹਾਲਾਂਕਿ ਹਜ਼ਾਰਾਂ ਕਿਸਾਨ ਇਸ ਪਰੇਡ ਵਿੱਚ ਹਿੱਸਾ ਲੈਣਗੇ, ਲਿਹਾਜਾ ਇਸ ਦਾ ਕੋਈ ਇੱਕ ਰਸਤਾ ਨਹੀਂ ਰਹੇਗਾ। ਕਿਸਾਨ ਨੇਤਾ ਦਰਸ਼ਨ ਪਾਲ ਨੇ ਕਿਹਾ ਦਿੱਲੀ ਦੀਆਂ ਸੀਮਾਵਾਂ 'ਤੇ ਲਗਾਏ ਗਏ ਬੈਰੀਕੇਡਾਂ ਨੂੰ 26 ਜਨਵਰੀ ਨੂੰ ਹਟਾ ਦਿੱਤਾ ਜਾਵੇਗਾ ਅਤੇ ਕਿਸਾਨ ਰਾਸ਼ਟਰੀ ਰਾਜਧਾਨੀ ਵਿੱਚ ਪ੍ਰਵੇਸ਼ ਕਰਕੇ ਟ੍ਰੈਕਟਰ ਰੈਲੀਆਂ ਕੱਢਣਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਨੇਤਾਜੀ ਦੇ 125ਵੀਂ ਜਯੰਤੀ ਮੌਕੇ ਵਿਕਟੋਰੀਆ ਮੈਮੋਰੀਅਲ ਵਿਖੇ ਹੋਇਆ ਲੇਜ਼ਰ ਲਾਈਟ ਸ਼ੋਅ
NEXT STORY