ਨਵੀਂ ਦਿੱਲੀ– ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਵੀਰਵਾਰ ਨੂੰ ਇਕ ਵਾਰ ਫਿਰ ਤੋਂ ਚਿੰਤਾ ਜ਼ਾਹਰ ਕਰਦੇ ਹੋਏ ਕੇਂਦਰ ਸਰਕਾਰ ਤੋਂ ਪੁੱਛਿਆ ਹੈ ਕਿ ਕੀ ਉਸ ਨੇ ਪ੍ਰਦਰਸ਼ਨ ਵਾਲੀਆਂ ਥਾਵਾਂ ’ਤੇ ਕੋਰੋਨਾ ਨੂੰ ਲੈ ਕੇ ਕੋਈ ਨਿਯਮ ਬਣਾਏ ਹਨ? ਚੀਫ ਜਸਟਿਸ ਐੱਸ.ਏ. ਬੋਬੜੇ ਦੀ ਬੈਂਚ ਨੇ ਅੱਜ ਇਕ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਕੇਂਦਰ ਤੋਂ ਪੁੱਛਿਆ ਕਿ ਕੀ ਕਿਸਾਨ ਅੰਦੋਲਨ ’ਚ ਕੋਰੋਨਾ ਨਿਯਮਾਂ ਦਾ ਪਾਲਨ ਹੋ ਰਿਹਾ ਹੈ। ਚੀਫ ਜਸਟਿਸ ਨੇ ਕਿਹਾ ਕਿ ਅਸੀਂ ਨਹੀਂ ਜਾਣਦੇ ਕਿ ਕਿਸਾਨ ਕੋਰੋਨਾ ਤੋਂ ਸੁਰੱਖਿਅਤ ਹਨ ਜਾਂ ਨਹੀਂ। ਚੀਫ ਜਸਟਿਸ ਨੇ ਕਿਹਾ ਕਿ ਕਿਤੇ ਤਬਲੀਗੀ ਜਮਾਤ ਦੀ ਤਰ੍ਹਾਂ ਹੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਕਰਯੋਗ ਹੈ ਕਿ ਨਿਜ਼ਾਮੁਦੀਨ ਸਥਿਤ ਮਰਕਜ ਕੇਸ ਅਤੇ ਕੋਵਿਡ ਤਾਲਾਬੰਦੀ ਦੌਰਾਨ ਭੀੜ ਇਕੱਠੀ ਕਰਨ ਦੀ ਮਨਜ਼ੂਰੀ ਦੇਣ ਨੂੰ ਲੈ ਕੇ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ।
ਇਹ ਵੀ ਪੜ੍ਹੋ– ਸਾਵਧਾਨ! 10 ਕਰੋੜ ਡੈਬਿਟ ਤੇ ਕ੍ਰੈਡਿਟ ਕਾਰਡ ਦਾ ਡਾਟਾ ਲੀਕ, ਖਾਲੀ ਹੋ ਸਕਦੈ ਤੁਹਾਡਾ ਬੈਂਕ ਖਾਤਾ
ਇਹ ਵੀ ਪੜ੍ਹੋ– ਬੱਚਿਆਂ ਦੇ ਮੋਢਿਆਂ ’ਤੇ ਘੱਟ ਹੋਵੇਗਾ ਬਸਤੇ ਦਾ ਭਾਰ, ਦਿੱਲੀ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਪਟੀਸ਼ਨ ’ਚ ਪਟੀਸ਼ਨਕਰਤਾ ਨੇ ਕਿਹਾ ਕਿ ਸਰਕਾਰ ਨੇ ਨਿਜ਼ਾਮੁਦੀਨ ਮਰਕਜ ’ਚ ਵਿਦੇਸ਼ੀ ਪ੍ਰਤੀਨਿਧੀਆਂ ਨਾਲ ਵੱਡੀ ਗਿਣਤੀ ’ਚ ਲੋਕਾਂ ਨੂੰ ਇਕੱਠਾ ਹੋਣ ਦੀ ਮਨਜ਼ੂਰੀ ਦੇ ਕੇ ਲੱਖਾਂ ਨਾਗਰਿਕਾਂ ਦੀ ਸਿਹਤ ਨੂੰ ਖ਼ਤਰੇ ’ਚ ਪਾਇਆ ਸੀ। ਹੁਣ ਕੁਝ ਅਜਿਹਾ ਹੀ ਕਿਸਾਨ ਅੰਦੋਲਨ ’ਚ ਵੀ ਹੋ ਰਿਹਾ ਹੈ। ਇਸ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਕਿ ਤੁਸੀਂ ਸਾਨੂੰ ਦੱਸੋ ਕਿ ਕੀ ਹੋ ਰਿਹਾ ਹੈ? ਤੁਸੀਂ ਦੱਸੋ ਕਿ ਕੀ ਅੰਦੋਲਨ ’ਚ ਕੋਰੋਨਾ ਨਿਯਮਾਂ ਦਾ ਪਾਲਨ ਹੋ ਰਿਹਾ ਹੈ?
ਇਹ ਵੀ ਪੜ੍ਹੋ– ਭਾਰਤ ’ਚ ਬਰਡ ਫਲੂ ਦਾ ਖ਼ਤਰਾ: ਜਾਣੋ ਕੀ ਹੈ ‘ਏਵੀਅਨ’ ਵਾਇਰਸ ਤੇ ਇਸ ਦੇ ਲੱਛਣ
ਇਹ ਵੀ ਪੜ੍ਹੋ– ‘ਚੌਥੀ ਵਾਰ ਬਿਨਾਂ ਮੁੱਖ ਮਹਿਮਾਨ ਦੇ ਹੋਵੇਗਾ ਗਣਤੰਤਰ ਦਿਵਸ ਸਮਾਰੋਹ’
ਕੋਰਟ ਨੇ ਕਿਹਾ ਕਿ ਜੇਕਰ ਅਜੇ ਵੀ ਧਿਆਨ ਨਹੀਂ ਦਿੱਤਾ ਗਿਆ ਤਾਂ ਕਿਸਾਨ ਅੰਦੋਲਨ ’ਚ ਤਬਲੀਗੀ ਜਮਾਤ ਵਰਗੀ ਸਮੱਸਿਆ ਪੈਦਾ ਹੋ ਸਕਦੀ ਹੈ। ਚੀਫ ਜਸਟਿਸ ਨੇ ਕਿਹਾ ਕਿ ਅਸੀਂ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੋਵਿਡ ਨਾ ਫੈਲੇ ਅਤੇ ਨਿਯਮਾਂ ਦਾ ਪਾਲਨ ਹੋਵੇ। ਸੁਪਰੀਮ ਕੋਰਟ ਦੇ ਸਵਾਲਾਂ ’ਤੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਅਸੀਂ ਹਾਲਾਤ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਇਸ ’ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਦੋ ਹਫ਼ਤਿਆਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ।
ਨੋਟ- ਇਸ ਖ਼ਬਰ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ।
SC ਵਲੋਂ ਅਬੂ ਸਲੇਮ ਨੂੰ ਨਹੀਂ ਮਿਲੀ ਕੋਈ ਰਾਹਤ, ਤਿਹਾੜ ਜੇਲ੍ਹ ਸ਼ਿਫਟ ਕਰਨ ਦੀ ਅਰਜ਼ੀ ਖਾਰਜ
NEXT STORY