ਕਰਨਾਲ— ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਜੇਕਰ ਪ੍ਰਦੇਸ਼ 'ਚ ਕਾਂਗਰਸ ਦੀ ਸਰਕਾਰ ਆਈ ਤਾਂ ਕਿਸਾਨਾਂ ਨੂੰ ਕਰਜ਼ ਮੁਕਤ ਕਰ ਦਿੱਤਾ ਜਾਵੇਗਾ। ਸਰਕਾਰ ਕਿਸਾਨਾਂ ਨੂੰ ਅਜਿਹੇ ਜਿਣਸਾਂ ਦੇ ਭਾਅ ਤੇ ਸੁਵਿਧਾ ਦੇਵੇਗੀ ਜਿਸ ਨਾਲ ਕਿਸਾਨਾਂ ਨੂੰ ਕਰਜ਼ ਲੈਣ ਦੀ ਜ਼ਰੂਰਤ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਭਾਸ਼ਣ ਦੇਣ ਨਾਲ ਦੇਸ਼ ਨਹੀਂ ਚੱਲਦਾ ਹੈ। ਭਾਜਪਾ ਰਾਜ 'ਚ 55 ਮਹੀਨੇ ਬਾਅਦ ਵੀ ਦੇਸ਼ ਪ੍ਰੇਸ਼ਾਨੀਆਂ ਨਾਲ ਘਿਰਿਆ ਹੋਇਆ ਹੈ। ਦੇਸ਼ 'ਚ ਪ੍ਰਧਾਨ ਮੰਤਰੀ ਤੇ ਪ੍ਰਦੇਸ਼ 'ਚ ਮੁੱਖ ਮੰਤਰੀ ਝੂਠ ਦਾ ਮਾਇਆ ਜਾਲ ਫੈਲਾ ਰਹੇ ਹਨ। ਸਾਰੇ ਵਰਗਾਂ ਦੇ ਲੋਕ ਦੁਖੀ ਹਨ। ਉਨ੍ਹਾਂ ਨੇ ਜੀ.ਐੱਸ.ਟੀ. 'ਤੇ ਤੰਜ ਕਸਦੇ ਹੋਏ ਕਿਹਾ ਕਿ ਇਸ ਦਾ ਮਤਲਬ ਜਲਦ ਗਈ ਥਾਰੀ ਸਰਕਾਰ ਹੈ। ਭਾਜਪਾ ਦੀ ਵਿਦਾਈ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਾਰੇ ਵਰਗਾਂ ਤੇ ਜਾਤੀਆਂ ਨੂੰ ਨਾਲ ਲੈ ਕੇ ਚੱਲਦੀ ਹੈ। ਕਾਂਗਰਸ ਨੇ ਹਮੇਸ਼ਾ ਆਪਸੀ ਭਾਈਚਾਰਾ ਕਾਇਮ ਰੱਖਿਆ ਹੈ।
ਪੰਜ ਸਾਲ ਪਹਿਲਾਂ ਤਕ ਹਰਿਆਣਾ ਆਮਦਨ ਤੇ ਪੂੰਜੀ ਨਿਵੇਸ਼ 'ਚ ਦੇਸ਼ ਦਾ ਸਿਰਮੌਰ ਸੀ। ਹੁਣ ਪ੍ਰਦੇਸ਼ ਹੇਠਲੇ ਸਥਾਨ 'ਤੇ ਆ ਗਾ ਹੈ। ਕਾਂਗਰਸ ਹਰਿਆਣਾ ਦੀ ਸ਼ਾਨ ਨੂੰ ਮੁੜ ਸਥਾਪਿਤ ਕਰਕੇ ਰਹੇਗੀ। ਉਹ ਕਰਨਾਲ 'ਚ ਹਰਿਆਣਾ ਸੂਬਾ ਘੱਟ ਗਿਣਤੀ ਭਾਈਚਾਰਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਸਰਦਾਰ ਤ੍ਰਿਲੋਚਨ ਸਿੰਘ ਦੇ ਰਿਹਾਇਸ਼ 'ਤੇ ਹਜ਼ਾਰਾਂ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਸਵਾਗਤ ਭਾਸ਼ਣ 'ਚ ਹਰਿਆਣਾ ਸੂਬਾ ਘੱਚ ਗਿਣਤੀ ਭਾਈਚਾਰਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਸਰਕਾਰ ਤ੍ਰਿਲੋਚਨ ਸਿੰਘ ਨੂੰ ਕਿਹਾ ਕਿ ਪ੍ਰਦੇਸ਼ 'ਚ ਲੋਕ ਭਾਜਪਾ ਰਾਜ ਤੋਂ ਤੰਗ ਆ ਚੁੱਕੇ ਹਨ। ਉਹ ਹੁੱਡਾ ਨੂੰ ਮੁੜ ਸੀ.ਐੱਮ. ਵਜੋਂ ਦੇਖਣਾ ਚਾਹੁੰਦੇ ਹਨ। ਉਨ੍ਹਾਂ ਨੇ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਫੌਜੀਆਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਦੇਸ਼ ਦੇ ਮਾਣ ਦੀ ਕੀਮਤ 'ਤੇ ਸਾਰੇ ਇਕੱਠੇ ਹਨ। ਸਭ ਤੋਂ ਪਹਿਲਾਂ ਸ਼ਹੀਦਾਂ ਨੂੰ ਸਨਮਾਨ ਦਿੰਦੇ ਹੋਏ 2 ਮਿੰਟ ਦਾ ਮੌਨ ਰੱਖਿਆ ਗਿਆ। ਇਸ ਮੌਕੇ ਤ੍ਰਿਲੋਚਨ ਸਿੰਘ ਨੇ ਮਹਿਮਾਨਾਂ ਨੂੰ ਸਿਰੋਪਾ ਭੇਟ ਕਰ ਸਨਮਾਨ ਕੀਤਾ।
ਦਿੱਲੀ ਦੇ ਵਕੀਲਾਂ ਲਈ ਖੁਸ਼ਖਬਰੀ, ਕੇਜਰੀਵਾਲ ਨੇ 50 ਕਰੋੜ ਦੇਣ ਦਾ ਕੀਤਾ ਐਲਾਨ
NEXT STORY