ਗੋਰਖਪੁਰ- ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ 'ਚ 'ਮੋਟਾ' ਕਹਿ ਕੇ ਮਜ਼ਾਕ ਉਡਾਉਣ 'ਤੇ ਇਕ ਵਿਅਕਤੀ ਨੇ 2 ਨੌਜਵਾਨਾਂ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸ਼ਿਕਾਇਤ ਮਿਲਣ 'ਤੇ ਐੱਫ.ਆਈ.ਆਰ. ਦਰਜ ਕਰ ਕੇ ਸ਼ੁੱਕਰਵਾਰ ਸ਼ਾਮ ਨੂੰ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਅਨੁਸਾਰ ਬੇਲਘਾਟ ਥਾਣਾ ਖੇਤਰ ਦੇ ਵਾਸੀ ਅਰਜੁਨ ਚੌਹਾਨ 5 ਦਿਨ ਪਹਿਲੇ ਆਪਣੇ ਚਾਚਾ ਨਾਲ ਤਰਕੁਲਹਾ ਦੇਵੀ ਮੰਦਰ ਕੋਲ ਇਕ ਭਾਈਚਾਰਕ ਦਾਅਵਤ 'ਤੇ ਸ਼ਾਮਲ ਹੋਣ ਗਿਆ ਸੀ। ਪੁਲਸ ਨੇ ਦੱਸਿਆ ਕਿ ਭੋਜਨ ਦੌਰਾਨ 2 ਹੋਰ ਮਹਿਮਾਨਾਂ ਅਨਿਲ ਚੌਹਾਨ ਅਤੇ ਸ਼ੁਭਮ ਚੌਹਾਨ ਨੇ ਉਸ ਦੇ ਮੋਟਾਪੇ ਦਾ ਮਜ਼ਾਕ ਉਡਾਇਆ ਅਤੇ ਉਸ ਨੂੰ 'ਮੋਟੂ' ਕਿਹਾ।
ਐਡੀਸ਼ਨਲ ਪੁਲਸ ਸੁਪਰਡੈਂਟ (ਦੱਖਣੀ) ਜਿਤੇਂਦਰ ਕੁਮਾਰ ਨੇ ਦੱਸਿਆ,''ਟਿੱਪਣੀ ਤੋਂ ਨਾਰਾਜ਼ ਅਰਜੁਨ ਚੌਹਾਨ ਨੇ ਵੀਰਵਾਰ ਨੂੰ ਆਪਣੇ ਦੋਸਤ ਆਸਿਫ਼ ਖਾਨ ਨਾਲ ਹਾਈਵੇਅ 'ਤੇ ਉਨ੍ਹਾਂ ਦੋਵਾਂ ਦਾ ਪਿੱਛਾ ਕੀਤਾ ਅਤੇ ਸ਼ੁਰੂਆਤੀ ਕੋਸ਼ਿਸ਼ ਤੋਂ ਬਾਅਦ ਜਗਦੀਸ਼ਪੁਰ-ਕਾਲੇਸਰ ਬਾਈਪਾਸ 'ਤੇ ਤੇਨੁਆ ਟੋਲ ਪਲਾਜ਼ਾ ਕੋਲ ਉਨ੍ਹਾਂ ਦੀ ਕਾਰ ਨੂੰ ਰੋਕਣ 'ਚ ਕਾਮਯਾਬ ਰਿਹਾ।'' ਉਨ੍ਹਾਂ ਦੱਸਿਆ ਕਿ ਅਰਜੁਨ ਅਤੇ ਆਸਿਫ਼ ਨੇ ਦੋਵਾਂ ਨੌਜਵਾਨਾਂ ਦਾ ਕਾਲਰ ਫੜ ਕੇ ਉਨ੍ਹਾਂ ਨੂੰ ਕਾਰ 'ਚੋਂ ਬਾਹਰ ਕੱਢਿਆ ਅਤੇ ਉਨ੍ਹਾਂ 'ਤੇ ਗੋਲੀਆਂ ਚਲਾਈਆਂ। ਅਧਿਕਾਰੀ ਨੇ ਦੱਸਿਆ ਕਿ ਰਾਹਗੀਰਾਂ ਨੇ ਜ਼ਖ਼ਮੀ ਨੌਜਵਾਨਾਂ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ, ਜਿੱਥੋਂ ਉਨ੍ਹਾਂ ਨੇ ਗੋਰਖਪੁਰ ਮੈਡੀਕਲ ਕਾਲਜ ਅਤੇ ਹਸਪਤਾਲ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਦੋਵੇਂ ਨੌਜਵਾਨ ਹੁਣ ਖ਼ਤਰੇ ਤੋਂ ਬਾਹਰ ਹਨ ਅਤੇ ਜ਼ਖ਼ਮੀ ਸ਼ੁਭਮ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਐੱਫ.ਆਈ.ਆਰ. ਦਰਜ ਕਰ ਕੇ ਸ਼ੁੱਕਰਵਾਰ ਨੂੰ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁਣ ਕਸ਼ਮੀਰ ਮੁੱਦਾ ਹੱਲ ਕਰਾਉਣਗੇ Donald Trump!
NEXT STORY