ਹੈਦਰਾਬਾਦ- ਤੇਲੰਗਾਨਾ ਤੋਂ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਪੁੱਤਰ ਦੀ ਚਾਹਤ 'ਚ ਜੱਲਾਦ ਬਣੇ ਪਿਓ ਨੇ ਦੋ ਧੀਆਂ ਅਤੇ ਗਰਭਵਤੀ ਪਤਨੀ ਨੂੰ ਸਵਿਮਿੰਗ ਪੂਲ 'ਚ ਸੁੱਟ ਕੇ ਮਾਰ ਦਿੱਤਾ। ਇਹ ਘਟਨਾ ਤੇਲੰਗਾਨਾ ਦੇ ਹਨਮਕੋਂਡਾ ਤੋਂ ਸਾਹਮਣੇ ਆਈ ਹੈ, ਜਿੱਥੇ ਅਜ਼ਹਰੂਦੀਨ ਨਾਮ ਦੇ ਵਿਅਕਤੀ ਨੇ ਆਪਣੀ ਗਰਭਵਤੀ ਪਤਨੀ ਅਤੇ ਦੋ ਮਾਸੂਮ ਧੀਆਂ ਨੂੰ ਸਵਿਮਿੰਗ ਪੂਲ 'ਚ ਸੁੱਟ ਕੇ ਕਥਿਤ ਤੌਰ 'ਤੇ ਮਾਰ ਦਿੱਤਾ। ਪੁਲਸ ਮੁਤਾਬਕ ਅਜ਼ਹਰੂਦੀਨ ਦਾ ਆਪਣੀ ਪਤਨੀ ਨਾਲ ਪ੍ਰੇਮ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੀਆਂ ਪਹਿਲਾਂ ਹੀ ਦੋ ਧੀਆਂ ਸਨ।
ਜਦੋਂ ਅਜ਼ਹਰੂਦੀਨ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਦੇ ਗਰਭ 'ਚ ਪਲ ਰਿਹਾ ਤੀਜਾ ਬੱਚਾ ਵੀ ਕੁੜੀ ਹੈ, ਤਾਂ ਉਹ ਬਹੁਤ ਪ੍ਰੇਸ਼ਾਨ ਰਹਿਣ ਲੱਗਾ ਕਿਉਂਕਿ ਉਹ ਪੁੱਤਰ ਚਾਹੁੰਦਾ ਸੀ। ਉਸ ਨੇ ਪਤਨੀ 'ਤੇ ਗਰਭਪਾਤ ਕਰਵਾਉਣ ਲਈ ਦਬਾਅ ਪਾਇਆ, ਪਰ ਪਤਨੀ ਨੇ ਇਸ ਦਾ ਵਿਰੋਧ ਕੀਤਾ। ਇਸੇ ਗੱਲ ਦਾ ਬਦਲਾ ਲੈਣ ਲਈ ਉਸ ਨੇ ਯੋਜਨਾਬੱਧ ਤਰੀਕੇ ਨਾਲ ਆਪਣੇ ਪਰਿਵਾਰ ਨੂੰ ਇਕ ਸਵਿਮਿੰਗ ਪੂਲ 'ਤੇ ਲਿਜਾ ਕੇ ਉਨ੍ਹਾਂ ਨੂੰ ਪਾਣੀ ਵਿੱਚ ਸੁੱਟ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਅਜ਼ਹਰੂਦੀਨ ਦੀ ਭਾਲ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
80 ਫੀਸਦ ਪਾਕਿਸਤਾਨੀ ਹਨ GAY ਤੇ ਬਾਕੀ...!, ਹਿਨਾ ਬਲੋਚ ਦਾ ਵੱਡਾ ਦਾਅਵਾ
NEXT STORY