ਅਲਮੋੜਾ- ਉੱਤਰਾਖੰਡ ਦੇ ਅਲਮੋੜਾ 'ਚ ਦੁਖ਼ਦ ਘਟਨਾ ਸਾਹਮਣੇ ਆਈ ਹੈ। ਇੱਥੇ ਧੀ ਦੇ ਵਿਆਹ 'ਚ ਪਿਤਾ ਦੀ ਨੱਚਦੇ-ਨੱਚਦੇ ਹੀ ਡਾਂਸ ਫਲੋਰ 'ਤੇ ਡਿੱਗਣ ਨਾਲ ਮੌਤ ਹੋ ਗਈ। ਹਰ ਪਾਸੇ ਖ਼ੁਸ਼ੀ ਦਾ ਮਾਹੌਲ ਸੀ, ਉੱਥੇ ਕੁਝ ਹੀ ਦੇਰ 'ਚ ਮਾਤਮ ਛਾ ਗਿਆ। ਲਾੜੀ ਦੇ ਪਰਿਵਾਰ ਵਾਲਿਆਂ ਨੇ ਹਲਦਵਾਨੀ ਜਾ ਕੇ ਗਮਗੀਨ ਮਾਹੌਲ 'ਚ ਵਿਆਹ ਸੰਪੰਨ ਕਰਵਾਇਆ ਅਤੇ ਕੰਨਿਆਦਾਨ ਲਾੜੀ ਦੇ ਮਾਮੇ ਨੇ ਕੀਤਾ। ਕੁੜੀ ਦਾ ਵਿਆਹ ਹਲਦਵਾਨੀ 'ਚ ਤੈਅ ਕੀਤਾ ਗਿਆ ਸੀ। ਲਾੜੀ ਪੱਖ ਦੇ ਲੋਕਾਂ ਨੂੰ ਹਲਦਵਾਨੀ ਜਾ ਕੇ ਵਿਆਹ ਪ੍ਰੋਗਰਾਮ ਕਰਨਾ ਸੀ, ਇਸ ਤੋਂ ਪਹਿਲਾਂ ਕੁੜੀ ਦੀ ਮਹਿੰਦੀ, ਹਲਦੀ ਸਮੇਤ ਸਾਰੀਆਂ ਰਸਮਾਂ ਉਸ ਦੇ ਘਰ ਅਲਮੋੜਾ 'ਚ ਕੀਤੀ ਜਾ ਰਹੀ ਸੀ। ਰਸਮਾਂ ਦੌਰਾਨ ਦੇਰ ਰਾਤ ਲੋਕ ਡਾਂਸ ਕਰ ਰਹੇ ਸਨ। ਇਸ ਦੌਰਾਨ ਲਾੜੀ ਦੇ ਪਿਤਾ ਵੀ ਡਾਂਸ ਕਰ ਰਹੇ ਸਨ।
ਇਹ ਵੀ ਪੜ੍ਹੋ : ਪਤਨੀ ਦੇ ਕਤਲ ਦੇ ਦੋਸ਼ 'ਚ ਕੱਟ ਰਿਹਾ ਸੀ ਸਜ਼ਾ, ਜ਼ਮਾਨਤ 'ਤੇ ਆਏ ਨੇ ਕਿਸੇ ਹੋਰ ਨਾਲ ਘੁੰਮਦੀ ਵੇਖੀ ਤਾਂ...
ਨੱਚਦੇ-ਨੱਚਦੇ ਲਾੜੀ ਦੇ ਪਿਤਾ ਡਾਂਸ ਫਲੋਰ 'ਤੇ ਹੀ ਡਿੱਗ ਗਿਆ। ਜਲਦੀ 'ਚ ਉਨ੍ਹਾਂ ਨੂੰ ਬੇਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਘਟਨਾ ਨਾਲ ਵਿਆਹ ਵਾਲੇ ਘਰ 'ਚ ਮਾਤਮ ਛਾ ਗਿਆ। ਡਾਕਟਰਾਂ ਅਨੁਸਾਰ ਲਾੜੀ ਦੇ ਪਿਤਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹੈ। ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੰਚਨਾਮਾ ਭਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉੱਥੇ ਹੀ ਕੁੜੀ ਦੇ ਮਾਮਾ ਅਤੇ ਹੋਰ ਰਿਸ਼ਤੇਦਾਰਾਂ ਨੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ। ਹਲਦਵਾਨੀ 'ਚ ਗਮਗੀਨ ਮਾਹੌਲ ਵਿਚਾਲੇ ਲਾੜੀ ਦਾ ਵਿਆਹ ਕੀਤਾ ਗਿਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਤਵਾਂਗ ਝੜਪ: ਰਾਜਨਾਥ ਨੇ ਬੁਲਾਈ ਬੈਠਕ, NSA ਡੋਭਾਲ-CDS ਸਮੇਤ ਤਿੰਨੋਂ ਫ਼ੌਜ ਮੁਖੀ ਹੋਏ ਸ਼ਾਮਲ
NEXT STORY