ਹਾਥਰਸ (ਉੱਤਰ ਪ੍ਰਦੇਸ਼): ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਸਿਕੰਦਰਾਰਾਓ ਕੋਤਵਾਲੀ ਖੇਤਰ ਦੇ ਪਿੰਡ ਬਾਜੀਦਪੁਰ ਵਿੱਚ ਮਨੁੱਖੀ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਨਸ਼ੇੜੀ ਪਿਓ ਨੇ ਆਪਣੇ 22 ਸਾਲਾ ਪੁੱਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਸ ਅਨੁਸਾਰ ਇਹ ਵਾਰਦਾਤ ਮੰਗਲਵਾਰ ਸ਼ਾਮ ਨੂੰ ਵਾਪਰੀ ਜਦੋਂ ਮੁਲਜ਼ਮ ਪਿਓ ਕੋਮਲ ਸਿੰਘ ਨੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਆਪਣੇ ਪੁੱਤਰ ਸਤਿਆਵੀਰ (22) 'ਤੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਘਰ ਦੇ ਅੰਦਰ ਚਾਰਪਾਈ 'ਤੇ ਸੁੱਤਾ ਹੋਇਆ ਸੀ।
ਮਿਲੀ ਜਾਣਕਾਰੀ ਮੁਤਾਬਕ ਕੋਮਲ ਸਿੰਘ ਨੇ ਸਤਿਆਵੀਰ ਦੇ ਸਿਰ 'ਤੇ ਲਾਠੀਆਂ ਨਾਲ ਕਈ ਵਾਰ ਕੀਤੇ। ਗੰਭੀਰ ਜ਼ਖ਼ਮੀ ਹਾਲਤ ਵਿੱਚ ਸਤਿਆਵੀਰ ਨੂੰ ਅਲੀਗੜ੍ਹ ਮੈਡੀਕਲ ਕਾਲਜ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਖੇਤਰ ਅਧਿਕਾਰੀ ਜੇ. ਐਨ. ਅਸਥਾਨਾ ਨੇ ਦੱਸਿਆ ਕਿ ਪਿਓ ਅਤੇ ਪੁੱਤ ਦੋਵੇਂ ਹੀ ਸ਼ਰਾਬ ਦੇ ਆਦੀ ਸਨ।
ਮ੍ਰਿਤਕ ਦੀ ਪਤਨੀ ਕਵਿਤਾ ਨੇ ਆਪਣੇ ਸਹੁਰੇ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਸ ਦੇ ਸਹੁਰੇ ਨੇ ਹੀ ਉਸ ਦੇ ਪਤੀ ਨੂੰ ਡੰਡਿਆਂ ਨਾਲ ਕੁੱਟ ਕੇ ਜਾਨੋਂ ਮਾਰਿਆ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮੁਲਜ਼ਮ ਪਿਓ ਫਿਲਹਾਲ ਫਰਾਰ ਹੈ ਤੇ ਪੁਲਸ ਵੱਲੋਂ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
LPG ਸਿਲੰਡਰ ਦੀ ਬੁਕਿੰਗ ਦੇ ਬਾਵਜੂਦ ਨਹੀਂ ਮਿਲ ਰਹੀ ਡਿਲੀਵਰੀ? ਇੱਥੇ ਕਰੋ ਸ਼ਿਕਾਇਤ, ਜਾਣੋ ਨਿਯਮ
NEXT STORY