ਭੁਵਨੇਸ਼ਵਰ— ਓਡੀਸ਼ਾ ਦੇ ਪ੍ਰਮੁੱਖ ਤਿਉਹਾਰ ਰਜੋ ਦੇ ਦਿਨ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇਸ ਤਿੰਨ ਦਿਨਾਂ ਤਿਉਹਾਰ ਦੌਰਾਨ ਨਾਬਾਲਗਾ ਨਵੇਂ ਕੱਪੜੇ ਪਾ ਕੇ ਤਿਆਰ ਹੋ ਕੇ ਮਹਿੰਦੀ ਲਗਾਉਂਦੀਆਂ ਹਨ ਅਤੇ ਝੂਲੇ ਦੇ ਆਨੰਦ ਮਾਣਦੀਆਂ ਹਨ। ਤਿੰਨ ਦਿਨਾਂ ਤਕ ਲੜਕੀਆਂ ਤੋਂ ਘਰ ਦਾ ਕੰਮ ਨਾ ਕਰਵਾਉਣ ਦੀ ਪਰੰਪਰਾ ਹੈ। ਅਜਿਹੇ ਤਿਉਹਾਰ ਦੇ ਦਿਨ ਜਦੋਂ ਨਾਬਾਲਗ ਲੜਕੀਆਂ ਨੂੰ ਖਾਸ ਤਵੱਜੋ ਦਿੱਤੀ ਜਾਂਦੀ ਹੈ, ਉਸ ਦਿਨ ਇਕ ਪਿਤਾ ਨੇ ਆਪਣੀ ਤਿੰਨ ਮਾਸੂਮ ਬੇਟੀਆਂ ਦੀ ਕੁਹਾੜੀ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ। ਉਸ ਤੋਂ ਬਾਅਦ ਖੁਦ ਵੀ ਪੱਖੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ 'ਚ ਪਿਤਾ ਦੁਰਗਾ ਸਿੱਧੂ ਤੇ ਉਸ ਦੀਆਂ ਤਿੰਨ ਨਾਬਾਲਗ ਬੇਟੀਆਂ ਚਬੇ, ਚੁਕੁਲ ਤੇ ਮੁਕੱਤਾ ਸ਼ਾਮਲ ਹਨ। ਤਿੰਨਾਂ ਨਾਬਾਲਗ ਲੜਕੀਆਂ ਦੀ ਉਮਰ 6 ਤੋਂ 9 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।
ਕਯੋਂਝਰ ਜ਼ਿਲਾ ਦੇ ਆਨੰਦਪੁਰ ਥਾਣਾ ਦੇ ਤਹਿਤ ਪੈਂਦੇ ਪੁਲੂ ਬਸਾ ਪਿੰਡ 'ਚ ਵਾਪਰੀ ਇਸ ਘਟਨਾ ਦੇ ਪਿੱਛੇ ਆਰਥਿਕ ਤੰਗੀ ਪ੍ਰਮੁੱਖ ਕਾਰਨ ਦੱਸੀ ਗਈ ਹੈ। ਕਯੋਂਝਰ ਜ਼ਿਲਾ ਦੇ ਬਸਾ ਪਿੰਡ ਦੇ ਦੁਰਗਾ ਸਿੱਧੂ ਦੀ ਪਤਨੀ ਦਾ ਤਿੰਨ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਤਿੰਨ ਬੇਟੀਆਂ ਤੇ ਬੁਜ਼ੁਰਗ ਮਾਂ ਦੀ ਜ਼ਿੰਮੇਵਾਰੀ ਦੁਰਗਾ ਦੇ ਮੋਢੇ 'ਤੇ ਆ ਗਈ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗ ਗਿਆ ਸੀ।
ਸ਼ੁੱਕਰਵਾਰ ਨੂੰ ਰਜੋ ਤਿਉਹਾਰ ਲਈ ਦੁਰਗਾ ਆਪਣੀਆਂ ਬੇਟੀਆਂ ਲਈ ਕੱਪੜੇ ਲੈ ਕੇ ਆਇਆ ਸੀ। ਦੁਰਗਾ ਦੀ ਮਾਂ ਘਰ ਦਾ ਸਾਮਾਨ ਲੈਣ ਲਈ ਬਾਜ਼ਾਰ ਗਈ ਸੀ। ਇਸੇ ਦੌਰਾਨ ਪਿਤਾ ਦਾ ਬੇਟੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਗੁੱਸੇ 'ਚ ਆਏ ਪਿਤਾ ਨੇ ਆਪਣੀਆਂ ਤਿੰਨਾਂ ਬੇਟੀਆਂ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਅਤੇ ਬਾਅਦ 'ਚ ਖੁਦ ਵੀ ਪੱਖੇ ਨਾਲ ਫਾਹਾ ਲਾ ਕੈ ਆਤਮ ਹੱਤਿਆ ਕਰ ਲਈ।
ਭਾਰਤ ਨੂੰ 2024 ਤੱਕ ਬਣਾਵਾਂਗੇ 5 ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ : ਮੋਦੀ
NEXT STORY