ਚਾਈਬਾਸਾ — ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਅਤੇ ਦੋ ਨਾਬਾਲਗ ਬੇਟੀਆਂ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਘਟਨਾ ਦੌਰਾਨ ਵਿਅਕਤੀ ਨੇ ਕਥਿਤ ਤੌਰ 'ਤੇ ਸ਼ਰਾਬ ਪੀਤੀ ਹੋਈ ਸੀ। ਇਹ ਘਟਨਾ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਮੁਫਾਸਿਲ ਥਾਣਾ ਖੇਤਰ ਦੇ ਲੁਦਰਬਾਸਾ ਪਿੰਡ 'ਚ ਵਾਪਰੀ।
ਇਹ ਵੀ ਪੜ੍ਹੋ- ਰੇਗਿਸਤਾਨ 'ਚ ਹੜ੍ਹ! ਦੁਬਈ ਦੇ ਲੋਕਾਂ ਲਈ ਆਫਤ ਬਣੀ ਬਾਰਿਸ਼, ਏਅਰਪੋਰਟ-ਮੈਟਰੋ ਸਟੇਸ਼ਨਾਂ ਅੰਦਰ ਵੜਿਆ ਪਾਣੀ
ਪੁਲਸ ਨੇ ਦੱਸਿਆ ਕਿ ਗੁਰੂਚਰਨ ਪਾਡੀਆ ਅਤੇ ਉਸ ਦੀ ਪਤਨੀ ਜਾਨੋ ਦੀ ਸ਼ਰਾਬ ਪੀਣ ਦੀ ਆਦਤ ਨੂੰ ਲੈ ਕੇ ਅਕਸਰ ਝਗੜਾ ਹੁੰਦਾ ਸੀ। ਪੁਲਸ ਨੇ ਦੱਸਿਆ ਕਿ ਮੰਗਲਵਾਰ ਤੜਕੇ ਕਰੀਬ 2.30 ਵਜੇ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚਾਲੇ ਝਗੜਾ ਹੋ ਗਿਆ ਅਤੇ ਗੁੱਸੇ 'ਚ ਪਾਡੀਆ ਨੇ ਕੁਹਾੜੀ ਚੁੱਕ ਕੇ ਆਪਣੀ ਪਤਨੀ ਅਤੇ 5 ਅਤੇ 7 ਸਾਲ ਦੀ ਬੇਟੀਆਂ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਜਪਾ ਨੂੰ ਝਟਕਾ; ਸੰਸਦ ਮੈਂਬਰ ਸੰਗਨਾ ਕਰਾਡੀ ਨੇ ਛੱਡੀ ਪਾਰਟੀ, ਕਾਂਗਰਸ 'ਚ ਹੋ ਸਕਦੇ ਨੇ ਸ਼ਾਮਲ
NEXT STORY