ਨੈਸ਼ਨਲ ਡੈਸਕ— ਜਿਥੇ ਇਕ ਪਾਸੇ ਦੇਸ਼ ਕੰਪਿਊਟਰ ਯੁੱਗ 'ਚ ਦਿਨੋਂ-ਦਿਨ ਤਰੱਕੀ ਕਰ ਰਿਹਾ ਹੈ, ਉਥੇ ਹੀ ਕਈ ਲੋਕ ਅੱਜ ਵੀ ਅੰਧਵਿਸਵਾਸ਼ 'ਚ ਅੰਨ੍ਹੇ ਹੋ ਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹੀ ਹੀ ਇਕ ਘਟਨਾ ਰਾਜਸਥਾਨ ਦੇ ਜੋਧਪੁਰ 'ਚ ਵੀ ਦੇਖਣ ਨੂੰ ਮਿਲੀ, ਜਿਥੇ ਇਕ ਪਿਓ ਨੇ ਆਪਣੀ 4 ਸਾਲਾ ਦੀ ਮਾਸੂਮ ਧੀ ਦੇ ਖੂਨ ਨਾਲ ਆਪਣੇ ਹੱਥ ਰੰਗ ਲਏ। ਇਸ ਦਾ ਕਾਰਨ ਬੜਾ ਹੀ ਹੈਰਾਨ ਕਰਨ ਵਾਲਾ ਹੈ। ਪਿਓ ਨੇ ਇਹ ਕਦਮ ਆਪਣੇ ਅਲ੍ਹਾਹ ਨੂੰ ਖੁਸ਼ ਕਰਨ ਲਈ ਚੁੱਕਿਆ, ਉਸ ਦੀ ਸੋਚਣੀ ਸੀ ਕਿ ਇਸ ਤਰ੍ਹਾਂ ਕਰਨ ਨਾਲ ਉਸ ਨੂੰ ਖੁਦਾ ਦੀ ਰਹਿਮਤ ਮਿਲੇਗੀ। ਜਿਸ ਕਾਰਨ ਉਸ ਨੇ ਆਪਣੀ 4 ਸਾਲਾ ਦੀ ਮਾਸੂਮ ਧੀ ਦੀ ਕੁਰਬਾਨੀ ਦੇ ਦਿੱਤੀ। 
ਜਾਣਕਾਰੀ ਮੁਤਾਬਕ ਵੀਰਵਾਰ ਰਾਤ ਪੀਪਾੜ ਸ਼ਹਿਰ ਦਾ ਨਵਾਬ ਅਲੀ ਕੁਰੈਸ਼ੀ ਆਪਣੀ ਪਤਨੀ ਅਤੇ 2 ਧੀਆਂ ਨਾਲ ਘਰ ਦੀ ਛੱਤ 'ਤੇ ਸੋ ਰਿਹਾ ਸੀ। ਰਾਤ ਦੇ ਕਰੀਬ 3 ਵਜੇ ਜਦ ਉਸ ਦੀ ਪਤਨੀ ਦੀ ਜਾਗ ਖੁੱਲੀ ਤਾਂ ਉਸ ਨੇ ਆਪਣੀ ਧੀ ਰਿਜਵਾਨ ਨੂੰ ਖੂਨ ਨਾਲ ਲੱਥਪਥ ਦੇਖਿਆ, ਜਿਸ ਨੂੰ ਦੇਖ ਉਸ ਦੇ ਹੋਸ਼ ਉੱਡ ਗਏ। ਇਸ ਉਪਰੰਤ ਬੱਚੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਮਾਂ ਵਲੋਂ ਕੀਤੀ ਗਈ ਸ਼ਿਕਾਇਤ 'ਤੇ ਪੁਲਸ ਨੇ ਉਸ ਦੇ ਪਤੀ ਤੇ ਅਣਪਛਾਤੇ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। 
ਪੁਲਸ ਇੰਚਾਰਜ ਗ੍ਰਾਮੀਣ ਰਾਜਨ ਦੁਸ਼ਿਅੰਤ ਨੇ ਦੱਸਿਆ ਕਿ ਬੱਚੀ ਦੇ ਕਤਲ ਮਾਮਲੇ 'ਚ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ। ਜਿਸ ਦੌਰਾਨ ਸ਼ੱਕ ਦੇ ਆਧਾਰ 'ਤੇ ਨਵਾਬ ਅਲੀ ਦੇ ਨਾਲ ਸਖ਼ਤੀ ਵਰਤੀ ਗਈ, ਜਿਸ ਤੋਂ ਬਾਅਦ ਉਸ ਨੇ ਧੀ ਦੇ ਕਤਲ ਦੀ ਗੱਲ ਨੂੰ ਸਵੀਕਾਰ ਲਿਆ ਹੈ। ਦੋਸ਼ੀ ਨੇ ਦੱਸਿਆ ਕਿ ਉਸ ਨੇ ਅਲ੍ਹਾਹ ਦੀ ਰਹਿਮਤ ਪਾਉਣ ਲਈ ਆਪਣੀ ਚਾਰ ਸਾਲਾਂ ਦੀ ਧੀ ਦਾ ਗਲਾ ਘੁੱਟ ਕੇ ਕੁਰਬਾਨੀ ਦੇ ਦਿੱਤੀ। ਘਟਨਾ ਵਾਲੇ ਦਿਨ ਹੀ ਨਵਾਬ ਅਲੀ ਆਪਣੀ ਬੇਟੀ ਰਿਜਵਾਨਾ ਨੂੰ ਉਸ ਦੀ ਨਾਨੀ ਦੇ ਘਰੋਂ ਲੈ ਆਇਆ ਸੀ। ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਦੋਸ਼ੀ ਆਪਣੀ ਬੇਟੀ ਨੂੰ ਬਾਜ਼ਾਰ ਘੁੰਮਾਉਣ ਲੈ ਗਿਆ, ਜਿਥੇ ਉਸ ਨੇ ਬੱਚੀ ਨੂੰ ਖਿਡੌਣੇ ਤੇ ਮਿਠਾਈਆਂ ਲੈ ਕੇ ਦਿੱਤੀਆਂ। ਉਸ ਤੋਂ ਬਾਅਦ ਦੇਰ ਰਾਤ ਉਸ ਨੇ ਆਪਣੀ ਬੇਟੀ ਨੂੰ ਗੋਦ 'ਚ ਬਿਠਾ ਕੇ ਕੁਰਾਨ ਦੀਆਂ ਆਇਤਾਂ ਪੜਨ ਤੋਂ ਬਾਅਦ ਉਸ ਦੇ ਦਾ ਕਤਲ ਕਰ ਦਿੱਤਾ।
ਫਤਿਹਾਬਾਦ: ਡਾਇਰੀਆ ਕਾਰਨ 1 ਬੱਚੀ ਦੀ ਮੌਤ, ਕਈ ਲੋਕ ਬੀਮਾਰ
NEXT STORY