ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਨੇ ਚੀਨ ਵਿਚ ਆਪਣਾ ਇਕ ਕੌਂਸਲੇਟ (ਵਪਾਰਕ ਦੂਤਘਰ) ਬੰਦ ਕਰ ਦਿੱਤਾ ਹੈ। ਇਹ ਕਦਮ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਵਿਚ ਵਧਦੇ ਤਣਾਅ ਦੇ ਵਿਚਕਾਰ ਚੁੱਕਿਆ ਗਿਆ ਹੈ। ਤਣਾਅ ਦਾ ਕਾਰਨ ਚੀਨ ਦਾ ਇਰਾਨ ਅਤੇ ਅਰਬ ਦੇਸ਼ਾਂ ਦੇ ਕਰੀਬ ਆਉਣਾ ਅਤੇ ਪੱਛਮੀ ਏਸ਼ੀਆ ਬਾਰੇ ਆਪਣੀ ਵਿਆਪਕ ਨੀਤੀ ਵਿਚ ਬਦਲਾਅ ਕਰਨਾ ਦੱਸਿਆ ਜਾ ਰਿਹਾ ਹੈ।
ਹਾਂਗਕਾਂਗ ਸਥਿਤ ‘ਸਾਊਥ ਚਾਈਨਾ ਮਾਰਨਿੰਗ ਪੋਸਟ’ ਦੀ ਇਕ ਖ਼ਬਰ ਅਨੁਸਾਰ ਇਜ਼ਰਾਈਲ ਨੇ ਚੇਂਗਦੂ ਸਥਿਤ ਆਪਣਾ ਕੌਂਸਲੇਟ ਬੰਦ ਕਰ ਦਿੱਤਾ ਹੈ। ਇਸ ਦੂਤਘਰ ਨੇ ਪਿਛਲੇ ਮਹੀਨੇ ਆਪਣਾ ਕੰਮਕਾਜ ਰੋਕ ਦਿੱਤਾ ਸੀ। ਬੁੱਧਵਾਰ ਨੂੰ ਪ੍ਰਕਾਸ਼ਿਤ ਇਕ ਪੱਤਰ ਵਿਚ ਨਿਵਰਤਮਾਨ ਇਜ਼ਰਾਈਲੀ ਕੌਂਸਲ ਜਨਰਲ ਗਾਦੀ ਹਰਪਾਜ਼ ਨੇ ਚੀਨ ਦੇ ਦੱਖਣ-ਪੱਛਮੀ ਸ਼ਹਿਰ ਚੇਂਗਦੂ ਵਿਚ ਬਿਤਾਏ ਆਪਣੇ 5 ਸਾਲਾਂ ਨੂੰ ‘ਆਪਣੇ ਰਣਨੀਤਕ/ਕੂਟਨੀਤਕ ਕਰੀਅਰ ਦਾ ਸਭ ਤੋਂ ਯਾਦਗਾਰ ਸਮਾਂ’ ਦੱਸਿਆ। ਉਨ੍ਹਾਂ ਕਿਹਾ ਕਿ ਉਹ ‘ਡੂੰਘੇ ਦੁੱਖ ਅਤੇ ਪੁਰਾਣੀਆਂ ਯਾਦਾਂ ਦੇ ਅਹਿਸਾਸ’ ਨਾਲ ਇਥੋਂ ਵਿਦਾ ਲੈ ਰਹੇ ਹਨ।
ਮਾਰੇ ਗਏ 58 ਫ਼ੌਜੀ ! ਹੂਤੀਆਂ ਨੇ ਸਾਊਦੀ ਤੇ ਯਮਨ 'ਚ ਵਰ੍ਹਾਇਆ ਮਿਜ਼ਾਈਲਾਂ ਦਾ ਮੀਂਹ
NEXT STORY