ਸੀਤਾਮੜੀ - ਬਿਹਾਰ ਦੇ ਸੀਤਾਮੜੀ ਜ਼ਿਲ੍ਹੇ ਦੇ ਬਥਨਾਹਾ ਥਾਣਾ ਅਧੀਨ ਪੈਂਦੇ ਪਿੰਡ ਕਮਲਦਾਹ 'ਚ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ ਧੀ ਦੇ ਪ੍ਰੇਮੀ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਪਰਿਵਾਰ ਵਾਲੇ ਮੌਕੇ ਤੋਂ ਫ਼ਰਾਰ ਹੋ ਗਏ ਸਨ। ਘਟਨਾ ਸਥਾਨ 'ਤੇ ਪਹੁੰਚੇ ਸੀਤਾਮੜੀ ਦੇ ਪੁਲਸ ਸੁਪਰਡੈਂਟ ਮਨੋਜ ਤਿਵਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਪੁਲਸ ਨੇ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਦੇ ਹੋਏ ਲੜਕੀ ਦੇ ਪਿਤਾ ਵਿਜੇ ਮੰਡਲ ਅਤੇ ਦੋ ਹੋਰ ਦੋਸ਼ੀਆਂ ਰਾਜਕੁਮਾਰ ਮੰਡਲ ਅਤੇ ਰਾਮ ਪਵਿੱਤਰ ਮੰਡਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ - ਰਾਮ ਮੰਦਰ ਦੇ ਪੁਜਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਤਨਖ਼ਾਹ 'ਚ ਬੰਪਰ ਵਾਧਾ
ਉਹਨਾਂ ਨੇ ਦੱਸਿਆ ਕਿ 26 ਅਗਸਤ ਦੀ ਰਾਤ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਕੁੜੀ ਅਤੇ ਉਸਦੇ ਪਰਿਵਾਰ ਦੇ ਹੋਰ ਮੈਂਬਰ ਫ਼ਰਾਰ ਹੋ ਗਏ ਹਨ। ਤਿਵਾੜੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਪਿੰਡ 'ਚ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਪੁਲਸ ਉਥੇ ਗਸ਼ਤ ਕਰ ਰਹੀ ਹੈ। ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਸੁਮਿਤ ਕੁਮਾਰ ਸਾਹ ਵਜੋਂ ਹੋਈ ਹੈ ਅਤੇ ਉਹ ਵੀ ਕਮਲਦਾਹ ਪਿੰਡ ਦਾ ਰਹਿਣ ਵਾਲਾ ਸੀ। ਸੀਤਾਮੜੀ ਸਦਰ ਸਬ-ਡਵੀਜ਼ਨ (2) ਦੇ ਪੁਲਸ ਅਧਿਕਾਰੀ ਆਸ਼ੀਸ਼ ਆਨੰਦ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਵਰਿੰਦਰ ਸਾਹ ਵੱਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਬਾਕੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ।
ਇਹ ਵੀ ਪੜ੍ਹੋ - ਕਮਰੇ 'ਚ ਸੁੱਤੇ ਪਿਓ ਦੀ ਖੂਨ ਨਾਲ ਲੱਥਪੱਥ ਮਿਲੀ ਲਾਸ਼, ਉੱਡੇ ਪੁੱਤ ਦੇ ਹੋਸ਼
ਥਾਣੇ ਵਿਚ ਦਰਜ ਕੀਤੀ ਗਈ ਸ਼ਿਕਾਇਤ ਅਨੁਸਾਰ ਕੁੜੀ ਆਪਣੇ ਪ੍ਰੇਮੀ ਸੁਮਿਤ ਨਾਲ 25 ਦਿਨ ਪਹਿਲਾਂ ਵਿਆਹ ਕਰਵਾਉਣ ਦੇ ਇਰਾਦੇ ਨਾਲ ਘਰੋਂ ਨਿਕਲ ਗਏ ਸਨ ਪਰ ਉਹਨਾਂ ਦੇ ਸਮਝਾਉਣ ਤੋਂ ਬਾਅਦ ਉਹ ਘਰ ਵਾਪਸ ਆ ਗਏ। ਇਸ ਤੋਂ ਬਾਅਦ ਪਿੰਡ ਦੀ ਪੰਚਾਇਤ 'ਚ ਦੋਵਾਂ ਧਿਰਾਂ ਵਿਚਾਲੇ ਸੁਲ੍ਹਾ ਕਰਵਾ ਦਿੱਤੀ ਗਈ। ਵਰਿੰਦਰ ਸਾਹ ਨੇ ਦੋਸ਼ ਲਾਇਆ ਕਿ ਇਸ ਦੇ ਬਾਵਜੂਦ ਕੁੜੀ ਦੇ ਪਰਿਵਾਰਕ ਮੈਂਬਰ ਉਸ ਦੇ ਲੜਕੇ ਨੂੰ ਲਗਾਤਾਰ ਫੋਨ 'ਤੇ ਧਮਕੀਆਂ ਦੇ ਰਹੇ ਸਨ। 26 ਅਗਸਤ ਦੀ ਰਾਤ ਨੂੰ ਇਕ ਸਾਜ਼ਿਸ਼ ਤਹਿਤ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਆਸ਼ੀਸ਼ ਨੂੰ ਵਿਆਹ ਲਈ ਆਪਣੇ ਘਰ ਫੋਨ ਕਰਕੇ ਬੁਲਾਇਆ। ਇਸ ਤੋਂ ਬਾਅਦ ਉਹਨਾਂ ਨੇ ਮੁੰਡੇ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ - ਜੈਪੁਰ ਤੋਂ ਅਗਵਾ ਹੋਏ ਨੌਜਵਾਨ ਦੀ ਪੁਲਸ ਨੇ ਫ਼ਿਲਮੀ ਅੰਦਾਜ਼ 'ਚ ਕੀਤੀ ਭਾਲ, ਵੇਖੋ ਵੀਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿਨ-ਦਿਹਾੜੇ ਗਹਿਣਿਆਂ ਦੇ ਸ਼ੋਅਰੂਮ 'ਚੋਂ 5 ਕਰੋੜ ਦੀ ਲੁੱਟ, ਸੀਸੀਟੀਵੀ ਦੇਖ ਕੇ ਪੁਲਸ ਵੀ ਹੈਰਾਨ
NEXT STORY