ਬਿਹਾਰ- ਇਕ ਪਿਤਾ ਦਾ ਆਪਣੀ ਧੀ ਦੇ ਵਿਆਹ ਦਾ ਸੁਫ਼ਨਾ ਤਾਂ ਇਕ ਧੀ ਦਾ ਆਪਣੇ ਪਿਤਾ ਹੱਥੋਂ ਕੰਨਿਆਦਾਨ ਦਾ ਸੁਫ਼ਨਾ ਪਲਾਂ ਵਿਚ ਹੀ ਚਕਨਾਚੂਰ ਹੋ ਗਿਆ। ਇਕ ਪਾਸੇ ਵਿਹੜੇ 'ਚੋਂ ਬਾਪ ਦੀ ਅਰਥੀ ਨਿਕਲੀ ਤਾਂ ਦੂਜੇ ਪਾਸੇ ਧੀ ਦੀ ਡੋਲੀ ਨਿਕਲੀ, ਜਿਸ ਨੂੰ ਦੇਖ ਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਇਹ ਮਾਮਲਾ ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਦਾ ਹੈ।
ਇਹ ਵੀ ਪੜ੍ਹੋ- ਬਜ਼ੁਰਗ ਬੋਲਦੈ ਫ਼ਰਾਟੇਦਾਰ ਅੰਗਰੇਜ਼ੀ ਪਰ ਮੁਸੀਬਤ ਦਾ ਮਾਰਿਆ ਪਹੁੰਚਿਆ SP ਦਫ਼ਤਰ
ਸੜਕ ਹਾਦਸੇ 'ਚ ਪਿਤਾ ਦੀ ਮੌਤ
ਜਾਣਕਾਰੀ ਮੁਤਾਬਕ ਮਾਮਲਾ ਜ਼ਿਲ੍ਹੇ ਦੇ ਪਕੜੀਦਿਆਲ ਥਾਣਾ ਖੇਤਰ ਦਾ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਪਕੜੀਦਿਆਲ ਥਾਣਾ ਖੇਤਰ ਦੀ ਚੈਤਾ ਪੰਚਾਇਤ ਦੇ ਪਿੰਡ ਹਸਨਾਬਾਦ ਦੇ ਵਾਰਡ ਨੰਬਰ-5 'ਚ ਮਨੋਜ ਸਾਹ ਦੀ ਧੀ ਪਿੰਕੀ ਦਾ ਵਿਆਹ ਸੀ। ਬਰਾਤ ਮੁਜ਼ੱਫਰਪੁਰ ਦੇ ਮੋਤੀਪੁਰ ਥਾਣਾ ਖੇਤਰ ਤੋਂ ਆਈ ਸੀ। ਧੀ ਲਈ ਸਾਲਾਂ ਤੋਂ ਸੰਜੋਏ ਸੁਫ਼ਨੇ ਸਾਕਾਰ ਹੁੰਦਾ ਵੇਖ ਕੇ ਪਿਤਾ ਮਨੋਜ ਖ਼ੁਸ਼ ਸੀ। ਉਹ ਖੁਸ਼ੀ-ਖੁਸ਼ੀ ਆਪਣੇ ਘਰ ਦੇ ਦਰਵਾਜ਼ੇ 'ਤੇ ਬਰਾਤੀਆਂ ਦਾ ਸਵਾਗਤ ਕਰ ਨਾਸ਼ਤਾ ਕਰਵਾ ਰਹੇ ਸਨ। ਇਸ ਦੌਰਾਨ ਜਦੋਂ ਉਨ੍ਹਾਂ ਨੇ ਆਪਣੇ ਘਰ ਦੇ ਸਾਹਮਣੇ ਤੋਂ ਲੰਘਦੀ ਸੜਕ ਨੂੰ ਪਾਰ ਕਰਕੇ ਦੂਜੇ ਪਾਸੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਤੇਜ਼ ਰਫ਼ਤਾਰ ਬਲੈਰੋ ਨੇ ਆ ਕੇ ਉਨ੍ਹਾਂ ਨੂੰ ਕੁਚਲ ਦਿੱਤਾ। ਵਿਆਹ ਵਾਲੇ ਘਰ ਵਿਚ ਕੋਹਰਾਮ ਮਚ ਗਿਆ। ਸਥਾਨਕ ਲੋਕ ਮਨੋਜ ਨੂੰ ਪਕੜੀਦਿਆਲ ਦੇ ਰੈਫਰਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ- ਭਰਾ ਨੇ ਹੈਲੀਕਾਪਟਰ ਤੋਂ ਕਰਵਾਈ ਭੈਣ ਦੀ ਵਿਦਾਈ, ਵੇਖਣ ਵਾਲਿਆਂ ਦੀ ਲੱਗੀ ਭੀੜ
ਧੀ ਤੋਂ ਲੁਕਾਈ ਗਈ ਪਿਤਾ ਦੀ ਮੌਤ ਦੀ ਖ਼ਬਰ
ਪਿਤਾ ਦੀ ਮੌਤ ਦੀ ਖ਼ਬਰ ਧੀ ਤੋਂ ਲੁਕਾਈ ਗਈ। ਹਸਪਤਾਲ ਵਿਚ ਪਿਤਾ ਦੀ ਲਾਸ਼ ਰੱਖਵਾ ਕੇ ਪਿੰਡ ਵਾਸੀਆਂ ਨੇ ਪਿੰਕੀ ਦਾ ਵਿਆਹ ਕਰਵਾਇਆ। ਇਕ ਪਾਸੇ ਪਿਤਾ ਨੂੰ ਜ਼ਖ਼ਮੀ ਸਮਝ ਕੇ ਉਨ੍ਹਾਂ ਦਾ ਸਲਾਮਤੀ ਲਈ ਮਨ ਹੀ ਮਨ ਦੁਆ ਮੰਗਦੀ ਹੋਈ ਧੀ ਸਹੁਰੇ ਘਰ ਲਈ ਵਿਦਾ ਹੋਈ, ਦੂਜੇ ਪਾਸੇ ਪਿਤਾ ਦੀ ਮ੍ਰਿਤਕ ਦੇਹ ਪੁਲਸ ਨੇ ਪੋਸਟਮਾਰਟਮ ਲਈ ਮੋਤੀਹਾਰੀ ਸਦਰ ਹਸਪਤਾਲ ਭੇਜਿਆ। ਪਕੜੀਦਿਆਲ ਇੰਸਪੈਕਟਰ ਸਹਿ ਥਾਣਾ ਪ੍ਰਧਾਨ ਸ਼ੰਕੁਨਤਲਾ ਕੁਮਾਰੀ ਨੇ ਦੱਸਿਆ ਕਿ ਸੜਕ ਹਾਦਸੇ ਵਿਚ ਮਨੋਜ ਸਾਹ ਦੀ ਮੌਤ ਹੋ ਗਈ। ਧੀ ਦੇ ਵਿਆਹ ਵਿਚ ਪਿਤਾ ਦੀ ਮੌਤ ਅੜਿੱਕਾ ਨਾ ਬਣੇ ਇਸ ਕਾਰਨ ਮੌਤ ਦੀ ਸੂਚਨਾ ਨੂੰ ਵਿਦਾਈ ਤੱਕ ਸ਼ੁਭਚਿੰਤਕਾਂ ਨੇ ਲੁਕਾ ਕੇ ਜਿਵੇਂ-ਤਿਵੇਂ ਵਿਆਹ ਅਤੇ ਵਿਦਾਈ ਦੀ ਰਸਮ ਪੂਰੀ ਕਰਵਾਈ। ਜਿਸ ਤੋਂ ਬਾਅਦ ਮਨੋਜ ਦਾ ਸਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ- 104 ਸਾਲ ਦਾ ਬਜ਼ੁਰਗ 36 ਸਾਲਾਂ ਮਗਰੋਂ ਜੇਲ੍ਹ 'ਚੋਂ ਹੋਇਆ ਰਿਹਾਅ, ਕਿਹਾ- ਮੈਨੂੰ ਤਾਂ ਯਾਦ ਵੀ ਨਹੀਂ....
ਨਵਜੋਤ ਸਿੰਘ ਸਿੱਧੂ ਨੂੰ ਮਿਲਿਆ ਸੁੱਖ ਦਾ ਸਾਹ, ਰੱਦ ਹੋਈ ਇਹ ਪਟੀਸ਼ਨ
NEXT STORY