ਹੈਦਰਾਬਾਦ— ਤੇਲੰਗਾਨਾ ਦੇ ਮਲਕਜਗਿਰੀ 'ਚ ਕਤਲ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੇਟੇ ਨੇ ਆਪਣੇ ਪਿਤਾ ਦਾ ਇੰਨੀ ਬੇਰਹਿਮੀ ਨਾਲ ਕਤਲ ਕੀਤਾ ਕਿ ਜਿਸ ਨੂੰ ਦੇਖ ਹਰ ਕਿਸੇ ਦੀ ਰੂਹ ਕੰਬ ਜਾਵੇ। ਬੇਟੇ ਨੇ ਆਪਣੇ ਪਿਤਾ ਦਾ ਕਤਲ ਕਰ ਕੇ ਉਸ ਦੇ ਸਰੀਰ ਦੇ ਛੋਟੇ-ਛੋਟੇ ਟੁੱਕੜੇ ਕਰ ਕੇ 6-7 ਬਾਲਟੀਆਂ 'ਚ ਭਰ ਦਿੱਤੇ। ਰੇਲਵੇ ਤੋਂ ਰਿਟਾਇਰਡ 80 ਸਾਲਾ ਕ੍ਰਿਸ਼ਨ ਸੁਧੀਰ ਮੂਰਤੀ ਦੀ ਸ਼ੁੱਕਰਵਾਰ ਨੂੰ ਉਸ ਦੇ ਬੇਟੇ ਨੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ ਅਤੇ ਲਾਸ਼ ਦੇ ਟੁੱਕੜੇ-ਟੁੱਕੜੇ ਕਰ ਕੇ ਉਸ ਨੂੰ ਪਲਾਸਟਿਕ ਦੀਆਂ ਬਾਲਟੀਆਂ 'ਚ ਭਰ ਦਿੱਤਾ।
ਬੱਦਬੂ ਬਾਹਰ ਫੈਲਣ ਕਾਰਨ ਹੋਇਆ ਕਤਲ ਦਾ ਖੁਲਾਸਾ
ਇਸ ਮਾਮਲੇ ਦਾ ਖੁਲਾਸਾ ਨਾ ਹੋਇਆ ਹੁੰਦਾ, ਜੇਕਰ ਘਰ ਤੋਂ ਬੱਦਬੂ ਬਾਹਰ ਨਾ ਫੈਲਦੀ। ਜਦੋਂ ਗੁਆਂਢੀ ਦੇ ਘਰ ਤੱਕ ਇਸ ਕਤਲ ਦੀ ਬੱਦਬੂ ਪਹੁੰਚੀ ਤਾਂ ਉਨ੍ਹਾਂ ਨੇ ਪੁਲਸ ਨੂੰ ਖਬਰ ਕੀਤੀ। ਇਸ ਤੋਂ ਬਾਅਦ ਐਤਵਾਰ ਨੂੰ ਜਦੋਂ ਮਾਮਲੇ ਦਾ ਖੁਲਾਸਾ ਹੋਇਆ ਤਾਂ ਲੋਕਾਂ ਦੇ ਹੋਸ਼ ਉੱਡ ਗਏ। ਹੈਰਾਨੀ ਦੀ ਗੱਲ ਹੈ ਕਿ ਇਸ ਕਤਲ 'ਚ ਬੇਟੇ ਦਾ ਸਾਥ ਮਾਂ ਅਤੇ ਭੈਣ ਨੇ ਵੀ ਦਿੱਤਾ, ਜੋ ਉਸੇ ਘਰ 'ਚ ਲਾਸ਼ਾਂ ਦੇ ਟੁੱਕੜਿਆਂ ਨਾਲ ਰਹਿ ਰਹੇ ਸਨ।
ਦੋਸ਼ੀ ਨੇ ਕਬੂਲ ਕੀਤਾ ਜ਼ੁਰਮ
ਪੁਲਸ ਨੇ ਦੋਸ਼ੀ ਮੁਰਲੀ, ਮ੍ਰਿਤਕ ਦੀ ਪਤਨੀ ਗਯਾ ਅਤੇ ਬੇਟੀ ਪ੍ਰਫੁੱਲ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਪੁਲਸ ਨੇ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਨੇ ਸੁਧੀਰ ਮੂਰਤੀ ਦੇ ਕਤਲ ਦਾ ਜ਼ੁਰਮ ਕਬੂਲ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਸੁਧੀਰ ਮੂਰਤੀ ਸ਼ਰਾਬ ਪੀ ਕੇ ਉਨ੍ਹਾਂ ਨੂੰ ਪਰੇਸ਼ਾਨ ਕਰਦਾ ਸੀ। ਜਦੋਂ ਉਨ੍ਹਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤਾਂ ਉਨ੍ਹਾਂ ਨੇ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਪਹਿਲਾਂ ਉਸ ਦਾ ਕਤਲ ਕੀਤਾ ਅਤੇ ਉਸ ਤੋਂ ਬਾਅਦ ਲਾਸ਼ ਨੂੰ ਟੁੱਕੜਿਆਂ 'ਚ ਕੱਟ ਦਿੱਤਾ।
ਲਾਸ਼ ਦੇ ਟੁੱਕੜੇ 6-7 ਬਾਲਟੀਆਂ 'ਚ ਰੱਖੇ
ਏ.ਸੀ.ਪੀ. ਜੀ. ਸੰਦੀਪ ਨੇ ਹਾਦਸੇ ਵਾਲੀ ਜਗ੍ਹਾ ਦਾ ਵੇਰਵਾ ਦੱਸਿਆ। ਉਨ੍ਹਾਂ ਨੇ ਕਿਹਾ,''ਲਾਸ਼ ਦੇ ਟੁੱਕੜੇ 6-7 ਬਾਲਟੀਆਂ 'ਚ ਰੱਖੇ ਹੋਏ ਸਨ। ਘਰ 'ਚ 2 ਔਰਤਾਂ ਸੀ, ਜੋ ਮ੍ਰਿਤਕ ਦੀ ਪਤਨੀ ਅਤੇ ਬੇਟੀ ਹੈ। ਔਰਤ ਨੇ ਦੱਸਿਆ ਕਿ ਉਸ ਦੇ ਬੇਟੇ ਕ੍ਰਿਸ਼ਨ ਨੇ ਉਸ ਦਾ ਪਤੀ ਦਾ ਕਤਲ ਕੀਤਾ ਅਤੇ ਫਿਰ ਚਾਕੂ ਨਾਲ ਹੀ ਲਾਸ਼ ਦੇ ਟੁੱਕੜੇ-ਟੁੱਕੜੇ ਕਰ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੇ ਟੁੱਕੜਿਆਂ ਨੂੰ ਬਾਲਟੀਆਂ 'ਚ ਪਾ ਦਿੱਤਾ ਅਤੇ ਉੱਥੇ ਦੌੜ ਗਏ।'' ਉਨ੍ਹਾਂ ਨੇ ਅੱਗੇ ਕਿਹਾ,''ਘਰ 'ਚ ਹਮੇਸ਼ਾ ਪੈਸਿਆਂ ਨੂੰ ਲੈ ਕੇ ਬੇਟੇ ਅਤੇ ਪਿਤਾ ਦਰਮਿਆਨ ਲਗਾਤਾਰ ਲੜਾਈ ਹੁੰਦੀ ਸੀ। ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ।'' ਪੁਲਸ ਨੇ ਆਈ.ਪੀ.ਸੀ. ਦੀ ਧਾਰਾ 302 ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ।
ਜਦੋਂ ਸੜਕ ਦੀ ਜਗ੍ਹਾ ਫੁੱਟਪਾਥ 'ਤੇ ਦੌੜਾ ਦਿੱਤੀ ਕਾਰ, ਵੀਡੀਓ ਹੋ ਰਿਹਾ ਵਾਇਰਲ
NEXT STORY