ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਾਂਗਰਸ ਮਹਾ ਸੰਮੇਲਨ ਤੋਂ ਪਹਿਲਾਂ ਛੱਤੀਸਗੜ੍ਹ 'ਚ ਪਾਰਟੀ ਨੇਤਾਵਾਂ ਦੇ ਘਰਾਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਛਾਪੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸ਼ਬਦੀ ਹਮਲਾ ਕੀਤਾ। ਪ੍ਰਿਯੰਕਾ ਨੇ ਕਿਹਾ ਕਿ ਡਰਾ-ਧਮਕਾ ਕੇ ਕਾਂਗਰਸ ਨੇਤਾਵਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਹੈ।
ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕਰ ਕੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਦੇ ਦੋਸਤ ਗੌਤਮ ਅਡਾਨੀ 'ਤੇ ਸ਼ੈੱਲ ਕੰਪਨੀਆਂ ਰਾਹੀਂ ਘਪਲਾ ਕਰਨ ਅਤੇ ਹੋਰ ਕਈ ਗੰਭੀਰ ਦੋਸ਼ ਲੱਗੇ। ਪਰ ਕੀ ਤੁਸੀਂ ਕੋਈ ਏਜੰਸੀ ਇਸ ਦੀ ਜਾਂਚ ਕਰਦੀ ਵੇਖੀ ਹੈ? ਹਾਲਾਂਕਿ ਕਾਂਗਰਸ ਦੇ ਸੈਸ਼ਨ ਨੂੰ ਰੋਕਣ ਅਤੇ ਮੋਦੀ ਜੀ ਅਤੇ ਉਨ੍ਹਾਂ ਦੇ ਦੋਸਤ ਦੇ ਗਠਜੋੜ 'ਤੇ ਆਵਾਜ਼ ਚੁੱਕਣ 'ਤੇ ਏਜੰਸੀਆਂ ਲਾ ਦਿੱਤੀਆਂ ਗਈਆਂ ਹਨ।

ਪ੍ਰਿਯੰਕਾ ਨੇ ਇਕ ਹੋਰ ਟਵੀਟ 'ਚ ਕਿਹਾ ਕਿ ਭਾਰਤੀ ਰਾਸ਼ਟਰੀ ਕਾਂਗਰਸ ਦੇਸ਼ ਦੇ ਮੁੱਦਿਆਂ 'ਤੇ ਨਿਡਰਤਾ ਨਾਲ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ। ਕਾਂਗਰਸ ਦੇ ਇਜਲਾਸ ਵਿਚ ਅਸੀਂ ਮਹਿੰਗਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਪ੍ਰਣ ਕਰਾਂਗੇ। ਤੁਸੀਂ ਕਠਪੁਤਲੀ ਏਜੰਸੀਆਂ ਦਾ ਡਰ ਦਿਖਾ ਕੇ ਦੇਸ਼ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ।
ਅਵਾਰਾ ਕੁੱਤਿਆਂ ਦਾ ਆਤੰਕ; ਹੁਣ 5 ਸਾਲ ਦੇ ਬੱਚੇ ਨੂੰ ਨੋਚ-ਨੋਚ ਕੇ ਮਾਰਿਆ, ਮਾਪਿਆਂ ਦਾ ਰੋ-ਰੋ ਬੁਰਾ ਹਾਲ
NEXT STORY