ਗਵਾਲੀਅਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਆਵਾਜਾਈ ਪੁਲਸ ਦੀ ਮਹਿਲਾ ਸਬ ਇੰਸਪੈਕਟਰ ਸੋਨਮ ਪਾਰਾਸ਼ਰ ਨੇ ਸਮੇਂ 'ਤੇ ਇਕ ਬਜ਼ੁਰਗ ਨੂੰ ਕਾਰਡਿਓਪਲਮੋਨਰੀ ਰਿਸਸਿਟੇਸ਼ਨ (ਸੀ.ਪੀ.ਆਰ.) ਦੇ ਕੇ ਉਨ੍ਹਾਂ ਦੀ ਜਾਨ ਬਚਾਈ ਅਤੇ ਸਮੇਂ 'ਤੇ ਹਸਪਤਾਲ ਪਹੁੰਚਾਇਆ। ਮਹਿਲਾ ਪੁਲਸ ਕਰਮੀ ਦਾ ਸੀ.ਪੀ.ਆਰ. ਦੇਣ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਇਹ ਘਟਨਾ ਸੋਮਵਾਰ ਸਵੇਰੇ ਗਵਾਲੀਅਰ ਦੇ ਗੋਲੇ ਦੇ ਮੰਦਰ ਚੌਰਾਹੇ 'ਤੇ ਉਸ ਸਮੇਂ ਵਾਪਰੀ, ਜਦੋਂ ਸੋਨਮ ਆਵਾਜਾਈ ਦੇ ਪ੍ਰਬੰਧਨ ਲਈ ਉੱਥੇ ਡਿਊਟੀ 'ਤੇ ਤਾਇਨਾਤ ਸੀ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਮੰਗਲਵਾਰ ਨੂੰ ਟਵੀਟ ਕੀਤਾ,''ਦਤੀਆ ਦੀ ਧੀ ਅਤੇ ਗਵਾਲੀਅਰ ਪੁਲਸ 'ਚ ਸਬ ਇੰਸਪੈਕਟਰ ਦੇ ਅਹੁਦੇ 'ਤੇ ਤਾਇਨਾਤ ਸੋਨਮ ਪਾਰਾਸ਼ਰ ਨੇ ਰਾਹ ਚੱਲਦੇ ਬਜ਼ੁਰਗ ਅਨਿਲ ਉਪਾਧਿਆਏ ਜੀ ਨੂੰ ਸਮੇਂ 'ਤੇ ਸੀ.ਪੀ.ਆਰ. ਦੇ ਕੇ ਉਨ੍ਹਾਂ ਦੀ ਜਾਨ ਬਚਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਅੱਜ ਵੀਡੀਓ ਕਾਲ 'ਤੇ ਗੱਲ ਕਰ ਕੇ ਧੀ ਸੋਨਮ ਦਾ ਹੌਂਸਲਾ ਵਧਾਉਣ ਦੇ ਨਾਲ ਵਧਾਈ ਦਿੱਤੀ।''
ਉੱਥੇ ਹੀ ਸੀ.ਪੀ.ਆਰ. ਦੇਣ ਵਾਲੀ ਮਹਿਲਾ ਪੁਲਸ ਕਰਮੀ ਸੋਨਮ ਨੇ ਦੱਸਿਆ,''ਸੀ.ਪੀ.ਆਰ. ਦੇਣਾ ਉਨ੍ਹਾਂ ਨੂੰ ਸਿਖਲਾਈ ਦੇ ਸਮੇਂ ਸਿਖਾਇਆ ਗਿਆ ਸੀ ਅਤੇ ਜਿਵੇਂ ਹੀ ਉਸ ਨੇ ਬਜ਼ੁਰਗ ਦੀ ਸਥਿਤੀ ਦੇਖੀ, ਉਸ ਸਮੇਂ ਉਹ ਸਮਝ ਗਈ ਕਿ ਉਨ੍ਹਾਂ ਨੂੰ ਹਲਕਾ ਦਿਲ ਦਾ ਦੌਰਾ ਪਿਆ ਹੈ। ਇਸ ਲਈ ਸੀ.ਪੀ.ਆਰ. ਦੇਣੀ ਜ਼ਰੂਰੀ ਹੈ। ਸੀ.ਪੀ.ਆਰ. ਨਾਲ ਬਜ਼ੁਰਗ ਨੇ ਅੱਖਾਂ ਖੋਲ੍ਹੀਆਂ ਅਤੇ ਉਨ੍ਹਾਂ ਨੂੰ ਤੁਰੰਤ ਪੁਲਸ ਵਾਹਨ ਰਾਹੀਂ ਹਸਪਤਾਲ ਪਹੁੰਚਾਇਆ।'' ਉਨ੍ਹਾਂ ਦੱਸਿਆ ਕਿ ਬਜ਼ੁਰਗ ਦੀ ਜੇਬ 'ਚ ਰੱਖੇ ਮੋਬਾਇਲ ਫੋਨ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਸੋਨਮ ਨੇ ਕਿਹਾ,''ਬਜ਼ੁਰਗ ਸੱਜਨ ਅਨਿਲ ਉਪਾਧਿਆਏ ਕੰਪਨੀ ਤੋਂ ਸੇਵਾਮੁਕਤ ਹੋਏ ਹਨ ਅਤੇ ਗੋਲਾ ਦਾ ਮੰਦਰ ਇਲਾਕੇ 'ਚ ਹੀ ਰਹਿੰਦੇ ਹਨ। ਮੇਰੀਆਂ ਕੋਸ਼ਿਸ਼ਾਂ ਨਾਲ ਇਕ ਵਿਅਕਤੀ ਦੀ ਜਾਨ ਬਚ ਗਈ ਅਤੇ ਮੈਂ ਆਪਣੀ ਡਿਊਟੀ ਕੀਤੀ ਹੈ ਅਤੇ ਇਸ ਤਰ੍ਹਾਂ ਦਾ ਕੰਮ ਹਰ ਵਿਅਕਤੀ ਨੂੰ ਕਰਨਾ ਚਾਹੀਦਾ, ਜਿਸ ਨਾਲ ਜਾਨ ਬਚਾਈ ਜਾ ਸਕੇ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਭਾਰਤ ਦੀ ਸੁਰੱਖਿਆ ਨੂੰ ਖੁੱਲ੍ਹੇਆਮ ਚੁਣੌਤੀ ਦੇ ਰਿਹਾ ਚੀਨ, ਸਰਕਾਰ ‘ਮੂਕਦਰਸ਼ਕ’: ਖੜਗੇ
NEXT STORY